PSEB 10th Result 2024 Live Updates:10ਵੀਂ ਦੇ ਨਤੀਜਿਆਂ ‘ਚ ਕਿਹੜੇ ਜ਼ਿਲ੍ਹੇ ਨੇ ਮਾਰੀ ਬਾਜ਼ੀ, ਜਾਣੋ ਜ਼ਿਲ੍ਹੇਵਾਰ ਦਾ ਪਾਸ ਫੀਸਦ – Punjabi News

PSEB 10th Result 2024 Live Updates:10ਵੀਂ ਦੇ ਨਤੀਜਿਆਂ ‘ਚ ਕਿਹੜੇ ਜ਼ਿਲ੍ਹੇ ਨੇ ਮਾਰੀ ਬਾਜ਼ੀ, ਜਾਣੋ ਜ਼ਿਲ੍ਹੇਵਾਰ ਦਾ ਪਾਸ ਫੀਸਦ

Updated On: 

18 Apr 2024 15:13 PM

PSEB Punjab Board 10th Result 2023-24 Live Updates: ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਕੁੱਲ 2,97,048 ਲੜਕੇ ਅਤੇ ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਐਲਾਨੇ ਗਏ ਨਤੀਜਿਆਂ 'ਚ 2,73,348 ਪਾਸ ਹੋਏ ਹਨ। ਇਨ੍ਹਾਂ ਨਤੀਜ਼ਿਆਂ 'ਚ 98.11 ਫੀਸਦ ਵਿਦਿਆਰਥਣਾ ਪਾਸ ਹੋਈਆਂ ਹਨ ਅਤੇ 96.47 ਲੜਕਿਆਂ ਨੇ ਪਾਸ ਕੀਤਾ ਹੈ। ਜੇਕਰ ਕੁੱਲ ਪਾਸ ਫੀਸਦ ਦੀ ਗੱਲ ਕਰੀਏ ਤਾਂ ਇਹ 97.24 ਰਿਹਾ ਹੈ। ਅੱਜ ਦੁਪਹਿਰ 1 ਵਜੇ ਇਸ ਨਤੀਜ਼ੇ ਦਾ ਐਲਾਨ ਕੀਤਾ ਗਿਆ ਹੈ।

PSEB 10th Result 2024 Live Updates:10ਵੀਂ ਦੇ ਨਤੀਜਿਆਂ ਚ ਕਿਹੜੇ ਜ਼ਿਲ੍ਹੇ ਨੇ ਮਾਰੀ ਬਾਜ਼ੀ, ਜਾਣੋ ਜ਼ਿਲ੍ਹੇਵਾਰ ਦਾ ਪਾਸ ਫੀਸਦ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

PSEB 10th Result 2024 Live Updates: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ਾਨਦਾਰ ਨਤੀਜ਼ੇ ਵੇਖਣ ਨੂੰ ਮਿਲੇ ਹਨ। ਇਸ ਵਾਰ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਕੁੱਲ 2,97,048 ਲੜਕੇ ਅਤੇ ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਐਲਾਨੇ ਗਏ ਨਤੀਜਿਆਂ ‘ਚ 2,73,348 ਪਾਸ ਹੋਏ ਹਨ। ਇਨ੍ਹਾਂ ਨਤੀਜ਼ਿਆਂ ‘ਚ 98.11 ਫੀਸਦ ਵਿਦਿਆਰਥਣਾ ਪਾਸ ਹੋਈਆਂ ਹਨ ਅਤੇ 96.47 ਲੜਕਿਆਂ ਨੇ ਪਾਸ ਕੀਤਾ ਹੈ। ਜੇਕਰ ਕੁੱਲ ਪਾਸ ਫੀਸਦ ਦੀ ਗੱਲ ਕਰੀਏ ਤਾਂ ਇਹ 97.24 ਰਿਹਾ ਹੈ। ਅੱਜ ਦੁਪਹਿਰ 1 ਵਜੇ ਇਸ ਨਤੀਜ਼ੇ ਦਾ ਐਲਾਨ ਕੀਤਾ ਗਿਆ ਹੈ।

ਅੰਮ੍ਰਿਤਸਰ ਨੇ ਮਾਰੀ ਬਾਜ਼ੀ

ਜੇਕਰ ਜ਼ਿਲ੍ਹੇਵਾਰ ਨਤੀਜੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਨੇ ਇਸ ਵਾਰ ਸਭ ਤੋਂ ਵਧੀਆਂ ਪ੍ਰਦਰਸ਼ਨ ਕੀਤਾ ਹੈ। ਅੰਮ੍ਰਿਤਸਰ ‘ਚ ਸਭ ਤੋਂ ਵੱਧ 99.24 ਵਿਦਿਆਰਥੀ ਪਾਸ ਹੋਏ ਹਨ। ਇਸ ਦੇ ਨਾਲ ਹੀ ਪਠਾਨਕੋਟ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਪਾਠਨਕੋਟ ‘ਚ 99.22 ਫੀਸਦ ਵਿਦਿਆਰਥੀਆਂ ਨੇ ਨਤੀਜਿਆਂ ਨੂੰ ਆਪਣੇ ਪੱਖ ਚ ਰੱਖਿਆ ਹੈ। ਇਸ ਤੋਂ ਇਲਾਵਾ ਤਰਨਤਾਰਨ ਤੀਜਾ, ਗੁਰਦਾਸਪੁਰ ਚੌਥਾ ਅਤੇ ਫਿਰੋਜ਼ਪੁਰ ਪੰਜਵਾਂ ਸਥਾਨ ਹਾਸਲ ਕੀਤਾ ਹੈ।

  • ਅੰਮ੍ਰਿਤਸਰ- 99.24 ਫੀਸਦ
  • ਪਠਾਨਕੋਟ- 99.22 ਫੀਸਦ
  • ਤਰਨਤਾਰਨ- 99.13 ਫੀਸਦ
  • ਗੁਰਦਾਸਪੁਰ- 98.97 ਫੀਸਦ
  • ਫ਼ਿਰੋਜ਼ਪੁਰ- 98.48 ਫੀਸਦ

ਪੇਂਡੂ ਖੇਤਰਾਂ ਦਾ ਨਤੀਜਾ ਸ਼ਹਿਰੀ ਖੇਤਰਾਂ ਨਾਲੋਂ ਵਧੀਆ

ਪੰਜਾਬ ਦੀ 10ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ‘ਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰ ਦੇ ਵਧੇਰੇ ਵਿਦਿਆਰਥੀ ਪਾਸ ਹੋਏ ਹਨ। ਸ਼ਹਿਰੀ ਖੇਤਰਾਂ ਵਿੱਚ ਪ੍ਰੀਖਿਆ ਦੇਣ ਵਾਲੇ 97,586 ਬੱਚਿਆਂ ਵਿੱਚੋਂ 94,270 ਪਾਸ ਹੋਏ। ਸ਼ਹਿਰੀ ਖੇਤਰ ਦੀ ਪਾਸ ਪ੍ਰਤੀਸ਼ਤਤਾ 96.60 ਰਹੀ ਹੈ। ਜਦੋਂ ਕਿ ਪੇਂਡੂ ਖੇਤਰਾਂ ਵਿੱਚ 183,512 ਬੱਚਿਆਂ ਵਿੱਚੋਂ 179,078 ਬੱਚੇ ਪਾਸ ਹੋਏ ਹਨ। ਇੱਥੋਂ ਦੀ ਪਾਸ ਪ੍ਰਤੀਸ਼ਤਤਾ 97.58 ਰਹੀ ਹੈ।

Exit mobile version