Good News: 286 ਅਸਾਮੀਆਂ ਲਈ ਕੋਚਾਂ ਤੇ ਸੁਪਰਵਾਈਜ਼ਰਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਪ੍ਰਕਿਰਿਆ | Recruitment of coaches and supervisors for 286 posts has started know full detail in punjabi Punjabi news - TV9 Punjabi

Good News: 286 ਅਸਾਮੀਆਂ ਲਈ ਕੋਚਾਂ ਤੇ ਸੁਪਰਵਾਈਜ਼ਰਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਪ੍ਰਕਿਰਿਆ

Updated On: 

03 Jul 2024 13:24 PM

Coach Recruitment: ਪ੍ਰੀਖਿਆ ਦੇ ਲਈ ਪ੍ਰਕਿਰਿਆ ਸਵੇਰੇ 5 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਬਿਨੈਕਾਰਾਂ ਨੂੰ ਇੱਕ ਦਿਨ ਪਹਿਲਾਂ ਰਿਪੋਰਟ ਕਰਨ ਦੀ ਜਰੂਰਤ ਹੋਵੇਗੀ। ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਦਿਨ 'ਚ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਅਤੇ ਇਸ ਲਈ ਰਹਿਣ ਦੀ ਸੁਵਿਧਾ ਉਪਲਬਧ ਨਹੀਂ ਕੀਤੀ ਜਾਵੇਗੀ।

Good News: 286 ਅਸਾਮੀਆਂ ਲਈ ਕੋਚਾਂ ਤੇ ਸੁਪਰਵਾਈਜ਼ਰਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਪ੍ਰਕਿਰਿਆ

286 ਅਸਾਮੀਆਂ ਲਈ ਕੋਚਾਂ ਤੇ ਸੁਪਰਵਾਈਜ਼ਰਾਂ ਦੀ ਭਰਤੀ ਸ਼ੁਰੂ

Follow Us On

Coach Recruitment: ਪੰਜਾਬ ਸਰਕਾਰ ਵੱ ਨੇ ਖੇਡ ਨਰਸਰੀ ਲਈ ਕੋਚਾਂ ਤੇ ਸੁਪਰਵਾਈਜ਼ਰਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਇਸੇ ਮਹੀਨੇ ਸਰੀਰਕ ਤੇ ਹੁਨਰ ਦੇ ਟੈਸਟ ਲਏ ਜਾਣੇ ਹਨ। ਸਰਕਾਰ ਵੱਲੋਂ ਚਲਾਈ ਗਈਆਂਂ ਇਹ 286 ਅਸਾਮੀਆਂ ਲਈ ਪ੍ਰਕਿਰਿਆ 7 ਤੋਂ 16 ਜੁਲਾਈ ਤੱਕ ਚੱਲੇਗੀ।

