Independence Day Live: 76 ਸਾਲ ਬਾਅਦ ਵੀ ਬੁਨਿਆਦੀ ਸਹੁਲਤਾਂ ਤੋਂ ਵਾਂਝੇ- CM

Updated On: 

30 Nov 2023 16:48 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨੇ ਸ਼ਹਿਦਾਂ ਦੀ ਕੁਰਬਾਣੀ ਨੂੰ ਯਾਦ ਕੀਤਾ।

Independence Day Live: 76 ਸਾਲ ਬਾਅਦ ਵੀ ਬੁਨਿਆਦੀ ਸਹੁਲਤਾਂ ਤੋਂ ਵਾਂਝੇ- CM
Follow Us On

LIVE NEWS & UPDATES

  • 10 Sep 2023 07:23 AM (IST)

    ਸਾਰੇ ਡੈਲੀਗੇਟ ਰਾਜਘਾਟ ਜਾਣਗੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ

    ਜੀ-20 ਸਿਖਰ ਸੰਮੇਲਨ ਦਾ ਅੱਜ ਦੂਜਾ ਦਿਨ ਹੈ। ਜੀ-20 ਦੇ ਸਾਰੇ ਡੈਲੀਗੇਟ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਅਤੇ ਰਾਜਘਾਟ ‘ਤੇ ਸ਼ਾਂਤੀ ਦੀਵਾਰ ‘ਤੇ ਦਸਤਖਤ ਕਰਨਗੇ । ਨਵੀਂ ਦਿੱਲੀ ਘੋਸ਼ਣਾ ਪੱਤਰ ਦਾ ਅੱਜ ਐਲਾਨ ਕੀਤਾ ਜਾਵੇਗਾ।

  • 15 Aug 2023 10:22 AM (IST)

    ਭ੍ਰਿਸ਼ਟਾਚਾਰ ਅਤੇ ਲੀਕੇਜ ਬੰਦ ਹੋ ਗਈ- CM ਭਗਵੰਤ ਸਿੰਘ ਮਾਨ

    ਮੁੱਖ ਮੰਤਰੀ ਭਗਵੰਤ ਸਿੰਗ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸ ਕੇ ਲੀਕੇਜ ਨੂੰ ਰੋਕਿਆ ਗਿਆ ਹੈ। ਬਚਿਆ ਪੈਸਾ ਪੰਜਾਬ ਦੇ ਵਿਕਾਸ ‘ਤੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਪੰਜਾਬ ਦੇਸ਼ ਦਾ ਨੰਬਰ-1 ਸੂਬਾ ਹੋਵੇਗਾ ਅਤੇ ਇਸ ਨਾਲ ਦੇਸ਼ ਦੁਨੀਆ ਵਿਚ ਮੋਹਰੀ ਵੀ ਬਣੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਪੰਜਾਬੀ ਕਮਾਈ ਕਰ ਰਹੇ ਹਨ। ਕੋਈ ਵੀ ਪੰਜਾਬ ਕਦੇ ਭੁੱਖਾ ਨਹੀਂ ਰਹੇਗਾ।
    CM ਮਾਨ ਨੇ ਇੰਕਲਾਬ ਜ਼ਿੰਦਾਬਾਦ ਕਹਿ ਕੇ ਆਪਣਾ ਸੰਬੋਧਨ ਪੂਰਾ ਕੀਤਾ।

  • 15 Aug 2023 10:19 AM (IST)

    ਪੰਜਾਬ ਸਰਕਾਰ ਕਈ ਨਵੇਂ ਪ੍ਰੋਜੈਕਟ ਸ਼ੁਰੂ ਕਰ ਰਹੀ- CM

    ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਵੇਗਾ। ਪੰਜਾਬ ਵਿੱਚ ਕਈ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਕ ਸਮਝੌਤੇ ਵਿਚ ਇਕ ਪੈਸੇ ਦੀ ਕਟੌਤੀ ਕੀਤੀ ਜਾਣੀ ਸੀ। ਕੰਪਨੀ ਦੇ ਪੁੱਛਣ ‘ਤੇ ਉਸ ਨੂੰ ਦੱਸਿਆ ਗਿਆ ਕਿ ਪੰਜ ਸਾਲਾਂ ‘ਚ ਇਕ ਪੈਸੇ ਤੋਂ ਕਰੀਬ 80 ਲੱਖ ਰੁਪਏ ਬਣਦੇ ਹਨ, ਜੋ ਬਚ ਗਏ ਹਨ |

  • 15 Aug 2023 10:16 AM (IST)

    ‘ਖੇਡਾਂ ਵਤਨ ਪੰਜਾਬ ਦੀ’ ਦੀ ਰਜਿਸਟ੍ਰੇਸ਼ਨ ਸ਼ੁਰੂ- ਸੀਐਮ ਮਾਨ

    ਸੀਐਮ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਖੇਡਣ ਵਤਨ ਪੰਜਾਬ ਦੀ’ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਪਹਿਲਾਂ ਵੀ ਰਵਾਇਤੀ ਖੇਡਾਂ ਕਰਵਾਈਆਂ ਜਾਂਦੀਆਂ ਸਨ ਅਤੇ ਇਨ੍ਹਾਂ ਖੇਡਾਂ ਨੂੰ ਮੁੜ ਸਕੂਲਾਂ ਵਿੱਚ ਲਿਆਂਦਾ ਜਾ ਰਿਹਾ ਹੈ।

