ਪੰਜਾਬ 'ਚ ਪੈਟਰੋਲ-ਡੀਜਲ ਹੋਇਆ ਮਹਿੰਗਾ, ਬਿਜਲੀ 'ਤੇ ਸਰਕਾਰ ਨੇ ਲਿਆ ਇਹ ਫੈਸਲਾ | Punjab Government Cabinet meeting VAT raise on Petrol Diesel and Electricity rule change know full detail in punjabi Punjabi news - TV9 Punjabi

ਪੰਜਾਬ ‘ਚ ਪੈਟਰੋਲ-ਡੀਜਲ ਹੋਇਆ ਮਹਿੰਗਾ, ਬਿਜਲੀ ਨੂੰ ਲੈ ਕੇ ਸਰਕਾਰ ਨੇ ਲਿਆ ਇਹ ਫੈਸਲਾ

Updated On: 

05 Sep 2024 15:13 PM

Punjab Government Cabinet Meeting: ਪੈਟਰੋਲ 'ਤੇ 61 ਪੈਸੇ ਵੈਟ ਵਧਾਇਆ ਗਿਆ ਹੈ ਜਦਕਿ ਡੀਜ਼ਲ 'ਤੇ 92 ਪੈਸੇ ਵੈਟ ਵਧਾਇਆ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਮਾਲੀਆ ਕਮਾਉਣ ਲਈ ਲਿਆ ਗਿਆ ਹੈ। ਪੰਜਾਬ ਦੇ ਲੋਕਾਂ ਤੱਕ ਮੁਫਤ ਸਹੂਲਤਾਂ ਆਸਾਨੀ ਨਾਲ ਪਹੁੰਚਾਈਆਂ ਜਾ ਸਕਣਗੀਆਂ।

ਪੰਜਾਬ ਚ ਪੈਟਰੋਲ-ਡੀਜਲ ਹੋਇਆ ਮਹਿੰਗਾ, ਬਿਜਲੀ ਨੂੰ ਲੈ ਕੇ ਸਰਕਾਰ ਨੇ ਲਿਆ ਇਹ ਫੈਸਲਾ

ਸੰਕੇਤਕ ਤਸਵੀਰ

Follow Us On

Punjab Government Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਿਡ ਟੈਕਸ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ‘ਤੇ 61 ਪੈਸੇ ਵੈਟ ਵਧਾਇਆ ਗਿਆ ਹੈ ਜਦਕਿ ਡੀਜ਼ਲ ‘ਤੇ 92 ਪੈਸੇ ਵੈਟ ਵਧਾਇਆ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਮਾਲੀਆ ਕਮਾਉਣ ਲਈ ਲਿਆ ਗਿਆ ਹੈ। ਪੰਜਾਬ ਦੇ ਲੋਕਾਂ ਤੱਕ ਮੁਫਤ ਸਹੂਲਤਾਂ ਆਸਾਨੀ ਨਾਲ ਪਹੁੰਚਾਈਆਂ ਜਾ ਸਕਣਗੀਆਂ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਵੈਟ ਵਧਣ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਚੀਮਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਲਗਾ ਕੇ ਪੈਦਾ ਹੋਣ ਵਾਲਾ ਵੈਟ ਪੰਜਾਬ ਦੇ ਵਿਕਾਸ ‘ਤੇ ਹੀ ਖਰਚ ਕੀਤਾ ਜਾਵੇਗਾ।

300 ਯੂਨਿਟ ਬਿਜਲੀ ‘ਤੇ ਕੋਈ ਅਸਰ ਨਹੀਂ

ਸੂਬੇ ‘ਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਦੇ ਅੰਦਰ ਦੀ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੁਰਾ ਕਰ ਦਿੱਤਾ ਸੀ। ਇਸ ਕਾਰਨ ਸੂਬੇ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਸੀ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੇ 7 ਕੋਲੋਵਾਟ ਵਾਲੇ ਉਪਭੋਗਤਾਵਾਂ ਨੂੰ 3 ਰੁਪਏ ਪ੍ਰਤੀ ਯੂਨਿਟ ਰਾਹਤ ਦੇਣ ਦਾ ਫੈਸਲਾ ਕੀਤਾ ਸੀ। ਸਰਕਾਰ ਨੇ ਹੁਣ ਇਸ ਨੂੰ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੋਲਡ ਸਟੋਰ ਚ ਦਾਖਲ ਹੋਏ 40 ਲੁਟੇਰੇ, 2 ਕਰੋੜ ਦੇ ਚੋਰੀ ਕਰ ਲੈ ਗਏ ਕਾਜੂ-ਬਦਾਮ

ਸਰਕਾਰ ਦੀ ਆਮਦਨ ਚ ਹੋਵੇਗਾ ਵਾਧਾ: ਚੀਮਾ

ਇਸ ਨੂੰ ਲੈ ਕੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ। ਚੰਨੀ ਸਰਕਾਰ ਦੀ ਸਕੀਮ ਕਾਰਨ ਦੁਹਰੀ ਸਬਸੀਡੀ ਮਿਲ ਰਹੀ ਸੀ ਜਿਸ ਨੂੰ ਬੰਦ ਕੀਤਾ ਗਿਆ ਹੈ। ਇਸ ਪੀਐਸਪੀਸੀਐਲ ਨੂੰ ਵਧੇਰੇ ਆਮਦਨ ਹੋਵੇਗੀ ਅਤੇ ਵਿਭਾਗ ਨੂੰ ਲਾਭ ਮਿਲੇਗਾ।

Exit mobile version