ਟਕਸਾਲੀਆਂ ਰਾਹੀਂ ਜਮੀਨ ਮਜਬੂਤ ਕਰਨ ਦੀ ਤਿਆਰੀ, ਡੈਮੇਜ ਕੰਟਰੋਲ 'ਚ ਲੱਗੀ ਪੰਜਾਬ ਕਾਂਗਰਸ | Punjab Congress plan for lok sabha 2024 devendra yadav amrinder singh raja warring know full detail in punjabi Punjabi news - TV9 Punjabi

ਟਕਸਾਲੀਆਂ ਰਾਹੀਂ ਜਮੀਨ ਮਜਬੂਤ ਕਰਨ ਦੀ ਤਿਆਰੀ, ਡੈਮੇਜ ਕੰਟਰੋਲ ‘ਚ ਲੱਗੀ ਪੰਜਾਬ ਕਾਂਗਰਸ

Updated On: 

29 Mar 2024 09:35 AM

ਪਾਰਟੀ ਹਾਈਕਮਾਂਡ ਵੀ ਇਸ ਗੱਲ ਨੂੰ ਸਮਝ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਹੁਣ ਸਾਰੇ ਨੇਤਾਵਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਤਿਆਰ ਕਰਕੇ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਅਪਲੋਡ ਕਰ ਦਿੱਤੀਆਂ ਹਨ, ਤਾਂ ਜੋ ਸਮਰਥਕਾਂ 'ਚ ਜੋਸ਼ ਬਣਿਆ ਰਹੇ।

ਟਕਸਾਲੀਆਂ ਰਾਹੀਂ ਜਮੀਨ ਮਜਬੂਤ ਕਰਨ ਦੀ ਤਿਆਰੀ, ਡੈਮੇਜ ਕੰਟਰੋਲ ਚ ਲੱਗੀ ਪੰਜਾਬ ਕਾਂਗਰਸ

ਅੰਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਦਵਿੰਦਰ ਯਾਦਵ. Pic Credit: X/RajaWarring

Follow Us On

Punjab Congress: ਪੰਜਾਬ ਕਾਂਗਰਸ ਨੇ ਵੱਡੇ ਆਗੂਆਂ ਦੇ ਪਾਰਟੀ ਛੱਡਣ ਤੋਂ ਬਾਅਦ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਪਾਰਟੀ ਛੱਡ ਚੁੱਕੇ ਪੁਰਾਣੇ ਲੀਡਰਾਂ ਦੀ ਘਰ ਵਾਪਸੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਖੇਤਰਾਂ ‘ਚ ਆਗੂਆਂ ਦੀ ਘਾਟ ਹੈ, ਉੱਥੇ ਪਾਰਟੀ ਕੇਡਰ ਨੂੰ ਮਜ਼ਬੂਤ ​​ਕਰਨ ਲਈ ਖੁੱਸਿਆ ਮੈਦਾਨ ਮੁੜ ਹਾਸਲ ਕਰਨ ਲਈ ਨਵੀਂ ਰਣਨੀਤੀ ਘੜੀ ਜਾ ਰਹੀ ਹੈ। ਇਸੇ ਲੜੀ ਤਹਿਤ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਬੱਸੀ ਪਠਾਣਾ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਪੁਰਾਣੇ ਟਕਸਾਲੀ ਕਾਂਗਰਸੀ ਆਗੂ ਨੂੰ ਜ਼ਿਲ੍ਹੇ ਦੀ ਕਮਾਨ ਸੌਂਪੀ ਗਈ ਹੈ।

ਸਿਕੰਦਰ ਸਿੰਘ ਨੂੰ ਸ੍ਰੀ ਫਤਿਹਗੜ੍ਹ ਹਲਕੇ ਦਾ ਕਾਰਜਕਾਰੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਉਹ ਸਾਬਕਾ ਸੀਐਮ ਸ. ਬੇਅੰਤ ਸਿੰਘ ਦੇ ਸਮੇਂ ਵਿੱਚ ਬਹੁਤ ਵਧੀਆ ਕੰਮ ਕਰ ਚੁੱਕੇ ਹਨ, ਉਨ੍ਹਾਂ ਨੇ ਜ਼ਿਲ੍ਹੇ ਦਾ ਚਾਰਜ ਸੰਭਾਲ ਲਿਆ ਹੈ। ਇਸ ਸਬੰਧੀ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ 31 ਮੈਂਬਰੀ ਕਮੇਟੀ ਬਣਾਈ ਗਈ ਹੈ।

