ਸੋਗ ‘ਚ ਬਦਲੀਆਂ ਜਨਮਦਿਨ ਦੀਆਂ ਖੁਸ਼ੀਆਂ, ਸੰਗਰੂਰ ‘ਚ ਸੱਪ ਦੇ ਡੱਸਣ ਨਾਲ ਪਿਓ-ਪੁੱਤਰ ਦੀ ਮੌਤ

Updated On: 

10 Aug 2025 16:33 PM IST

ਮ੍ਰਿਤਕ ਗੁਰਮੁਖ ਸਿੰਘ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰ ਰਿਹਾ ਸੀ। ਇਸ ਦੌਰਾਨ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤ ਵਿੱਚ ਗਿਆ ਹੋਇਆ ਸੀ। ਖੇਤ ਵਿੱਚੋਂ ਘਾਹ ਕੱਢ ਕੇ ਮੋਟਰ 'ਤੇ ਹੱਥ-ਪੈਰ ਧੋ ਰਹੇ ਗੁਰਮੁਖ ਸਿੰਘ ਕੋਲ ਉਸ ਦਾ ਪੁੱਤਰ ਭੱਜ ਕੇ ਆ ਗਿਆ। ਉਸ ਸਮੇਂ ਘਾਹ 'ਚ ਛੁਪਿਆ ਸੱਪ ਅਚਾਨਕ ਨਿਕਲਿਆ ਤੇ ਦੋਵੇਂ ਨੂੰ ਡੱਸ ਲਿਆ।

ਸੋਗ ਚ ਬਦਲੀਆਂ ਜਨਮਦਿਨ ਦੀਆਂ ਖੁਸ਼ੀਆਂ, ਸੰਗਰੂਰ ਚ ਸੱਪ ਦੇ ਡੱਸਣ ਨਾਲ ਪਿਓ-ਪੁੱਤਰ ਦੀ ਮੌਤ
Follow Us On

ਸੰਗਰੂਰ ਪਿੰਡ ਅਨਦਾਨਾ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ ਦੇ ਪਿਤਾ-ਪੁੱਤਰ ਦੀ ਸੱਪ ਡੱਸਣ ਕਾਰਨ ਮੌਤ ਹੋਈ ਹੈ। ਦੋਵੇਂ ਖੇਤ ਗਏ ਸਨ ਉਸ ਦੌਰਾਨ ਇਹ ਘਟਨਾ ਵਾਪਰੀ ਹੈ। ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਅਪੀਲ ਕਰ ਰਹੇ ਹਨ।

ਜਾਣਕਾਰੀ ਅਨੁਸਾਰ, ਮ੍ਰਿਤਕ ਗੁਰਮੁਖ ਸਿੰਘ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰ ਰਿਹਾ ਸੀ। ਇਸ ਦੌਰਾਨ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤ ਵਿੱਚ ਗਿਆ ਹੋਇਆ ਸੀ। ਖੇਤ ਵਿੱਚੋਂ ਘਾਹ ਕੱਢ ਕੇ ਮੋਟਰ ‘ਤੇ ਹੱਥ-ਪੈਰ ਧੋ ਰਹੇ ਗੁਰਮੁਖ ਸਿੰਘ ਕੋਲ ਉਸ ਦਾ ਪੁੱਤਰ ਭੱਜ ਕੇ ਆ ਗਿਆ। ਉਸ ਸਮੇਂ ਘਾਹ ‘ਚ ਛੁਪਿਆ ਸੱਪ ਅਚਾਨਕ ਨਿਕਲਿਆ ਤੇ ਦੋਵੇਂ ਨੂੰ ਡੱਸ ਲਿਆ। ਇਸ ਦੌਰਾਨ ਬੱਚੇ ਦੇ ਪਿਤਾ ਨੇ ਇਸ ਨੂੰ ਆਮ ਕੀੜਾ ਸਮਝ ਲਿਆ ਅਤੇ ਘਰ ਆ ਕੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਅਤੇ ਰਾਤ ਨੂੰ ਸੌਂ ਗਏ।

ਹਸਪਤਾਲ ਲਿਜਾਣ ਤੋਂ ਪਹਿਲਾਂ ਹੋਈ ਮੌਤ

ਰਾਤ ਨੂੰ ਗੁਰਮੁਖ ਸਿੰਘ ਦੀ ਤਬੀਅਤ ਬਿਗੜੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਉਸਨੂੰ ਸੱਪ ਨੇ ਡੰਗ ਲਿਆ ਹੈ। ਸਵੇਰੇ ਦੋਵਾਂ ਨੂੰ ਖਨੌਰੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਪਿਤਾ-ਪੁੱਤਰ ਨੇ ਤੜਪਦੇ ਹੋਏ ਦਮ ਤੋੜ ਦਿੱਤਾ।

ਗੁਰਮੁਖ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਹੁਣ ਘਰ ਵਿੱਚ ਸਿਰਫ਼ ਉਸਦੀ ਪਤਨੀ ਅਤੇ ਇੱਕ ਮਾਸੂਮ ਅੱਠ-ਨੌਂ ਮਹੀਨਿਆਂ ਦੀ ਧੀ ਬਚੀ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਅਪੀਲ ਕਰ ਰਹੇ ਹਨ।