Punjab By Election: ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅੱਜ ਹੋ ਸਕਦਾ ਐਲਾਨ, ਪ੍ਰੈੱਸ ਕਾਨਫਰੰਸ ਕਰੇਗਾ ਚੋਣ ਕਮਿਸ਼ਨ | Punjab by election barnala giddarbaha chabbewal congress aap akali dal know full in punjabi Punjabi news - TV9 Punjabi

Punjab By Election: ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅੱਜ ਹੋ ਸਕਦਾ ਐਲਾਨ, ਪ੍ਰੈੱਸ ਕਾਨਫਰੰਸ ਕਰੇਗਾ ਚੋਣ ਕਮਿਸ਼ਨ

Updated On: 

15 Oct 2024 10:16 AM

Punjab By Election: ਪੰਚਾਇਤੀ ਚੋਣਾਂ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ ਦੀ ਤਿਆਰੀ ਹੋ ਚੁੱਕੀ ਹੈ। ਅੱਜ ਚੋਣ ਕਮਿਸ਼ਨ ਮਹਾਰਾਸ਼ਟਰ ਅਤੇ ਝਾਰਖੰਡ ਦੇ ਲਈ ਵਿਧਾਨ ਸਭਾ ਚੋਣਾਂ ਦਾ ਸਡਿਊਲ ਜਾਰੀ ਕਰੇਗਾ। ਅਜਿਹੇ ਵਿੱਚ ਹੋ ਸਕਦਾ ਹੈ ਕਿ ਅੱਜ ਜ਼ਿਮਨੀ ਚੋਣਾਂ ਦਾ ਐਲਾਨ ਹੋ ਜਾਵੇ।

Punjab By Election: ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅੱਜ ਹੋ ਸਕਦਾ ਐਲਾਨ, ਪ੍ਰੈੱਸ ਕਾਨਫਰੰਸ ਕਰੇਗਾ ਚੋਣ ਕਮਿਸ਼ਨ

ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅੱਜ ਹੋ ਸਕਦਾ ਐਲਾਨ, ਪ੍ਰੈੱਸ ਕਾਨਫਰੰਸ ਕਰੇਗਾ ਚੋਣ ਕਮਿਸ਼ਨ

Follow Us On

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਅੱਜ ਚੋਣ ਕਮਿਸ਼ਨ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਇਸ ਦੇ ਲਈ ਚੋਣ ਕਮਿਸ਼ਨ ਨੇ ਦੁਪਿਹਰ ਸਾਢੇ 3 ਵਜੇ ਪ੍ਰੈੱਸ ਕਾਨਫਰੰਸ ਸੱਦੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ।

ਬਰਨਾਲਾ ਤੋਂ ਮੀਤ ਹੇਅਰ ਵਿਧਾਇਕ ਸਨ ਜੋ ਸੰਗਰੂਰ ਤੋਂ ਸਾਂਸਦ ਚੁਣੇ ਗਏ। ਚੱਬੇਵਾਲ ਤੋਂ ਡਾ. ਰਾਜ ਕੁਮਾਰ ਵਿਧਾਇਕ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਅਤੇ ਲੋਕ ਸਭਾ ਦੀ ਚੋਣ ਜਿੱਤ ਗਏ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ। ਉਹਨਾਂ ਨੇ ਗੁਰਦਾਸਪੁਰ ਤੋਂ ਚੋਣ ਜਿੱਤ ਲਈ ਸੀ। ਜਿਸ ਕਾਰਨ ਇਹ ਵੀ ਸੀਟ ਖਾਲੀ ਹੋ ਗਈ ਸੀ।

ਜੇਕਰ ਗੱਲ ਕਰੀਏ ਗਿੱਦੜਵਾਹਾ ਸੀਟ ਦੀ ਤਾਂ ਐਥੋ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਪਰ ਉਹਨਾਂ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਖਿਲਾਫ਼ ਚੋਣ ਲ਼ੜਕੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਗਿੱਦੜਵਾਹਾ ਸੀਟ ਵੀ ਖਾਲੀ ਹੋ ਗਈ ਸੀ। ਜਿਸ ਤੇ ਹੁਣ ਜ਼ਿਮਨੀ ਚੋਣ ਹੋਣ ਜਾ ਰਹੀ ਹੈ।

ਸਿਆਸੀ ਪਾਰਟੀਆਂ ਨੇ ਕੱਸੀ ਕਮਰ

ਜ਼ਿਮਨੀ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਕਾਂਗਰਸੀ ਪ੍ਰਧਾਨ ਅਮਰਿੰਦਰ ਵੜਿੰਗ ਗਿੱਦੜਵਾਹਾ ਵਿੱਚ ਐਕਟਿਵ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਵੀ ਗਿੱਦੜਵਾਹਾ ਦੇ ਲੋਕਾਂ ਨਾਲ ਸੰਪਰਕ ਸਾਧ ਰਹੇ ਹਨ।

ਖ਼ਬਰ ਅਪਡੇਟ ਹੋ ਰਹੀ ਹੈ ਜੀ….

Exit mobile version