ਕਈ ਕਾਂਗਰਸੀ ਆਗੂਆਂ ਦੇ ਨਾਵਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਉਹ ਪਾਰਟੀ ਛੱਡ ਸਕਦੇ ਹਨ। ਇਸ ਕਾਰਨ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਜ਼ਰੂਰ ਹੈ। ਪਾਰਟੀ ਹਾਈਕਮਾਂਡ ਵੀ ਇਸ ਗੱਲ ਨੂੰ ਸਮਝ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਹੁਣ ਸਾਰੇ ਨੇਤਾਵਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਤਿਆਰ ਕਰਕੇ ਆਪਣੇ ਸੋਸ਼ਲ ਮੀਡੀਆ ਪੇਜਾਂ ‘ਤੇ ਅਪਲੋਡ ਕਰ ਦਿੱਤੀਆਂ ਹਨ, ਤਾਂ ਜੋ ਸਮਰਥਕਾਂ ‘ਚ ਜੋਸ਼ ਬਣਿਆ ਰਹੇ।

ਇਨ੍ਹਾਂ ਆਗੂਆਂ ਵਿੱਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਪ੍ਰੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਅਤੇ ਅਮਰ ਸਿੰਘ ਸ਼ਾਮਲ ਹਨ। ਵੀਡੀਓ ਵਿੱਚ ਸਾਰਿਆਂ ਨੇ ਕਿਹਾ ਕਿ ਉਹ ਪਾਰਟੀ ਨਹੀਂ ਛੱਡ ਰਹੇ ਹਨ। ਉਨ੍ਹਾਂ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਹ ਪਾਰਟੀ ਛੱਡਣ ਵਾਲੇ ਨਹੀਂ ਹਨ। ਇਸੇ ਤਰ੍ਹਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਜਪਾ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਮੀਡੀਆ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਸਿਰੋਪਾਓ ਪਾਉਣ ਵਾਲਿਆਂ ‘ਚੋਂ ਹਨ, ਨਾ ਕਿ ਖੁਦ ਸਿਰੋਪਾਓ ਪਾਉਣ ਵਾਲਿਆਂ ‘ਚ।

ਕਾਂਗਰਸ ਨੇ ਬਣਾਇਆ ਵਾਰ ਰੂਮ

ਕਾਂਗਰਸ ਨੇ ਚੋਣਾਂ ਲਈ ਵਾਰ ਰੂਮ ਬਣਾਇਆ ਹੋਇਆ ਹੈ। ਵਾਰ ਰੂਮ ਦੇ ਮੈਂਬਰ ਲੋਕ ਸਭਾ ਸਰਕਲਾਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਨਾਲ ਹੀ ਜੇਕਰ ਉਥੋਂ ਕੋਈ ਰਿਪੋਰਟ ਆ ਰਹੀ ਹੈ ਤਾਂ ਉਸ ‘ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਇੰਚਾਰਜ ਡਾ. ਦੇਵੇਂਦਰ ਯਾਦਵ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਚੰਡੀਗੜ੍ਹ ਵਿੱਚ ਡੇਰੇ ਲਾਈ ਬੈਠੇ ਹਨ।

ਸੂਬੇ ਦੇ ਹਾਲਾਤਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਕਾਂਗਰਸੀ ਆਗੂ ਦੇ ਸੁਰ ਵੀ ਬਦਲ ਗਏ ਹਨ। ਹੁਣ ਉਹ ਪਾਰਟੀ ਦੇ ਠੀਕ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਲਈ ਇਸ ਵਾਰ 2019 ਦੀ ਸਫਲਤਾ ਨੂੰ ਦੁਹਰਾਉਣ ਦੀ ਚੁਣੌਤੀ ਹੈ। ਕਿਉਂਕਿ ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਪਾਰਟੀ ਨੇ 13 ਵਿੱਚੋਂ 8 ਸੀਟਾਂ ਜਿੱਤੀਆਂ, ਜਦਕਿ ਭਾਜਪਾ-ਅਕਾਲੀ ਦਲ ਗਠਜੋੜ ਨੂੰ ਚਾਰ ਅਤੇ ‘ਆਪ’ ਨੂੰ ਇੱਕ ਸੀਟ ਮਿਲੀ ਸੀ।

Exit mobile version