ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ, ਜੱਥੇਦਾਰ ਨੇ ਦਿੱਤੇ ਸੀ ਹੁਕਮ | amritsar virsa singh valtoha jathedar sri akal takhat sahib know full in punjabi Punjabi news - TV9 Punjabi

ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ, ਜੱਥੇਦਾਰ ਨੇ ਦਿੱਤੇ ਸੀ ਹੁਕਮ

Published: 

15 Oct 2024 10:44 AM

Virsa Singh Valtoha: ਵਿਰਸਾ ਸਿੰਘ ਵਲਟੋਹਾ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਲਿਖਿਆ ਸੀ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ, ਜੋ ਹਮੇਸ਼ਾ ਸਿੱਖ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾਂਦੀਆਂ ਹਨ, ਸਾਡੀਆਂ ਮਾਣਮੱਤੀਆਂ ਅਤੇ ਪ੍ਰਮੁੱਖ ਸੰਸਥਾਵਾਂ ਤੱਕ ਪਹੁੰਚ ਜਾਣਗੀਆਂ।

ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ, ਜੱਥੇਦਾਰ ਨੇ ਦਿੱਤੇ ਸੀ ਹੁਕਮ

ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢਣ ਦਾ ਹੁਕਮ, 5 ਸਿੰਘ ਸਹਿਬਾਨਾਂ ਨੇ ਦਿੱਤਾ ਆਦੇਸ਼

Follow Us On

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਅੱਗੇ ਪੇਸ਼ ਹੋਏ। ਦਰਅਸਲ ਕੁੱਝ ਦਿਨ ਪਹਿਲਾਂ ਵਲਟੋਹਾ ਵੱਲੋਂ ਸ਼ੋਸਲ ਮੀਡੀਆ ਉੱਪਰ ਪੋਸਟ ਪਾਈ ਗਈ ਸੀ। ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਲਿਆ ਸੀ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਪੱਤਰ ਲਿਖਕੇ ਵਲਟੋਹਾ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਜਵਾਬ ਵਿੱਚ ਵਲਟੋਹਾ ਨੇ ਵੀ ਕਿਹਾ ਸੀ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਨ। ਉਹ ਪੇਸ਼ ਜ਼ਰੂਰ ਹੋਣਗੇ।

ਵਿਰਸਾ ਸਿੰਘ ਨੇ ਆਪਣੀ ਪੋਸਟ ਵਿੱਚ ਲਗਾਏ ਸਨ ਇਲਜ਼ਾਮ

ਵਿਰਸਾ ਸਿੰਘ ਵਲਟੋਹਾ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਨੂੰ ਲੈਕੇ ਸਵਾਲ ਚੁੱਕੇ ਸਨ। ਉਨ੍ਹਾਂ ਲਿਖਿਆ ਸੀ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ, ਜੋ ਹਮੇਸ਼ਾ ਸਿੱਖ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾਂਦੀਆਂ ਹਨ, ਸਾਡੀਆਂ ਮਾਣਮੱਤੀਆਂ ਅਤੇ ਪ੍ਰਮੁੱਖ ਸੰਸਥਾਵਾਂ ਤੱਕ ਪਹੁੰਚ ਜਾਣਗੀਆਂ। ਪ੍ਰਮਾਤਮਾ ਕਰੇ ਕਿ ਮੇਰਾ ਇਹ ਸ਼ੰਕਾ ਬੇਬੁਨਿਆਦ ਹੋਵੇ ਕਿਉਂਕਿ ਇਹ ਸੰਸਥਾਵਾਂ ਸਿੱਖਾਂ ਦੇ ਮਾਣ-ਸਨਮਾਨ ਦੀਆਂ ਪ੍ਰਤੀਕ ਹਨ।

ਇਸ ਤੋਂ ਪਹਿਲਾਂ, ਮੈਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਕੀਤੀ ਸੀ, “ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਤੋਂ ਬਾਅਦ ਧਾਰਮਿਕ ਸਜ਼ਾ ਦੇਣ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ?” ਫੇਸਬੁੱਕ ਪੋਸਟ ਤੋਂ ਬਾਅਦ ਮੈਨੂੰ ਮਿਲੀ ਜਾਣਕਾਰੀ ਹੈਰਾਨ ਕਰਨ ਵਾਲੀ ਅਤੇ ਪਰੇਸ਼ਾਨ ਕਰਨ ਵਾਲੀ ਸੀ। ਮੇਰੀ ਪਹਿਲੀ ਪੋਸਟ ਤੋਂ ਬਾਅਦ, ਬਹੁਤ ਸਾਰੇ ਨਜ਼ਦੀਕੀ ਲੋਕਾਂ ਨੇ ਵੱਖਰੇ ਤੌਰ ‘ਤੇ ਮੇਰੇ ਨਾਲ ਸੰਪਰਕ ਕੀਤਾ ਅਤੇ ਗੰਭੀਰ ਅਤੇ ਚਿੰਤਾਜਨਕ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਜਥੇਦਾਰਾਂ ‘ਤੇ ਬਹੁਤ ਜ਼ਿਆਦਾ ਅੰਦਰੂਨੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਦਿੱਤੀ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਵੱਖ ਕੀਤਾ ਜਾਵੇ।

ਇਨ੍ਹਾਂ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਦਬਾਅ ਪਾਉਣ ਵਾਲਿਆਂ ‘ਚ ਕੇਂਦਰ ਸਰਕਾਰ, ਭਾਜਪਾ ਅਤੇ ਆਰ.ਐੱਸ.ਐੱਸ ਦੇ ਨਾਲ-ਨਾਲ ਵਿਦੇਸ਼ਾਂ ‘ਚ ਬੈਠੇ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ ਜੋ ਹਮੇਸ਼ਾ ਹੀ ਅਕਾਲੀ ਦਲ ਦੇ ਖਿਲਾਫ ਰਹੇ ਹਨ। ਜਦੋਂ ਮੈਂ ਇਸ ਸਥਿਤੀ ਦੇ ਇਤਿਹਾਸ ਅਤੇ ਮੌਜੂਦਾ ਦ੍ਰਿਸ਼ ਬਾਰੇ ਸੁਣਦਾ ਹਾਂ, ਤਾਂ ਮੈਂ ਡੂੰਘੀ ਚਿੰਤਾ ਮਹਿਸੂਸ ਕਰਦਾ ਹਾਂ। ਇਤਿਹਾਸ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਿੱਲੀ ਤਖ਼ਤ ਵਿਚਕਾਰ ਹਮੇਸ਼ਾ ਹੀ ਟਕਰਾਅ ਹੁੰਦਾ ਰਿਹਾ ਹੈ, ਪਰ ਹੁਣ ਦਿੱਲੀ ਤਖ਼ਤ ਦਾ ਪ੍ਰਭਾਵ ਸਾਡੇ ਸਤਿਕਾਰਯੋਗ ਧਾਰਮਿਕ ਆਗੂਆਂ ‘ਤੇ ਵੀ ਨਜ਼ਰ ਆਉਣਾ ਚਿੰਤਾਜਨਕ ਹੈ।

Exit mobile version