ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸੇਵਾਮੁਕਤ, ਵਿਨੀ ਮਹਾਜਨ 1987 ਬੈਚ ਦੇ ਆਈਏਐਸ ਅਧਿਕਾਰੀ ਸਨ | Punjab first woman Chief Secretary Vini Mahajan retired know details in Punjabi Punjabi news - TV9 Punjabi

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸੇਵਾਮੁਕਤ, ਵਿਨੀ ਮਹਾਜਨ 1987 ਬੈਚ ਦੇ ਆਈਏਐਸ ਅਧਿਕਾਰੀ ਸਨ

Published: 

01 Nov 2024 11:15 AM

ਵਿਨੀ ਮਹਾਜਨ 1987 ਬੈਚ ਦੀ ਆਈਏਐਸ ਅਧਿਕਾਰੀ ਹਨ। ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 2020 ਵਿੱਚ ਕਰਨ ਅਵਤਾਰ ਸਿੰਘ ਨੂੰ ਹਟਾ ਕੇ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਵੀ ਪੰਜਾਬ ਦੇ ਡੀਜੀਪੀ ਬਣ ਚੁੱਕੇ ਸਨ।

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸੇਵਾਮੁਕਤ, ਵਿਨੀ ਮਹਾਜਨ 1987 ਬੈਚ ਦੇ ਆਈਏਐਸ ਅਧਿਕਾਰੀ ਸਨ

ਵਿਨੀ ਮਹਾਜਨ ਹੋਏ ਸੇਵਾਮੁਕਤ (@mahajan_vini)

Follow Us On

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਤੇ ਸੀਨੀਅਰ ਆਈਏਐਸ ਵਿੰਨੀ ਮਹਾਜਨ ਸੇਵਾਮੁਕਤ ਹੋ ਗਈ ਹੈ। ਇਸ ਸਮੇਂ ਉਹ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਵੀਰਵਾਰ ਨੂੰ ਸੇਵਾਮੁਕਤ ਹੋ ਗਏ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਕੱਲ੍ਹ ਮੈਂ ਆਪਣੇ ਸੂਬੇ ਪੰਜਾਬ ਅਤੇ ਭਾਰਤ ਸਰਕਾਰ ਵਿੱਚ 37 ਸਾਲ ਤੋਂ ਵੱਧ ਦੇ ਬਹੁਤ ਤਸੱਲੀਬਖਸ਼ ਕਾਰਜਕਾਲ ਤੋਂ ਬਾਅਦ IAS ਤੋਂ ਸੇਵਾਮੁਕਤ ਹੋਈ। ਮੈਂ ਬਹੁਤ ਸਾਰੇ ਲੋਕਾਂ ਦੇ ਅਥਾਹ ਸਮਰਥਨ ਅਤੇ ਮੌਕਿਆਂ ਲਈ ਧੰਨਵਾਦੀ ਹਾਂ।

1987 ਬੈਚ ਦੇ ਆਈ.ਏ.ਐਸ ਸਨ ਵਿਨੀ ਮਹਾਜਨ

ਵਿਨੀ ਮਹਾਜਨ 1987 ਬੈਚ ਦੀ ਆਈਏਐਸ ਅਧਿਕਾਰੀ ਹਨ। ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 2020 ਵਿੱਚ ਕਰਨ ਅਵਤਾਰ ਸਿੰਘ ਨੂੰ ਹਟਾ ਕੇ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਵੀ ਪੰਜਾਬ ਦੇ ਡੀਜੀਪੀ ਬਣ ਚੁੱਕੇ ਸਨ। ਉਹ 1987 ਬੈਚ ਦੇ ਆਈਪੀਐਸ ਵੀ ਹਨ। ਉਨ੍ਹਾਂ ਨੂੰ ਉਸ ਸਮੇਂ ਦੇਸ਼ ਦਾ ਸਭ ਤੋਂ ਤਾਕਤਵਰ ਜੋੜਾ ਕਿਹਾ ਜਾਂਦਾ ਸੀ।

ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਅਤੇ ਇਸ ਅਹੁਦੇ ਦੀ ਜ਼ਿੰਮੇਵਾਰੀ 1990 ਬੈਚ ਦੇ ਆਈਏਐਸ ਅਨਿਰੁਧ ਤਿਵਾਰੀ ਨੂੰ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਸੰਭਾਲਿਆ।

ਪਤੀ NIA ਦੇ ਡਾਇਰੈਕਟਰ ਰਹਿ ਚੁੱਕੇ ਹਨ

ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਉਣ ‘ਤੇ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਡੀਜੀਪੀ ਦੇ ਅਹੁਦੇ ‘ਤੇ ਸਨ। ਪਰ ਉਹ ਪਹਿਲਾਂ ਹੀ ਛੁੱਟੀ ‘ਤੇ ਚਲੇ ਗਏ ਸੀ। ਇਸ ਤੋਂ ਬਾਅਦ ਉਹ ਡੈਪੂਟੇਸ਼ਨ ‘ਤੇ ਕੇਂਦਰ ਵਿੱਚ ਚਲੇ ਗਏ। ਉਹ ਕੇਂਦਰੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੇ ਡਾਇਰੈਕਟਰ ਵੀ ਸਨ। 31 ਮਾਰਚ 1924 ਨੂੰ ਸੇਵਾਮੁਕਤ ਹੋਏ। ਇਸ ਦੌਰਾਨ ਉਨ੍ਹਾਂ ਨੇ ਕਈ ਗੰਭੀਰ ਮਾਮਲਿਆਂ ਦੀ ਜਾਂਚ ਵੀ ਕੀਤੀ।

Exit mobile version