ਪੰਜਾਬ 'ਚ ਚਾਰ ਨਹੀਂ ਸਗੋਂ ਪੰਜ ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਵਿਧਾਇਕ ਸੁੱਖੀ ਦੇ 'ਆਪ' 'ਚ ਸ਼ਾਮਲ ਹੋਣ ਬਦਲੇ ਕਾਰਨ ਹਾਲਾਤ | Punjab, by elections may will held on five seats joining of Akali sukhwinder sukhi MLA in AAP. Punjabi news - TV9 Punjabi

ਪੰਜਾਬ ‘ਚ ਚਾਰ ਨਹੀਂ ਸਗੋਂ ਪੰਜ ਸੀਟਾਂ ‘ਤੇ ਹੋਣਗੀਆਂ ਜ਼ਿਮਨੀ ਚੋਣਾਂ, ਵਿਧਾਇਕ ਸੁੱਖੀ ਦੇ ‘ਆਪ’ ‘ਚ ਸ਼ਾਮਲ ਹੋਣ ਕਾਰਨ ਬਦਲੇ ਹਾਲਾਤ

Updated On: 

16 Aug 2024 10:27 AM

ਹਾਲਾਂਕਿ ਡਾ: ਸੁੱਖੀ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ। ਪਰ ਉਹ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਹਨ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਅਸੀਂ ਇਸ ਅਸਤੀਫੇ ਸਬੰਧੀ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਾਂ। ਪਹਿਲਾਂ ਜਦੋਂ ਉਹ ਵਿਧਾਇਕ ਬਣੇ ਸਨ, ਉਦੋਂ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਕੋਈ ਕੰਮ ਨਹੀਂ ਹੋਇਆ ਸੀ, ਜਦੋਂਕਿ ਹੁਣ ਆਪ ਦੀ ਸਰਕਾਰ ਹੈ। ਨਾਲ ਹੀ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਜੋ ਵੀ ਮੁੱਦੇ ਉਠਾਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਗਿਆ ਹੈ।

ਪੰਜਾਬ ਚ ਚਾਰ ਨਹੀਂ ਸਗੋਂ ਪੰਜ ਸੀਟਾਂ ਤੇ ਹੋਣਗੀਆਂ ਜ਼ਿਮਨੀ ਚੋਣਾਂ, ਵਿਧਾਇਕ ਸੁੱਖੀ ਦੇ ਆਪ ਚ ਸ਼ਾਮਲ ਹੋਣ ਕਾਰਨ ਬਦਲੇ ਹਾਲਾਤ

ਪੰਜਾਬ 'ਚ ਚਾਰ ਨਹੀਂ ਸਗੋਂ ਪੰਜ ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਅਕਾਲੀ ਵਿਧਾਇਕ ਦੇ 'ਆਪ' 'ਚ ਸ਼ਾਮਲ ਹੋਣ ਕਾਰਨ ਹਾਲਾਤ ਬਦਲੇ

Follow Us On

ਬੰਗਾ ਤੋਂ ਦੋ ਬਾਰ ਦੇ ਸ਼੍ਰੋਮਣੀ ਅਕਾਲੀ ਦੇ ਵਿਧਾਇਕ ਡਾ: ਸੁਖਵਿੰਦਰ ਸਿੰਘ ਸੁੱਖੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਪਾਰਟੀ ਬਦਲਣ ਨਾਲ ਇਹ ਸਾਫ਼ ਹੈ ਕਿ ਦਸ-ਬਦਲ ਕਾਨੂੰਨ ਦੇ ਤਹਿਤ ਉਹ ਵਿਧਾਨ ਸਭਾ ਤੋਂ ਅਸਤੀਫ਼ਾ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਦੀ ਸੀਟ ਖਾਲੀ ਹੋ ਜਾਵੇਗੀ।

ਅਜਿਹੇ ‘ਚ ਇਸ ਬਾਰ ਚਾਰ ਨਹੀਂ ਸਗੋਂ ਪੰਜ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣਗੀਆਂ। ਉੱਥੇ ਹੀ ਸੁਖਵਿੰਦਰ ਸੁੱਖੀ ਦੇ ਪਾਰਟੀ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ, ਉਨ੍ਹਾਂ ਦੇ ਪਾਰਟੀ ਛੱਡਣ ਨਾਲ ਅਕਾਲੀ ਦਲ ਦਾ ਇੱਕ ਵੀ ਵਿਧਾਇਕ ਦੋਆਬੇ ‘ਚ ਨਹੀਂ ਬਚਿਆ ਹੈ। ਹਾਲਾਂਕਿ, ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਕਾਲੀ ਦਲ ਨੇ ਪੂਰਾ ਸਤਿਕਾਰ ਦਿੱਤਾ ਹੈ।

ਡਾ: ਸੁੱਖੀ ਦਾ ਕਹਿਣਾ ਹੈ ਕਿ ਉਹ ਹਲਕੇ ਦਾ ਵਿਕਾਸ ਚਾਹੁੰਦੇ ਹਨ ਤੇ ਇਸ ਕਰਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਉਹ ਜਦੋਂ ਵਿਧਾਇਕ ਸਨ ਤਾਂ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਕੰਮ ਨਹੀਂ ਹੋ ਸਕਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਅੱਗੇ ਜੋ ਵੀ ਮੁੱਦੇ ਚੁੱਕੇ ਗਏ ਹਨ ਉਹ ਪਹਿਲ ਦੇ ਅਧਾਰ ਦੇ ਪੂਰੇ ਕੀਤੇ ਗਏ ਹਨ।

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣਾਂ ਹੋਣੀਆਂ ਸਨ, ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ। ਇਨ੍ਹਾਂ ਸੀਟਾਂ ‘ਚ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ ਹੈ। ਹੁਣ ਬੰਗਾ ਦੀ ਸੀਟ ਵੀ ਖਾਲੀ ਹੋ ਜਾਵੇਗੀ।

ਪੰਜਾਬ ਦੀਆਂ ਇਨ੍ਹਾਂ ਸੀਟਾਂ ‘ਤੇ ਜ਼ਲਦੀ ਹੀ ਚੋਣਾਂ ਹੋ ਸਕਦੀਆਂ ਹਨ। ਹਾਲਾਂਕ ਚੋਣ ਕਮਿਸ਼ਨ ਨੇ ਅਜੇ ਤੱਕ ਜ਼ਿਮਨੀ ਚੋਣਾਂ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਪੰਜਾਬ ਦੀਆਂ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਜਲੰਧਰ ਪੱਛਮੀ ‘ਤੇ ਜ਼ਿਮਨੀ ਚੋਣ ਹੋ ਚੁੱਕੀ ਹੈ, ਜਿਸ ‘ਚ ਆਮ ਆਦਮੀ ਨੇ ਜਿੱਤ ਪ੍ਰਾਪਤ ਕੀਤੀ ਸੀ।

Exit mobile version