ਜਲਾਲਾਬਾਦ ‘ਚ ਦੜੂਆ ਆਟਾ ਖਾਣ ਨਾਲ ਕਈ ਲੋਕਾਂ ਦੀ ਵਿਗੜੀ ਸਿਹਤ, ਇੱਕ-ਇੱਕ ਕਰਕੇ ਹਸਪਤਾਲ ਪਹੁੰਚੇ ਮਰੀਜ਼
ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਮਿਲਣ ਪਹੁੰਚੇ ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਕਰਿਆਨਾ ਯੂਨੀਅਨ ਨੂੰ ਹਦਾਇਤ ਕੀਤੀ ਗਈ ਹੈ ਕਿ ਆਟੇ ਦੇ ਮੌਜੂਦਾ ਸਟਾਕ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਭਵਿੱਖ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਵਿਧਾਇਕ ਨੇ ਭਰੋਸਾ ਦਿੱਤਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਲਾਲਾਬਾਦ ‘ਚ ਨਵਰਾਤਰੀ ਵਰਤ ਦੌਰਾਨ ਦੜੂਆ ਦਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜ ਗਈ। ਜਿਵੇਂ ਹੀ ਲੋਕਾਂ ਨੇ ਆਟੇ ਦਾ ਸੇਵਨ ਕੀਤਾ, ਲੋਕਾਂ ਨੂੰ ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਾਰੇ ਲੋਕਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਲਾਲਾਬਾਦ ਸ਼ਹਿਰ ਅੰਦਰ ਵੱਖ-ਵੱਖ ਦੁਕਾਨਾਂ ਤੇ ਭਰੇ ਆਟੇ ਦੇ ਸੈਂਪਲ ਜਲਾਲਾਬਾਦ ਵਿੱਚ ਪਹਿਲੇ ਨਵਰਾਤੇ ਦੇ ਪਵਿੱਤਰ ਤਿਉਹਾਰ ਮੌਕੇ ਜਲਾਲਾਬਾਦ ਸ਼ਹਿਰ ਅੰਦਰ ਸਥਾਨਕ ਲੋਕਾਂ ਵੱਲੋਂ ਜਦੋਂ ਕਰਿਆਨੇ ਦੀਆਂ ਦੁਕਾਨਾਂ ਤੋਂ ਦੜੂਆ ਦਾ ਆਟਾ ਖਰੀਦ ਕੇ ਆਟਾ ਖਾਧਾ ਗਿਆ ਤਾਂ ਅਚਾਨਕ ਹੀ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਅਤੇ ਕਈ ਲੋਕ ਆਪਣੇ ਘਰਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਵੀ ਪਾਏ ਗਏ। ਜਿਸ ਤੋਂ ਬਾਅਦ ਜਿਸ ਤੋਂ ਬਾਅਦ ਸ਼ਹਿਰ ਜਿਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਖਾਸੀ ਭੀੜ ਦੇਖਣ ਨੂੰ ਮਿਲੀ ਅਤੇ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਜਿਸ ਤੇ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਸ਼ਹਿਰ ਅੰਦਰ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ ਆਟੇ ਦੇ ਸੈਂਪਲ ਭਰੇ ਗਏ ਅਤੇ ਜਾਂਚ ਕਰਕੇ ਅਜਿਹੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਅਧਿਕਾਰੀਆਂ ਵੱਲੋਂ ਗੱਲ ਕਹੀ ਗਈ। ਦੱਸ ਦਈਏ ਕਿ ਫੂਡ ਸੇਫਟੀ ਵਿਭਾਗ ਜੋ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖਾਸ ਕਰਕੇ ਜਿਵੇਂ ਕਿ ਦਿਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਟੀਮਾਂ ਪੰਜਾਬ ਭਰ ਵਿੱਚ ਤੇਜ਼ੀ ਦਿਖਾਉਂਦੀਆਂ ਹਨ ਪਰ ਦਿਵਾਲੀ ਦਾ ਤਿਉਹਾਰ ਲੰਘਣ ਤੋਂ ਬਾਅਦ ਟੀਮਾਂ ਪੂਰੇ ਸਾਲ ਲਈ ਅਲੋਪ ਹੋ ਜਾਂਦੀਆਂ ਹਨ ਅਤੇ ਸਿਰਫ ਖਾਨਾ ਪੂਰਤੀ ਹੀ ਕੀਤੀ ਜਾਂਦੀ ਹੈ ਅਤੇ ਜਿਸ ਦੇ ਕਾਰਨ ਮਿਲਾਵਟ ਖੋਰ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਲਵਾੜ ਕਰਦੇ ਰਹਿੰਦੇ ਹਨ।
ਇਸ ਤਰ੍ਹਾਂ ਦਾ ਇੱਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਅੱਜ ਜਦੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਬਣੀ ਤਾਂ ਫੂਡ ਸੇਫਟੀ ਵਿਭਾਗ ਦੀ ਟੀਮ ਦੀ ਦੌੜਾਂ ਲੱਗ ਗਈਆਂ। ਵੇਖਣਾ ਇਹ ਹੋਵੇਗਾ ਕੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟ ਖੋਰਾਂ ਦੇ ਖਿਲਾਫ ਕਦੋਂ ਤੱਕ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਸੈਂਪਲਾਂ ਦੀ ਰਿਪੋਰਟ ਜਨਤਕ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