ਰਾਜਾ ਵੜਿੰਗ ਨੂੰ ਸਰਕਾਰੀ ਘਰ ਕਰਨਾ ਪਵੇਗਾ ਖਾਲੀ: ਰੰਧਾਵਾ ਨੂੰ ਵੀ ਨੋਟਿਸ ਜਾਰੀ, ਦੋਵਾਂ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ | Raja Warring and Sukhjinder Singh Randhawa will vacate the government house know in Punjabi Punjabi news - TV9 Punjabi

ਰਾਜਾ ਵੜਿੰਗ ਨੂੰ ਸਰਕਾਰੀ ਘਰ ਕਰਨਾ ਪਵੇਗਾ ਖਾਲੀ: ਰੰਧਾਵਾ ਨੂੰ ਵੀ ਨੋਟਿਸ ਜਾਰੀ, ਦੋਵਾਂ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Published: 

05 Jul 2024 19:06 PM

ਵਿਧਾਨ ਸਭਾ ਮੈਂਬਰ ਨੂੰ ਸਰਕਾਰੀ ਨਿਯਮਾਂ ਮੁਤਾਬਕ ਘਰ, ਫਲੈਟ, ਗੈਰੇਜ, ਨੌਕਰ, ਕੁਆਟਰ ਆਦਿ ਅਲਾਟ ਕੀਤਾ ਜਾਂਦਾ ਹੈ। ਜੇਕਰ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ ਤਾਂ ਉਨ੍ਹਾਂ ਨੂੰ ਨੋਟਿਸ ਤੋਂ 15 ਦਿਨਾਂ ਦੇ ਅੰਦਰ ਅਲਾਟ ਮਕਾਨ ਨੂੰ ਖਾਲੀ ਕਰਨਾ ਹੋਵੇਗਾ। ਜੇਕਰ ਕਿਸੇ ਕਾਰਨ ਵਿਧਾਇਕ ਅਲਾਟ ਮਕਾਨ ਨੂੰ ਖਾਲੀ ਨਹੀਂ ਕਰਦੇ ਤਾਂ ਉਨ੍ਹਾਂ ਤੋਂ ਕਿਰਾਇਆ ਵਸੂਲ ਕੀਤਾ ਜਾਂਦਾ ਹੈ।

ਰਾਜਾ ਵੜਿੰਗ ਨੂੰ ਸਰਕਾਰੀ ਘਰ ਕਰਨਾ ਪਵੇਗਾ ਖਾਲੀ: ਰੰਧਾਵਾ ਨੂੰ ਵੀ ਨੋਟਿਸ ਜਾਰੀ, ਦੋਵਾਂ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Follow Us On

ਲੋਕ ਸਭਾ ਚੋਣਾਂ ਵਿੱਚ ਵਿਧਾਇਕ ਤੋਂ ਸੰਸਦ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਅਲਾਟ ਕੀਤੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਨਿਯਮਾਂ ਮੁਤਾਬਕ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਯਾਨੀ ਕਿ 20 ਜੂਨ ਤੱਕ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ, ਉਹ ਅਜੇ ਵੀ ਨਿਰਧਾਰਤ ਸਮੇਂ ਦੀ ਮਿਆਦ ਤੋਂ ਬਾਅਦ ਕੁਝ ਸਮੇਂ ਲਈ ਰਿਹਾਇਸ਼ ਰੱਖ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਉਚਿਤ ਕਿਰਾਇਆ ਅਦਾ ਕਰਨਾ ਹੋਵੇਗਾ।

ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਡੇਰਾ ਬਾਬਾ ਨਾਨਕ ਦੇ ਵਿਧਾਇਕ ਸਨ। ਲੁਧਿਆਣਾ ਲੋਕ ਸਭਾ ਸੀਟ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਚੁਣੇ ਗਏ ਹਨ। ਉਹ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਦੋਵਾਂ ਆਗੂਆਂ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਅਜਿਹੇ ‘ਚ ਉਨ੍ਹਾਂ ਨੂੰ ਘਰ ਖਾਲੀ ਕਰਨਾ ਪਵੇਗਾ।

ਮਕਾਨ ਦੇ ਕਿਰਾਏ ਨਾਲ ਸਬੰਧਤ ਨਿਯਮ

ਵਿਧਾਨ ਸਭਾ ਮੈਂਬਰ ਨੂੰ ਸਰਕਾਰੀ ਨਿਯਮਾਂ ਮੁਤਾਬਕ ਘਰ, ਫਲੈਟ, ਗੈਰੇਜ, ਨੌਕਰ, ਕੁਆਟਰ ਆਦਿ ਅਲਾਟ ਕੀਤਾ ਜਾਂਦਾ ਹੈ। ਜੇਕਰ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ ਤਾਂ ਉਨ੍ਹਾਂ ਨੂੰ ਨੋਟਿਸ ਤੋਂ 15 ਦਿਨਾਂ ਦੇ ਅੰਦਰ ਅਲਾਟ ਮਕਾਨ ਨੂੰ ਖਾਲੀ ਕਰਨਾ ਹੋਵੇਗਾ। ਜੇਕਰ ਕਿਸੇ ਕਾਰਨ ਵਿਧਾਇਕ ਅਲਾਟ ਮਕਾਨ ਨੂੰ ਖਾਲੀ ਨਹੀਂ ਕਰਦੇ ਤਾਂ ਉਨ੍ਹਾਂ ਤੋਂ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਜੇਕਰ ਉਹ ਮਕਾਨ ਨੂੰ ਖਾਲੀ ਨਹੀਂ ਕਰਦੇ ਤਾਂ ਉਨ੍ਹਾਂ ਤੋਂ 160 ਗੁਣਾ ਜਿਆਦਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਨੋਟਿਸ ਵਿੱਚ ਮਕਾਨ ਨੂੰ ਖਾਲੀ ਕਰਨ ਲਈ ਇਸ ਗੱਲ ਦਾ ਸਪਸ਼ੱਟ ਜਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Amritpal Singh: ਅੰਮ੍ਰਿਤਪਾਲ ਸਿੰਘ ਨੇ ਪਿਤਾ ਤਰਸੇਮ ਸਿੰਘ ਨੂੰ ਕੀ ਕਿਹਾ? ਜਾਣੋ ਪੂਰੀ ਡਿਟੇਲ

Exit mobile version