  • 15 Aug 2023 10:14 AM (IST)

    14 ਅਗਸਤ 1947 ਵੰਡ ਦਾ ਦਰਦਨਾਕ ਦਿਨ- ਸੀਐੱਮ ਮਾਨ

    ਸੀਐਮ ਮਾਨ ਨੇ ਕਿਹਾ ਕਿ ਕੱਲ੍ਹ 14 ਅਗਸਤ 1947 ਵੰਡ ਦਾ ਦਰਦਨਾਕ ਦਿਨ ਸੀ। 10 ਲੱਖ ਲੋਕ ਮਾਰੇ ਗਏ, ਹਰ ਪਾਸੇ ਲੋਕਾਂ ਦਾ ਖੂਨ ਵਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੰਡੇ ਗਏ। ਇਸੇ ਲਈ ਆਜ਼ਾਦੀ ਦੀ ਕੀਮਤ ਪੰਜਾਬ ਨੂੰ ਜ਼ਿਆਦਾ ਪਤਾ ਹੈ।

  • 15 Aug 2023 10:06 AM (IST)

    ਪਹਿਲੇ 3 ਮਹੀਨਿਆ ‘ਚ ਬਿਜਲੀ ਗਰੰਟੀ ਪੂਰੀ ਕੀਤੀ- CM ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀ ਉਪਲਬਧੀਆਂ ਬਾਰੇ ਦੱਸਿਆ ਕਿ ਸਾਡੀ ਸਰਕਾਰ ਨੇ ਪਹਿਲੇ 3 ਮਹਿਨੀਆਂ ਵਿੱਚ ਬਿਜਲੀ ਦੀ ਗਰੰਟੀ ਪੂਰੀ ਕੀਤੀ। ਜਿਸ ਨਾਲ 85 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।

  • 15 Aug 2023 10:03 AM (IST)

    ਸਰਪੰਚਾਂ ਨੂੰ ਘਪਲੇ ਨਹੀਂ ਕਰਨ ਦੇਵਾਂਗੇ- ਮੁੱਖ ਮੰਤਰੀ ਮਾਨ

    ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਆਇਆ ਪੈਸਾ ਪਿੰਡਾ ‘ਤੇ ਹੀ ਲੱਗੇਗਾ। ਅਸੀਂ ਸਰਪੰਚਾਂ ਨੂੰ ਘਪਲੇ ਨਹੀਂ ਕਰਨ ਦੇਵਾਂਗੇ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਜਾ ਚੁਣੋ, ਕਿਸੇ ਪਾਰਟੀ ਦਾ ਨਹੀਂ। ਸਰਬ ਸੰਮਤੀ ਨਾਲ ਚੁਣੀ ਪੰਚਾਇਤ ਨੂੰ 5 ਲੱਖ ਗ੍ਰਾਂਟ ਮਿਲੇਗੀ।

  • 15 Aug 2023 10:00 AM (IST)

    ਅਸੀਂ ਹੜ੍ਹ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਵਾਂਗੇ- ਸੀਐਮ ਮਾਨ

    ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਹੜ੍ਹ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਵਾਂਗੇ। ਪਿਛਲੀਆਂ ਸਰਕਾਰਾਂ ਵਾਂਗ ਕੁਝ ਰੁਪਏ ਨਹੀਂ ਦੇਵਾਂਗੇ।

  • 15 Aug 2023 09:55 AM (IST)

    ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਅੰਗਰੇਜ਼ਾਂ ਨਾਲ ਸਨ। ਮੁਗਲਾਂ ਵੇਲੇ, ਮੁਗਲਾਂ ਨਾਲ ਤੇ ਹੁਣ ਬੀਜੇਪੀ ਦੇ ਨਾਲ ਹਨ। ਹੁਣ ਮਾਹਾਰਾਜਿਆਂ ਵਾਲਾ ਸਮਾਂ ਨਿਕਲ ਗਿਆ।

  • 15 Aug 2023 09:51 AM (IST)

    ਪੰਜਾਬ ‘ਤੇ ਲੱਗਿਆ ਚਿੱਟੇ ਦਾ ਕੰਲਕ ਧੋ ਦੇਵਾਂਗੇ- CM ਮਾਨ

    ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਚਿੱਟੇ ਖਿਲਾਫ ਵੱਡੀ ਪਲਾਨਿੰਗ ਨਾਲ ਲੜਾਈ ਲੜਾਂਗੇ। ਚਿੱਟੇ ਦੇ ਨਸ਼ੇੜਿਆਂ ਨੂੰ ਇਲਾਜ ਦੇਵਾਂਗੇ। ਸਾਡੀ ਸਰਕਾਰ ਚਿੱਟਾ ਵੇਚਣ ਵਾਲਿਆਂ ‘ਤੇ ਹੁਣ ਜ਼ਬਰਦਸਤ ਐਕਸ਼ਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ‘ਤੇ ਲੱਗਿਆ ਚਿੱਟੇ ਦਾ ਕੰਲਕ ਧੋ ਦੇਵਾਂਗੇ।

