ਜਨਮਦਿਨ ਦੀ ਪਾਰਟੀ ਤੋਂ ਘਰ ਪਰਤਦੇ ਸਮੇਂ ਪਲਟੀ ਕਾਰ, 2 ਦੀ ਮੌਤ 4 ਜ਼ਖ਼ਮੀ | Pathankot road accident car 2 family member died 4 injured know full detail in punjabi Punjabi news - TV9 Punjabi

ਜਨਮਦਿਨ ਦੀ ਪਾਰਟੀ ਤੋਂ ਘਰ ਪਰਤਦੇ ਸਮੇਂ ਪਲਟੀ ਕਾਰ, 2 ਦੀ ਮੌਤ 4 ਜ਼ਖ਼ਮੀ

Updated On: 

28 Jun 2024 14:56 PM

Pathankot Road Accident: ਐਸਐਮਓ ਸੁਨੀਲ ਚੰਦ ਨੇ ਦੱਸਿਆ ਹੈ ਕਿ ਇੱਕ ਕਾਰ ਨਾਲ ਹਾਦਸਾ ਵਾਪਰਿਆ ਹੈ। ਇਸ ਕਾਰ ਵਿੱਚ ਕੁਲ੍ਹ 6 ਲੋਕ ਸਵਾਰ ਸਨ, ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ 2 ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਬਾਕੀ 4 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ 2 ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਪੁੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਲਾਸ਼ਾਂ ਇਨ੍ਹਾਂ ਪਰਿਵਾਰ ਵਾਲਿਆਂ ਨੂੰ ਦੇ ਦਿੱਤੀਆਂ ਜਾਣਗੀਆਂ।

ਜਨਮਦਿਨ ਦੀ ਪਾਰਟੀ ਤੋਂ ਘਰ ਪਰਤਦੇ ਸਮੇਂ ਪਲਟੀ ਕਾਰ, 2 ਦੀ ਮੌਤ 4 ਜ਼ਖ਼ਮੀ

ਜਨਮਦਿਨ ਦੀ ਪਾਰਟੀ ਤੋਂ ਘਰ ਪਰਤਦੇ ਸਮੇਂ ਪਲਟੀ ਕਾਰ

Follow Us On

Pathankot Road Accident: ਪਠਾਨਕੋਟ ਦੇ ਕਾਠ ਵਾਲਾ ਪੁਲ ‘ਤੇ ਵਡਾ ਹਾਦਸਾ ਵਾਪਰਿਆ ਹੈ। ਕੁਝ ਲੋਕ ਇੱਕ ਪਰਿਵਾਰਿਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸਨ, ਉਸ ਸਮੇਂ ਕਾਠ ਵਾਲਾ ਪੁਲ ਨੇੜੇ ਉਹਨਾਂ ਦੀ ਕਾਰ ਨਹਿਰ ‘ਚ ਡਿਗ ਗਈ। ਜਿਸ ਵਜ੍ਹਾਂ ਨਾਲ ਕਾਰ ਸਵਾਰ 6 ਲੋਕਾਂ ਵਿਚੋਂ 2 ਦੀ ਮੌਕੇ ਤੇ ਹੀ ਮੋਤ ਹੋ ਗਈ ਜਦਕਿ 4 ਜਖਮੀ ਦੱਸੇ ਜਾ ਰਹੇ।

ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ ਜਦ ਇਹ ਹਾਦਸਾ ਵਾਪਰਿਆ ਹੈ। ਰਾਤ ਕਰੀਬ 2 ਬਜੇ ਉਨ੍ਹਾਂ ਨੂੰ ਫੋਨ ਆਇਆ ਕਿ ਕਾਰ ਨਹਿਰ ‘ਚ ਹੇਠਾਂ ਜਾ ਪਈ ਹੈ। ਇਸ ਦੇ ਬਾਅਦ ਮੌਕੇ ‘ਤੇ ਪਹੁੰਚੇ ਤਾਂ ਕਾਰ ‘ਚ ਸਵਾਰ 6 ਲੋਕਾਂ ਵਿੱਚੋਂ 4 ਨੂੰ ਬਾਹਰ ਕੱਢ ਚੁਕੇ ਸਨ ਜਿਹਨਾਂ ਦੇ ਮਾਮੂਲੀ ਸਟਾਂ ਆਇਆਂ ਹਨ। ਇਸ ਤੋਂ ਬਾਅਦ ਕਾਰ ‘ਚ ਫਸੇ 2 ਨੌਜਵਾਨਾਂ ਨੂੰ ਬਾਹਰ ਕੱਢ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਸੀ। ਇਸ ਦੇ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ।

2 ਦੀ ਇਲਾਜ਼ ਦੌਰਾਨ ਮੌਤ

ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਸੁਨੀਲ ਚੰਦ ਨੇ ਦੱਸਿਆ ਹੈ ਕਿ ਇੱਕ ਕਾਰ ਨਾਲ ਹਾਦਸਾ ਵਾਪਰਿਆ ਹੈ। ਇਸ ਕਾਰ ਵਿੱਚ ਕੁਲ੍ਹ 6 ਲੋਕ ਸਵਾਰ ਸਨ, ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ 2 ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਬਾਕੀ 4 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ 2 ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਪੁੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਲਾਸ਼ਾਂ ਇਨ੍ਹਾਂ ਪਰਿਵਾਰ ਵਾਲਿਆਂ ਨੂੰ ਦੇ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ

ਮ੍ਰਿਤਕ ਨੌਜਵਾਨਾਂ ਵਿੱਚੋਂ ਇਕ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ, ਜਿਸ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਇਸ ਦੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਤੇ ਆਉਣ ਵਾਲੇ 20 ਦਿਨਾਂ ਬਾਅਦ ਇਸ ਨੌਜਵਾਨ ਨੇ ਵੀ ਕੈਨਡਾ ਜਾਣਾ ਸੀ। ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਇਹ ਮੰਦਪਾਦਾ ਹਾਦਸਾ ਵਾਪਰ ਗਿਆ।

Exit mobile version