ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢਣ ਦਾ ਹੁਕਮ, 5 ਸਿੰਘ ਸਹਿਬਾਨਾਂ ਨੇ ਦਿੱਤਾ ਆਦੇਸ਼ | Amritsar sri akal takhat sahib Jathedar raghbir singh ordered to dismiss Virsa Singh Valtoha from Shiromani Akali Dal Party know full in punjabi Punjabi news - TV9 Punjabi

Virsa Singh Valtoha: ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢਣ ਦਾ ਹੁਕਮ, 5 ਸਿੰਘ ਸਹਿਬਾਨਾਂ ਨੇ ਦਿੱਤਾ ਆਦੇਸ਼

Updated On: 

15 Oct 2024 14:58 PM

Jathedar Sri Akal Takhat Sahib: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ।ਵਲਟੋਹਾ ਨੇ ਸ਼ੋਸਲ ਮੀਡੀਆ ਤੇ ਇੱਕ ਪੋਸਟ ਪਾਕੇ ਕਿਹਾ ਸੀ ਕਿ ਜੱਥੇਦਾਰਾਂ ਤੇ RSS ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਸੁਖਬੀਰ ਸਿੰਘ ਬਾਦਲ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਸਕੇ।

Virsa Singh Valtoha: ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢਣ ਦਾ ਹੁਕਮ, 5 ਸਿੰਘ ਸਹਿਬਾਨਾਂ ਨੇ ਦਿੱਤਾ ਆਦੇਸ਼

ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢਣ ਦਾ ਹੁਕਮ, 5 ਸਿੰਘ ਸਹਿਬਾਨਾਂ ਨੇ ਦਿੱਤਾ ਆਦੇਸ਼

Follow Us On

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ।

ਇਹ ਹੁਕਮ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤਾ ਗਿਆ ਹੈ। ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ 24 ਘੰਟਿਆਂ ਦੇ ਅੰਦਰ ਵਲਟੋਹਾ ਖਿਲਾਫ਼ ਕਾਰਵਾਈ ਕਰਨ।

ਵਲਟੋਹਾ ਨੇ ਧਮਕਾਉਣ ਦੀ ਕੀਤੀ ਕੋਸ਼ਿਸ- ਜੱਥੇਦਾਰ

ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ ਕੀਤੀ ਹੈ। ਉਹਨਾਂ ਕਿਹਾ ਕਿ ਵਲਟੋਹਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਹੈ। ਜਵਾਬ ਮੰਗਣ ਤੇ ਉਹ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ।

ਜੱਥੇਦਾਰ ਨੇ ਕਿਹਾ ਕਿ ਵੋਲਟੋਹਾ ਨੇ ਮੇਰਾ ਹਾਲ ਚਾਲ ਜਾਣਨ ਦੇ ਬਹਾਨੇ ਮੈਨੂੰ ਧਮਕਾਉਣ ਦੀ ਕੋਸ਼ਿਸ ਕੀਤੀ ਹੈ। ਜਿਸ ਤੋਂ ਬਾਅਦ ਉਹਨਾਂ ਕੋਲੋਂ ਜਵਾਬ ਤਲਬ ਕੀਤਾ ਗਿਆ ਸੀ।

10 ਸਾਲ ਤੱਕ ਨਾ ਹੋਵੇ ਪਾਰਟੀ ਚ ਵਾਪਸੀ- ਜੱਥੇਦਾਰ

ਜੱਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਦਿੰਦਿਆਂ ਕਿਹਾ ਕਿ ਵਲਟੋਹਾ ਤੇ ਕਾਰਵਾਈ ਕਰਨ ਤੋਂ ਬਾਅਦ ਅਗਲੇ 10 ਸਾਲਾਂ ਤੱਕ ਉਹਨਾਂ ਨੂੰ ਪਾਰਟੀ ਵਿੱਚ ਮੁੜ ਸ਼ਾਮਿਲ ਨਾ ਕੀਤਾ ਜਾਵੇ। ਜੱਥੇਦਾਰ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਨੇ ਬਿਨਾਂ ਦੱਸੇ ਉਹਨਾਂ ਦੀ ਰਿਕਾਰਡਿੰਗ ਕੀਤੀ ਹੈ।

ਵਿਰਸਾ ਸਿੰਘ ਵਲਟੋਹਾ ਨੇ ਕੀ ਲਗਾਏ ਇਲਜ਼ਾਮ ?

ਵਲਟੋਹਾ ਨੇ ਸ਼ੋਸਲ ਮੀਡੀਆ ਤੇ ਇੱਕ ਪੋਸਟ ਪਾਕੇ ਕਿਹਾ ਸੀ ਕਿ ਜੱਥੇਦਾਰਾਂ ਤੇ RSS ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਸੁਖਬੀਰ ਸਿੰਘ ਬਾਦਲ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਪੋਸਟ ਤੇ ਨੋਟਿਸ ਲੈਂਦਿਆਂ ਵੋਲਟੋਹਾ ਤੋਂ ਜਵਾਬ ਮੰਗਿਆ ਗਿਆ ਸੀ।

Exit mobile version