  • 15 Aug 2023 09:48 AM (IST)

    ਕਰੱਪਸ਼ਨ ਫ੍ਰੀ ਪੰਜਾਬ ਦੀ ਨੀਂਹ ਰੱਖੀ- ਮੁੱਖ ਮੰਤਰੀ ਮਾਨ

    ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੱਪਸ਼ਨ ਫ੍ਰੀ ਪੰਜਾਬ ਦੀ ਨੀਂਹ ਰੱਖੀ ਹੈ। ਬਾਕੀ ਸਰਕਾਰਾਂ ਸਿਰਫ 6 ਮਹੀਨੇ ਕੰਮ ਕਰਦਿਆਂ ਹਨ। ਸੂਬੇ ਦੇ ਲੋਕਾਂ ਨੂੰ 4 ਸਾਲ ਲੁੱਟ ਕੇ 6 ਮਹੀਨੇ ਕੰਮ ਕਰਦੇ ਹਨ।

  • 15 Aug 2023 09:43 AM (IST)

    ਮੁੱਖ ਮੰਤਰੀ ਮਾਨ ਨੇ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ

    ਦੇਸ਼ ਦੀ ਆਜ਼ਾਦੀ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਜਦਾ ਕੀਤਾ।

  • 15 Aug 2023 09:39 AM (IST)

    76 ਸਾਲ ਬਾਅਦ ਵੀ ਬੁਨਿਆਦੀ ਸਹੁਲਤਾਂ ਤੋਂ ਵਾਂਝੇ- CM

    ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਈਆਂ 76 ਸਾਲ ਹੋ ਚੁੱਕੇ ਹਨ ਪਰ ਅਸੀਂ ਅੱਜ ਵੀ ਬੁਨਿਆਦੀ ਸਹੁਲਤਾਂ ਤੋਂ ਵਾਂਝੇ ਹਾਂ। ਅਸੀਂ ਹਾਲੇ ਵੀ ਗੱਲੀਆਂ ਨਾਲੀਆਂ ਪੱਕੀਆਂ ਕਰਨ ਨੂੰ ਵਿਕਾਸ ਮਨ ਰਹੇ ਹਾਂ।

  • 15 Aug 2023 09:34 AM (IST)

    ਵਤਨ ਪ੍ਰਸਤੀ ਦਾ ਜਜ਼ਬਾ ਪੰਜਾਬੀਆਂ ਦੇ ਅੰਦਰ – ਮੁੱਖ ਮੰਤਰੀ ਭਗਵੰਤ ਮਾਨ

    ਸੀਐੱਮ ਮਾਨ ਨੇ ਕਿਹਾ ਕਿ ਦੇਸ਼ ਲਈ ਲੜਨ ਦਾ ਜਜ਼ਬਾ ਪੰਜਾਬੀਆਂ ਨੂੰ ਗੁਰੂਆਂ ਤੋਂ ਮਿਲਿਆ ਹੈ। ਪੰਜਾਬੀ ਅੱਜ ਵੀ ਬਾਰਡਰ ‘ਤੇ ਸੀਨਾ ਤਾਣ ਕੇ ਖੜ੍ਹੇ ਹਨ।

  • 15 Aug 2023 09:30 AM (IST)

    ਪੰਜਾਬ ਵਿੱਚ ਅੱਜ ਤੋਂ 76 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ- ਮੁੱਖ ਮੰਤਰੀ

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਸੂਬੇ ਵਿੱਚ 76 ਹੋਰ ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋ ਗਈ ਹੈ। ਲੋਕਾਂ ਨੂੰ ਸਿਹਤ ਸੰਬੰਧੀ ਹੋਰ ਫਾਇਦਾ ਹੋਵੇਗਾ।

  • 15 Aug 2023 09:21 AM (IST)

    ਅਜ਼ਾਦੀ ਕੋਈ ਸੌਖੀ ਨਹੀਂ ਮਿਲੀ- ਮੁੱਖ ਮੰਤਰੀ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜ਼ਾਦੀ ਕੋਈ ਸੌਖੀ ਨਹੀਂ ਮਿਲੀ। ਇਸ ਲਈ ਬਹੁਤ ਕੁਰਬਾਣੀਆਂ ਦਿੱਤੀਆਂ। ਜਿਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੈ।

ਦੇਸ਼ 77 ਵਾਂ ਅਜ਼ਾਦੀ ਦਾ ਦਿਹਾੜ ਮਨਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਤਿਰੰਗਾ ਲਹਿਰਾਇਆ ਗਿਆ।