ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਸੀਐਮ ਮਾਨ ਦਾ ਫੇਕ ਵੀਡੀਓ ਕੀਤਾ ਸੀ ਵਾਇਰਲ

Published: 

26 Oct 2025 15:07 PM IST

ਮੁਲਜ਼ਮ ਸਮਰਾ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲੇਜ ਹਸਪਤਾਲ ਤੋਂ ਜੇਲ੍ਹ ਕਰਮਚਾਰੀਆਂ ਨੂੰ ਉਸ ਸਮੇਂ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਦੋਂ ਉਸ ਨੂੰ ਫਰੀਦਕੋਟ ਤੋਂ ਕੇਂਦਰੀ ਮਾਰਡਨ ਜੇਲ੍ਹ ਤੋਂ ਬੀਮਾਰ ਹੋਣ ਦੇ ਚੱਲਦੇ ਭਰਤੀ ਕਰਵਾਇਆ ਗਿਆ ਸੀ। ਫ਼ਰਾਰ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ 'ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਹੁਣ ਪੁਲਿਸ ਨੇ 22 ਅਕਤੂਬਰ ਨੂੰ ਉਸ ਦਾ ਫਰੀਦਕੋਟ ਅਦਾਲਤ ਤੋਂ ਵਾਰੰਟ ਜਾਰੀ ਕਰਵਾਇਆ ਹੈ।

ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਸੀਐਮ ਮਾਨ ਦਾ ਫੇਕ ਵੀਡੀਓ ਕੀਤਾ ਸੀ ਵਾਇਰਲ

ਸੰਕੇਤਕ ਤਸਵੀਰ

Follow Us On

ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਛਵੀ ਖ਼ਰਾਬ ਕਰਨ ਦੇ ਇਰਾਦੇ ਨਾਲ ਇੱਕ ਫੇਕ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਵੀਡੀਓ ਵਾਇਰਲ ਕਰਕੇ ਚਰਚਾ ‘ਚ ਆਏ ਐਨਆਰਆਈ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਦੇ ਖਿਲਾਫ਼ ਫਰੀਦਕੋਟ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਹੈ। ਮੁਲਜ਼ਮ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ।

ਮੁਲਜ਼ਮ ਸਮਰਾ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲੇਜ ਹਸਪਤਾਲ ਤੋਂ ਜੇਲ੍ਹ ਕਰਮਚਾਰੀਆਂ ਨੂੰ ਉਸ ਸਮੇਂ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਦੋਂ ਉਸ ਨੂੰ ਫਰੀਦਕੋਟ ਤੋਂ ਕੇਂਦਰੀ ਮਾਰਡਨ ਜੇਲ੍ਹ ਤੋਂ ਬੀਮਾਰ ਹੋਣ ਦੇ ਚੱਲਦੇ ਭਰਤੀ ਕਰਵਾਇਆ ਗਿਆ ਸੀ। ਫ਼ਰਾਰ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ‘ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਹੁਣ ਪੁਲਿਸ ਨੇ 22 ਅਕਤੂਬਰ ਨੂੰ ਉਸ ਦਾ ਫਰੀਦਕੋਟ ਅਦਾਲਤ ਤੋਂ ਵਾਰੰਟ ਜਾਰੀ ਕਰਵਾਇਆ ਹੈ।

ਪੁਲਿਸ ਅਨੁਸਾਰ ਜਗਮਨ ਸਮਰਾ ਦੇ ਖਿਲਾਫ਼ 28 ਨਵੰਬਰ 2020 ਨੂੰ ਫਿਰੋਜ਼ਪੁਰ ਜਿਲ੍ਹੇ ਦੇ ਥਾਣਾ ਤਲਵੰਡੀ ਭਾਈ ‘ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਇਸ ਕੇਸ ‘ਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਫਰੀਦਕੋਟ ਦੀ ਸੈਂਟਰਲ ਜੇਲ੍ਹ ‘ਚ ਰੱਖਿਆ ਗਿਆ ਸੀ। ਜੇਲ੍ਹ ‘ਚ ਬੀਮਾਰ ਹੋਣ ਦੇ ਕਾਰਨ ਉਸ ਨੂੰ 23 ਦਸੰਬਰ 2021 ਨੂੰ ਇਲਾਜ਼ ਦੇ ਲਈ ਮੈਡਿਕਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਉਹ ਜੇਲ੍ਹ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਤੇ ਕਨੇਡਾ ਭੱਜ ਗਿਆ ਸੀ।

ਸੀਐਮ ਦੀ ਫੇਕ ਵੀਡੀਓ ਵਾਇਰਲ ਕਰਨ ਤੋਂ ਬਾਅਦ ਚਰਚਾ ‘ਚ ਆਏ ਸਮਰਾ ਨੂੰ ਲੈ ਕੇ ਪੁਲਿਸ ਸਰਗਰਮ ਹੋਈ ਤੇ ਉਸ ਦੇ ਖਿਲਾਫ਼ ਫਰੀਦਕੋਟ ‘ਚ ਦਰਜ ਕੇਸ ‘ਚ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਇਆ ਹੈ।

ਇਸ ਤੋਂ ਪਹਿਲੇ ਮੁਹਾਲੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਨੇ ਮੁਲਜ਼ਮ ਜਗਮਨ ਸਮਰਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਦੱਸਿਆ ਗਿਆ ਕਿ ਇਹ ਵੀਡੀਓ ਏਆਈ ਨਾਲ ਬਣਾਈ ਗਈ ਸੀ। ਮੁੱਖ ਮੰਤਰੀ ਨਾਲ ਜੁੜਿਆ ਮਾਮਲਾ ਹੋਣ ਦੇ ਕਾਰਨ ਸਟੇਟ ਸਾਈਬਰ ਕ੍ਰਾਈਮ ਨੇ ਤੁਰੰਤ ਕਰਵਾਈ ਕਰਦੇ ਹੋਏ ਜਗਮਨ ਸਮਰਾ ਨੂੰ ਬੀਐਨਐਸ ਦੀ ਧਾਰਾ 340, 353(1), 353(2), 351(2), 336(4) ‘ਚ ਆਈਟੀ ਐਕਟ ਤੇ ਤਹਿਤ ਨਾਮਜ਼ਦ ਕੀਤਾ ਹੈ।