ਪਟਿਆਲਾ ‘ਚ ਕਰਨਲ ਬਾਠ ਦੀ ਕੁੱਟਮਾਰ ਖਿਲਾਫ਼ ਲੱਗਿਆ ਧਰਨਾ ਸਮਾਪਤ, CM ਨਾਲ ਮੀਟਿੰਗ ਲਈ ਮਿਲਿਆ ਸਮਾਂ
ਕਰਨਲ ਬਾਠ ਦੀ ਪਤਨੀ ਜਸਵਿੰਦਰ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੋਂ ਉਨ੍ਹਾਂ ਨੂੰ ਮਿਲਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਰਨਲ ਦੀ ਪਤਨੀ ਨੂੰ 31 ਮਾਰਚ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਐਲਾਨ ਅੱਜ ਪਟਿਆਲਾ ਦੇ ਏਡੀਸੀ ਈਸ਼ਾ ਸਿੰਗਲਾ ਨੇ ਖੁਦ ਕਰਨਲ ਦੀ ਪਤਨੀ ਅਤੇ ਸਾਬਕਾ ਸੈਨਿਕਾਂ ਵੱਲੋਂ ਪਟਿਆਲਾ ਵਿੱਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤਾ।
Colonel Bath Case: ਪਟਿਆਲਾ ‘ਚ ਕਰਨਲ ਬਾਠ ਅਤੇ ਪੁਲਿਸ ਵਿਚਾਲੇ ਹੋਈ ਝੜਪ ਨੂੰ ਲੈ ਕੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਅੱਜ ਤੀਜੇ ਦਿਨ ਖਤਮ ਹੋ ਗਿਆ ਹੈ। ਅੱਜ ਕਰਨਲ ਦੇ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣ ਲਈ ਸਮਾਂ ਮਿਲ ਗਿਆ ਹੈ। CM ਨੇ 31 ਮਾਰਚ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਏਡੀਸੀ ਈਸ਼ਾ ਸਿੰਗਲ ਨੇ ਧਰਨਾ ਖਤਮ ਕਰ ਦਿੱਤਾ ਹੈ। ਇਸ ਮੌਕੇ ਏਡੀਸੀ ਈਸ਼ਾ ਸਿੰਗਲ ਦੇ ਨਾਲ ਡੀਸੀ ਪਟਿਆਲਾ ਪ੍ਰੀਤੀ ਯਾਦਵ ਵੀ ਮੌਜੂਦ ਸਨ।
ਕਰਨਲ ਬਾਠ ਦੀ ਪਤਨੀ ਜਸਵਿੰਦਰ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੋਂ ਉਨ੍ਹਾਂ ਨੂੰ ਮਿਲਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਰਨਲ ਦੀ ਪਤਨੀ ਨੂੰ 31 ਮਾਰਚ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਐਲਾਨ ਅੱਜ ਪਟਿਆਲਾ ਦੇ ਏਡੀਸੀ ਈਸ਼ਾ ਸਿੰਗਲਾ ਨੇ ਖੁਦ ਕਰਨਲ ਦੀ ਪਤਨੀ ਅਤੇ ਸਾਬਕਾ ਸੈਨਿਕਾਂ ਵੱਲੋਂ ਪਟਿਆਲਾ ਵਿੱਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤਾ।
ਮੁੱਖ ਮੰਤਰੀ ਮਾਨ ਤੋਂ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ, ਕਰਨਲ ਬਾਠ ਦੀ ਪਤਨੀ ਨੇ ਨਾਅਰੇ ਲਗਾ ਕੇ ਇਸਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ।
ਇਹ ਘਟਨਾ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਦੇ ਨੇੜੇ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ ਥਾਂ ‘ਤੇ ਸਨ। ਕਰਨਲ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਦੋਵੇਂ ਆਪਣੀ ਕਾਰ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਸਨ। ਉਸ ਸਮੇਂ ਸਾਦੇ ਕੱਪੜਿਆਂ ‘ਚ ਕੁਝ ਪੁਲਿਸ ਅਧਿਕਾਰੀ ਉਨ੍ਹਾਂ ਕੋਲ ਆਏ ਤੇ ਕਰਨਲ ਨੂੰ ਆਪਣੀ ਕਾਰ ਹਟਾਉਣ ਲਈ ਕਿਹਾ ਤਾਂ ਜੋ ਉਹ ਆਪਣੀ ਕਾਰ ਪਾਰਕ ਕਰ ਸਕਣ।
ਇਹ ਇਲਜ਼ਾਮ ਹੈ ਕਿ ਜਦੋਂ ਕਰਨਲ ਨੇ ਉਨ੍ਹਾਂ ਦੇ ਰੁੱਖੇ ਲਹਿਜੇ ‘ਤੇ ਇਤਰਾਜ਼ ਕੀਤਾ, ਤਾਂ ਇੱਕ ਅਧਿਕਾਰੀ ਨੇ ਉਸ ਨੂੰ ਮੁੱਕਾ ਮਾਰਿਆ। ਹੋਰ ਪੁਲਿਸ ਵਾਲਿਆਂ ਨੇ ਉਸ ਨੂੰ ਤੇ ਉਸਦੇ ਪੁੱਤਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।