ਸੰਗਰੂਰ 'ਚ ਆਂਗਣਵਾੜੀ ਸੈਂਟਰ ਵੱਲੋਂ ਐਕਸਪਾਅਰੀ ਸਿਰਪ ਦੇ ਮਾਮਲੇ 'ਚ ਵੱਡਾ ਐਕਸ਼ਨ, ਵਰਕਰਾਂ ਦੀਆਂ ਸੇਵਾਵਾਂ ਰੱਦ | Sangrur expiry syrup distribution case action on aanganwari worker know full detail in punjabi Punjabi news - TV9 Punjabi

ਸੰਗਰੂਰ ‘ਚ ਆਂਗਣਵਾੜੀ ਸੈਂਟਰ ਵੱਲੋਂ ਐਕਸਪਾਅਰੀ ਸਿਰਪ ਦੇ ਮਾਮਲੇ ‘ਚ ਵੱਡਾ ਐਕਸ਼ਨ, ਵਰਕਰਾਂ ਦੀਆਂ ਸੇਵਾਵਾਂ ਰੱਦ

Updated On: 

10 May 2024 14:52 PM

Expiry Syrup Distribution Case: ਸਿਹਤ ਵਿਭਾਗ ਵੱਲੋਂ ਆਂਗਣਵਾੜੀ ਸੈਂਟਰ ਵਿੱਚ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲਾ ਆਇਰਨ ਐਂਡ ਫੋਲਿਕ ਐਸਿਡ ਸਿਰਪ 2022 ਦੇ ਵਿੱਚ ਸਪਲਾਈ ਹੋਇਆ ਸੀ। ਉਸ ਤੋਂ ਬਾਅਦ 2023 ਅਤੇ 2024 ਵਿੱਚ ਵੀ ਇਸ ਦੀ ਸਪਲਾਈ ਆਂਗਣਵਾੜੀ ਸੈਂਟਰ ਵਿੱਚ ਦਿੱਤੀ ਗਈ। ਪਰ ਹੁਣ ਛੋਟੇ ਬੱਚਿਆਂ ਨੂੰ 2022 ਵਾਲੀ ਸਪਲਾਈ ਦੇਣ ਦੇ ਮਾਮਲੇ 'ਚ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਸੰਗਰੂਰ ਚ ਆਂਗਣਵਾੜੀ ਸੈਂਟਰ ਵੱਲੋਂ ਐਕਸਪਾਅਰੀ ਸਿਰਪ ਦੇ ਮਾਮਲੇ ਚ ਵੱਡਾ ਐਕਸ਼ਨ, ਵਰਕਰਾਂ ਦੀਆਂ ਸੇਵਾਵਾਂ ਰੱਦ

ਆਂਗਣਵਾੜੀ ਸੈਂਟਰ ਵੱਲੋਂ ਐਕਸਪਾਅਰੀ ਸਿਰਪ ਦੇ ਮਾਮਲੇ 'ਚ ਵੱਡਾ ਐਕਸ਼ਨ

Follow Us On

Expiry Syrup Distribution Case: ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਲਾ ‘ਚ ਆਂਗਣਵਾੜੀ ਸੈਂਟਰ ਵੱਲੋਂ ਜ਼ੀਰੋ ਤੋਂ ਤਿੰਨ ਸਾਲ ਦੇ ਬੱਚਿਆਂ ਨੂੰ ਐਕਸਪਾਅਰੀ ਡੇਟ ਦੇ ਸਿਰਪ ਦੇ ਮਾਮਲੇ ‘ਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਪਿੰਡ ਦੇ ਸੈਂਟਰ ਵਿੱਚ ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀਂ ਮਾਮਲਾ ਸਾਹਮਣੇ ਆਇਆ ਸੀ ਆਂਗਣਵਾੜੀ ਸੈਂਟਰ ਦੇ ਵਿੱਚ ਆਉਣ ਵਾਲੇ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਪਾਇਰੀ ਡੇਟ ਦੀ ਮੈਡੀਸਨ ਘਰ ਭੇਜ ਦਿੱਤੀ ਗਈ ਸੀ। ਇਸ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਜਾਹਿਰ ਕੀਤੀ ਸੀ। ਮੀਡੀਆ ਚ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਇਸ ‘ਤੇ ਐਕਸ਼ਨ ਲਿਆ ਗਿਆ ਹੈ।

ਸਿਹਤ ਵਿਭਾਗ ਵੱਲੋਂ ਆਂਗਣਵਾੜੀ ਸੈਂਟਰ ਵਿੱਚ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲਾ ਆਇਰਨ ਐਂਡ ਫੋਲਿਕ ਐਸਿਡ ਸਿਰਪ 2022 ਦੇ ਵਿੱਚ ਸਪਲਾਈ ਹੋਇਆ ਸੀ। ਉਸ ਤੋਂ ਬਾਅਦ 2023 ਅਤੇ 2024 ਵਿੱਚ ਵੀ ਇਸ ਦੀ ਸਪਲਾਈ ਆਂਗਣਵਾੜੀ ਸੈਂਟਰ ਵਿੱਚ ਦਿੱਤੀ ਗਈ। ਪਰ ਹੁਣ ਛੋਟੇ ਬੱਚਿਆਂ ਨੂੰ 2022 ਵਾਲੀ ਸਪਲਾਈ ਦੇਣ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਕਿਹਾ ਕਿ ਜੋ ਰਿਪੋਰਟ ਸਾਡੇ ਕੋਲ ਆਉਂਦੀ ਸੀ ਉਹ ਨਿਲ ਹੋ ਕੇ ਆਉਂਦੀ ਸੀ ਕਿ ਅਸੀਂ ਸਿਹਤ ਵਿਭਾਗ ਵੱਲੋਂ ਭੇਜੀ ਗਈ ਸਾਰੀ ਦਵਾਈ ਦੇ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਹੀ 2023 ਅਤੇ 24 ਦੇ ਵਿੱਚ ਅਗਲੀ ਸਪਲਾਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਬਿੱਟੂ-ਚੰਨੀ ਸਮੇਤ 18 ਉਮੀਦਵਾਰ ਕਰਨਗੇ ਨਾਮਜ਼ਦਗੀ ਦਾਖਲ, ਕੇਂਦਰੀ ਮੰਤਰੀ ਪਹੁੰਚਣਗੇ ਪੰਜਾਬ

ਸੇਵਾਵਾਂ ਕੀਤੀਆਂ ਖ਼ਤਮ

ਉਧਰ ਆਂਗਣਵਾੜੀ ਵਿਭਾਗ ਦੇ ਡੀਪੀਓ ਪ੍ਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾ ਗਾਗਾ ਦੇ ਗੋਬਿੰਦਪੁਰਾ ਜਵਾਹਰ ਵਾਲਾ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੂੰ ਐਕਸਪੈਰੀ ਡੇਟ ਦੀ ਸਿਰਪ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਇਹ ਵੱਡੀ ਅਣਗਹਿਲੀ ਪਿੰਡ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਮੌਜੂਦ ਵਰਕਰਾਂ ਵੱਲੋਂ ਹੀ ਕੀਤੀ ਗਈ ਹੈ। ਇਸ ਨੂੰ ਲੈ ਕੇ ਉਨ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ ਹਨ।

Exit mobile version