ਇਸ ਭਰਤੀ ਵਿੱਚ ਖੇਡਾਂ ਅਨੁਸਾਰ ਬਿਨੈਕਾਰਾਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਪ੍ਰਕਿਰਿਆ ਦੌਰਾਨ ਬਿਨੈਕਾਰਾਂ ਨੂੰ ਕੋਈ ਖਾਣਾ ਜਾਂ ਪੀਣ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਇਸ ਦੇ ਲਈ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਤੇ ਪਾਣੀ ਦੀਆਂ ਬੋਤਲਾਂ ਕੇਂਦਰ ਵਿੱਚ ਲਿਆਉਣੀਆਂ ਪੈਣਗੀਆਂ। ਇਸ ਦੌਰਾਨ ਵਿਭਾਗ ਵੱਲੋਂ ਕ੍ਰਿਕਟ, ਤਲਵਾਰਬਾਜ਼ੀ, ਹੈਂਡਬਾਲ, ਸਾਈਕਲਿੰਗ, ਲਾਅਨ ਟੈਨਿਸ, ਜਿਮਨਾਸਟਿਕ, ਤੈਰਾਕੀ, ਵੁਸ਼ੂ, ਜੂਡੋ, ਵੇਟਲਿਫਟਿੰਗ, ਬਾਸਕਟਬਾਲ, ਹਾਕੀ, ਕੁਸ਼ਤੀ, ਕਿੱਕ ਬਾਕਸਿੰਗ, ਰੋਇੰਗ, ਟੇਬਲ ਟੈਨਿਸ, ਕਬੱਡੀ ਲਈ ਕੋਚਾਂ ਦੀ ਨਿਯੁਕਤੀ ਕੀਤੀ ਜਾਵੇਗੀ। ਟੈਸਟ ਪ੍ਰਕਿਰਿਆ ਨੂੰ ਮੁਹਾਲੀ ਸੈਕਟਰ-78 ਸਟੇਡੀਅਮ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਸ਼ੁਰਕਵਾਰ ਸੰਹੁ ਚੁੱਕ ਸਕਦਾ ਹੈ ਅੰਮ੍ਰਿਤਪਾਲ ਸਿੰਘ, ਅਜੇ ਅਧਿਕਾਰਕ ਨੋਟਿਸ ਨਹੀਂ ਹੋਇਆ ਜਾਰੀ

ਇਸ ਪ੍ਰੀਖਿਆ ਦੇ ਲਈ ਪ੍ਰਕਿਰਿਆ ਸਵੇਰੇ 5 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਬਿਨੈਕਾਰਾਂ ਨੂੰ ਇੱਕ ਦਿਨ ਪਹਿਲਾਂ ਰਿਪੋਰਟ ਕਰਨ ਦੀ ਜਰੂਰਤ ਹੋਵੇਗੀ। ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਦਿਨ ‘ਚ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਅਤੇ ਇਸ ਲਈ ਰਹਿਣ ਦੀ ਸੁਵਿਧਾ ਉਪਲਬਧ ਨਹੀਂ ਕੀਤੀ ਜਾਵੇਗੀ।

ਇਸ ਭਰਤੀ ਦੇ ਲਈ 2 ਤਾਜ਼ਾ ਫੋਟੋਆਂ ਲਿਆਉਣੀਆਂ ਪੈਣਗੀਆਂ। ਇਸ ਤੋਂ ਇਲਾਵਾ ਆਧਾਰ ਕਾਰਡ ਜਾਂ ਪਾਸਪੋਰਟ ਦੀ ਤਸਦੀਕਸ਼ੁਦਾ ਕਾਪੀ, ਇਸ ਦੇ ਨਾਲ ਹੀ ਟ੍ਰਾਇਲ ਲਈ ਨਵਾਂ ਆਈਕਾਰਡ ਜਾਰੀ ਕੀਤਾ ਜਾਵੇਗਾ। ਟ੍ਰਾਇਲ ਤੋਂ ਪਹਿਲਾਂ ਫਿਟਨੈਸ ਸਰਟੀਫਿਕੇਟ ਵੀ ਜਮ੍ਹਾ ਕਰਨਾ ਜਰੂਰੀ ਹੋਵੇਗਾ ਜੋ ਕਿ ਸਰਕਾਰੀ ਹਸਪਤਾਲ ਚੋਂ ਬਣਿਆ ਹੋਣਾ ਚਾਹੀਦੀ ਹੈ।

ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ

ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ 45 ਪੇਂਡੂ ਅਤੇ 205 ਸ਼ਹਿਰੀ ਖੇਤਰਾਂ ਵਿੱਚ ਹੋਣਗੇ। ਖੇਡ ਨਰਸਰੀ ਵਿੱਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇੱਕ ਸਪੋਰਟਸ ਨਰਸਰੀ ‘ਤੇ ਅੰਦਾਜ਼ਨ 60 ਲੱਖ ਰੁਪਏ ਦੀ ਲਾਗਤ ਆਵੇਗੀ।

Exit mobile version