ਅੱਜ ਦੇ ਦਿਨ ਪੰਜਾਬ ਨਾਲੋਂ ਵੱਖ ਹੋਇਆ ਸੀ ਹਰਿਆਣਾ, ਜਾਣੋਂ ਕੀ ਮੰਗ ਕਰ ਰਹੇ ਸਨ ਅਕਾਲੀ? | Punjab Reorganisation haryana himachal akali dal sukhbir badal Act 1966 know full in punjabi Punjabi news - TV9 Punjabi

Punjabi Suba Diwas: ਅੱਜ ਦੇ ਦਿਨ ਪੰਜਾਬ ਨਾਲੋਂ ਵੱਖ ਹੋਇਆ ਸੀ ਹਰਿਆਣਾ, ਜਾਣੋਂ ਕੀ ਮੰਗ ਕਰ ਰਹੇ ਸਨ ਅਕਾਲੀ?

Updated On: 

01 Nov 2024 15:10 PM

1956 ਵਿਚ ਪੰਡਿਤ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਵਿਚਕਾਰ ਇਕ ਸਮਝੌਤਾ ਵੀ ਹੋਇਆ। ਇਸ ਵਿਚ ਸਿੱਖਾਂ ਦੇ ਆਰਥਿਕ, ਵਿਦਿਅਕ ਅਤੇ ਧਾਰਮਿਕ ਹਿੱਤਾਂ ਦੀ ਰਾਖੀ ਦੀ ਗੱਲ ਕੀਤੀ ਗਈ। ਇਹ ਸਮਝੌਤਾ ਸਿਰਫ 5 ਸਾਲ ਤੱਕ ਚੱਲਿਆ ਅਤੇ ਫਿਰ ਟੁੱਟ ਗਿਆ। ਮਾਸਟਰ ਤਾਰਾ ਸਿੰਘ ਨੇ ਵੱਖਰੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ 1961 ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਹਜ਼ਾਰਾਂ ਸਿੱਖ ਤਾਰਾ ਸਿੰਘ ਦੀ ਹਮਾਇਤ ਵਿੱਚ ਇਕੱਠੇ ਹੋਏ।

Punjabi Suba Diwas: ਅੱਜ ਦੇ ਦਿਨ ਪੰਜਾਬ ਨਾਲੋਂ ਵੱਖ ਹੋਇਆ ਸੀ ਹਰਿਆਣਾ, ਜਾਣੋਂ ਕੀ ਮੰਗ ਕਰ ਰਹੇ ਸਨ ਅਕਾਲੀ?

ਅੱਜ ਦੇ ਦਿਨ ਪੰਜਾਬ ਨਾਲੋਂ ਵੱਖ ਹੋਇਆ ਸੀ ਹਰਿਆਣਾ, ਜਾਣੋਂ ਕੀ ਮੰਗ ਕਰ ਰਹੇ ਸਨ ਅਕਾਲੀ? (Pic Credit: X/officeofssbadal)

Follow Us On

ਅੱਜ 1 ਨਵੰਬਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਨਾਲ-ਨਾਲ ਪੰਜਾਬ ਭਰ ਵਿੱਚ ਪੰਜਾਬੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ 1966 ਵਿਚ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਜਦੋਂ ਭਾਸ਼ਾ ਦੇ ਆਧਾਰ ‘ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖ ਹੋਏ ਤਾਂ ਸੰਯੁਕਤ ਪੰਜਾਬ ਤੋਂ ਅੱਜ ਵਾਲਾ ਪੰਜਾਬ ਬਣ ਗਿਆ। ਪੰਜਾਬ ਦੀ ਰਾਜਧਾਨੀ ਹੁਣ 2 ਸੂਬਿਆਂ ਦੀ ਰਾਜਧਾਨੀ ਬਣ ਗਈ।

ਓਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕੇਂਦਰ ਸਰਕਾਰ ‘ਤੇ ਮਤਭੇਦ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਵਿੱਚ ਉਨ੍ਹਾਂ ਕਿਹਾ- ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਕਾਂਗਰਸ ਦੇ ਆਗੂਆਂ ਨੇ ਆਜ਼ਾਦੀ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ। ਪਰ ਜਿਵੇਂ ਹੀ ਦੇਸ਼ ਆਜ਼ਾਦ ਹੋਇਆ, ਕਾਂਗਰਸੀ ਆਗੂ ਉਨ੍ਹਾਂ ਵਾਅਦਿਆਂ ਤੋਂ ਪਿੱਛੇ ਹਟ ਗਏ।

ਇਨ੍ਹਾਂ ਅੱਤਿਆਚਾਰਾਂ ਤੋਂ ਰੋਹ ਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਉਠਾਈ ਗਈ ਸੀ, ਜਿਸ ਲਈ ਹਜ਼ਾਰਾਂ ਅਕਾਲੀ ਆਗੂਆਂ ਨੇ ਸਰਕਾਰਾਂ ਦੇ ਤਸ਼ੱਦਦ ਝੱਲੇ। ਜੇਲ੍ਹ ਗਏ, ਧਰਨੇ ਦਿੱਤੇ ਅਤੇ ਹਰ ਤਰ੍ਹਾਂ ਦੇ ਜਬਰ ਦਾ ਵਿਰੋਧ ਕੀਤਾ। ਬਹੁਤ ਲੰਮੀ ਚੱਲੀ ਜਦੋਂ ਜ਼ਹਿਦ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬ ਦੀ ਮੁੜ ਵੰਡ ਕੀਤੀ ਗਈ ਅਤੇ ਅਜੌਕੇ ਪੰਜਾਬੀ ਸੂਬੇ ਦੀ ਸਥਾਪਨਾ ਹੋਈ।

