ਸੰਗਰੂਰ: ਬਿਜਲੀ ਕਰਮਚਾਰੀਆਂ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਚਿੱਪ ਵਾਲੇ ਮੀਟਰ ਲਗਾਉਣ ਦਾ ਡਰ

Updated On: 

19 Jul 2025 15:15 PM IST

ਪਿੰਡ ਵਾਲਿਆਂ ਨੇ ਬਿਜਲੀ ਕਰਮਚਾਰੀਆਂ ਦੀ ਗੱਡੀ 'ਚ ਚਿੱਪ ਵਾਲੇ ਡਿਜੀਟਲ ਮੀਟਰ ਵੀ ਦਿਖਾਏ ਤੇ ਕਿਹਾ ਕਿ ਜਦੋਂ ਤੱਕ ਉੱਚ ਅਧਿਕਾਰੀ ਨਹੀਂ ਆਉਂਦੇ ਤੇ ਸਾਨੂੰ ਭਰੋਸਾ ਨਹੀਂ ਦਿੰਦੇ, ਉਹ ਕਰਮਚਾਰੀਆਂ ਨੂੰ ਜਾਣ ਨਹੀਂ ਦੇਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਡਿਜੀਟਲ ਮੀਟਰ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਲਈ ਲਗਾਏ ਜਾ ਰਹੇ ਹਨ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮੀਟਰ ਦੇ ਜ਼ਰੀਏ ਇੰਟਰਨੈੱਟ ਰਾਹੀਂ ਬਿਜਲੀ ਕੱਟਣ ਜਾਂ ਜੋੜਨ ਦਾ ਕੰਟਰੋਲ ਕੀਤਾ ਜਾ ਸਕਦਾ ਹੈ।

ਸੰਗਰੂਰ: ਬਿਜਲੀ ਕਰਮਚਾਰੀਆਂ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਚਿੱਪ ਵਾਲੇ ਮੀਟਰ ਲਗਾਉਣ ਦਾ ਡਰ
Follow Us On

ਸੰਗਰੂਰ ਦੇ ਪਿੰਡ ਬਾਲਦ ਕਲਾਂ ‘ਚ ਬਿਜਲੀ ਬੋਰਡ ਦੇ ਕਰਮਚਾਰੀਆਂ ਤੇ ਪਿੰਡ ਵਾਲਿਆਂ ਵਿਚਕਾਰ ਤਣਾਅ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕਾਂ ਨੇ ਇਲਜ਼ਾਮ ਲਾਇਆ ਕਿ ਕਰਮਚਾਰੀ ਪਿੰਡ ‘ਚ ਚਿੱਪ ਵਾਲੇ ਡਿਜੀਟਲ ਮੀਟਰ ਲਗਾਉਣ ਆਏ ਹਨ। ਇਸ ਮਾਮਲੇ ‘ਚ ਖਾਸ ਕਰਕੇ ਔਰਤਾਂ ਤੇ ਪਿੰਡ ਦੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਕਰਮਚਾਰੀਆਂ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਦਾ ਵਿਰੋਧ ਕੀਤਾ।

ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਚਿੱਪ ਵਾਲੇ ਮੀਟਰ ਲਗਾਉਣ ਨਹੀਂ, ਸਗੋਂ ਹੋਰ ਬਿਜਲੀ ਸਬੰਧੀ ਕੰਮ ਕਰਨ ਆਏ ਹਨ। ਕਰਮਚਾਰੀਆਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਚਿੱਪ ਵਾਲੇ ਮੀਟਰ ਲਗਾਉਣ ਨਹੀਂ ਆਏ ਹਨ।

ਪਿੰਡ ਵਾਲਿਆਂ ਨੇ ਕਿਹਾ ਉੱਚ ਅਧਿਕਾਰੀ ਆ ਕੇ ਭਰੋਸਾ ਦੇਣ

ਪਿੰਡ ਵਾਲਿਆਂ ਨੇ ਬਿਜਲੀ ਕਰਮਚਾਰੀਆਂ ਦੀ ਗੱਡੀ ‘ਚ ਕਥਿਤ ਚਿੱਪ ਵਾਲੇ ਡਿਜੀਟਲ ਮੀਟਰ ਹੋਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਜਦੋਂ ਤੱਕ ਉੱਚ ਅਧਿਕਾਰੀ ਨਹੀਂ ਆਉਂਦੇ ਤੇ ਸਾਨੂੰ ਭਰੋਸਾ ਨਹੀਂ ਦਿੰਦੇ, ਉਹ ਕਰਮਚਾਰੀਆਂ ਨੂੰ ਜਾਣ ਨਹੀਂ ਦੇਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਇਹ ਡਿਜੀਟਲ ਮੀਟਰ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਲਈ ਲਗਾਏ ਜਾ ਰਹੇ ਹਨ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮੀਟਰ ਦੇ ਜ਼ਰੀਏ ਇੰਟਰਨੈੱਟ ਰਾਹੀਂ ਬਿਜਲੀ ਕੱਟਣ ਜਾਂ ਜੋੜਨ ਦਾ ਕੰਟਰੋਲ ਕੀਤਾ ਜਾ ਸਕਦਾ ਹੈ।

ਬਿਜਲੀ ਅਧਿਕਾਰੀਆਂ ਦਾ ਸਪੱਸ਼ਟੀਕਰਨ

ਬਿਜਲੀ ਮਹਿਕਮੇ ਦੇ ਅਧਿਕਾਰੀ ਸੰਦੀਪ ਪੁਰੀ ਨੇ ਕਿਹਾ ਕਿ ਅਸੀਂ ਇੱਥੇ ਡਿਜੀਟਲ ਮੀਟਰ ਲਗਾਉਣ ਨਹੀਂ ਆਏ, ਸਗੋਂ ਹੋਰ ਬਿਜਲੀ ਸਬੰਧੀ ਕੰਮ ਕਰਨ ਲਈ ਪਹੁੰਚੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਜਾਨ-ਬੁੱਝ ਕੇ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾਏ ਹਨ ਅਤੇ ਰੋਕ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਡਿਜੀਟਲ ਮੀਟਰ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।