ਕੇਂਦਰ ਸਰਕਾਰ ਦਾ ਪੰਜਾਬ ਨਾਲ ਵਿਤਕਰਾ ਜਾਰੀ ਹੈ, ਸਾਡੀਆਂ ਹੱਕੀ ਮੰਗਾਂ ਅੱਜ ਤੱਕ ਵੀ ਨਹੀਂ ਮੰਨੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਇਸ ਲਈ ਸੰਘਰਸ਼ ਜਾਰੀ ਰੱਖੇਗਾ।

SGPC ਨੇ ਵੀ ਜਤਾਇਆ ਰੋਸ

ਪੰਜਾਬੀ ਸੂਬਾ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੇਂਦਰ ਖਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਇਹ ਪੋਸਟ SGPC ਦੇ ਸੋਸ਼ਲ ਮੀਡੀਆ ਪੇਜ ‘ਤੇ ਸ਼ੇਅਰ ਕੀਤੀ ਗਈ ਹੈ। ਜਿਸ ਵਿਚ ਲਿਖਿਆ ਹੈ- ਅੱਜ ਦੇ ਦਿਨ 1966 ਵਿਚ ਭਾਸ਼ਾ ਦੇ ਆਧਾਰ ‘ਤੇ ਵੰਡਿਆ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਭਾਰਤ ਦੀ ਵੰਡ ਤੋਂ ਬਾਅਦ ਦੱਖਣ ਤੋਂ ਉੱਤਰ ਤੱਕ ਭਾਸ਼ਾ ਦੇ ਆਧਾਰ ‘ਤੇ ਸੂਬਿਆਂ ਦੀ ਹੱਦਬੰਦੀ ਦਾ ਮੁੱਦਾ ਉੱਠਿਆ।

ਆਂਧਰਾ ਪ੍ਰਦੇਸ਼ ਬਣਨ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਅੱਗੇ ਰੱਖਿਆ। ਇੱਕ ਲੰਮੀ ਜੱਦੋਜਹਿਦ (ਜਿਸ ਵਿੱਚ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ, ਤਸੀਹੇ ਦਿੱਤੇ ਗਏ, ਸ਼ਹੀਦ ਕੀਤੇ ਗਏ) ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ। ਕੇਂਦਰ ਨੇ ਪੰਜਾਬੀਆਂ ਨਾਲ ਬੇਈਮਾਨੀ ਕਰਦੇ ਹੋਏ ਜਾਣਬੁੱਝ ਕੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਮਿਲਾ ਕੇ ਨਾ ਸਿਰਫ਼ ਪੰਜਾਬ ਦੇ ਟੁਕੜੇ-ਟੁਕੜੇ ਕੀਤੇ, ਸਗੋਂ ਇਸ ਦੇ ਪਾਣੀਆਂ, ਡੈਮਾਂ ਅਤੇ ਰਾਜਧਾਨੀ ‘ਤੇ ਵੀ ਕਬਜ਼ਾ ਕਰਕੇ ਵੱਡੀ ਸੱਟ ਮਾਰੀ।

ਕਿਵੇਂ ਹੋਇਆ ਸੀ ਪੰਜਾਬ ਦਾ ਪੁਨਰਗਠਨ ?

1960ਵਿਆਂ ਵਿੱਚ ਸਿੱਖਾਂ ਅਤੇ ਪੰਜਾਬੀ ਬੋਲਣ ਵਾਲੇ ਲੋਕਾਂ ਨੇ ਪੰਜਾਬੀ ਸੂਬਾ ਲਹਿਰ ਤਹਿਤ ਵੱਖਰੇ ਰਾਜ ਦੀ ਮੰਗ ਕੀਤੀ ਸੀ। ਇਹ ਮੰਗ 1966 ਵਿਚ ਪੂਰੀ ਹੋਈ ਅਤੇ ਪੰਜਾਬ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਹੋਇਆ। ਇਸ ਤੋਂ ਬਾਅਦ ਪੰਜਾਬ ਨੂੰ ਮੁੱਖ ਤੌਰ ‘ਤੇ ਪੰਜਾਬੀ ਬੋਲਣ ਵਾਲਾ ਸੂਬਾ ਘੋਸ਼ਿਤ ਕੀਤਾ ਗਿਆ ਅਤੇ ਹਰਿਆਣਾ ਨੂੰ ਵੱਖਰੇ ਹਿੰਦੀ ਬੋਲਣ ਵਾਲੇ ਰਾਜ ਵਜੋਂ ਮਾਨਤਾ ਦਿੱਤੀ ਗਈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਨੂੰ ਵੀ ਵੱਖਰਾ ਸੂਬਾ ਬਣਾਇਆ ਗਿਆ। ਇਸ ਪੁਨਰਗਠਨ ਦਾ ਉਦੇਸ਼ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ​​ਕਰਨਾ ਸੀ।

Exit mobile version