ਸੀਐਮ ਮਾਨ 'ਤੇ ਮੁੜ ਭੜਕੇ ਸਿੱਧੁ ਪਰ ਵੱਡੀ ਲੜਾਈ ਲਈ 'ਆਪ' ਦਾ ਸਮਰਥਨ ਦੱਸਿਆ ਜ਼ਰੂਰੀ | navjot singh sidhu targeted cm mann but said aap support is must to big fight know full detail in punjabi Punjabi news - TV9 Punjabi

ਸੀਐਮ ਮਾਨ ‘ਤੇ ਮੁੜ ਭੜਕੇ ਸਿੱਧੁ ਪਰ ਵੱਡੀ ਲੜਾਈ ਲਈ ‘ਆਪ’ ਦਾ ਸਮਰਥਨ ਦੱਸਿਆ ਜ਼ਰੂਰੀ

Published: 

16 Jan 2024 19:21 PM

Sidhu On CM Mann: ਸਿੱਧੂ ਨੇ ਆਰੋਪ ਲਾਇਆ ਕਿ ਜਦੋਂ ਸੀਐਮ ਮਾਨ ਨੇ ਗੁਰਬਾਣੀ ਦੀ ਗੱਲ ਕੀਤੀ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਸਨ। ਪਰ CM ਮਾਨ 6 ਲੱਖ ਰੁਪਏ ਪ੍ਰਤੀ ਘੰਟਾ ਖਰਚ ਕੇ ਹਵਾਈ ਜਹਾਜ ਵਿੱਚ ਬੈਠ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਪਰ ਵੋਟ ਨਹੀਂ ਪਈ। ਗੱਲ ਕਰਦੇ ਹਨ 13-0 ਦੀ । 'ਆਪ' ਲੋਕ ਸਭਾ 'ਚ ਜ਼ੀਰੋ ਸੀ। ਕਾਂਗਰਸ ਤੋਂ ਉਧਾਰ ਮੰਗੇ ਗਏ ਉਮੀਦਵਾਰ ਨੂੰ ਅਤੇ ਪੁਲਿਸ ਫੋਰਸ ਨਾਲ ਮਿਲ ਕੇ ਇੱਕ ਸੀਟ ਜਿੱਤੀ। 'ਆਪ' ਆਪਣੇ ਆਪ ਨੂੰ ਕੌਮੀ ਪਾਰਟੀ ਕਿਵੇਂ ਕਹਿ ਸਕਦੀ ਹੈ?

ਸੀਐਮ ਮਾਨ ਤੇ ਮੁੜ ਭੜਕੇ ਸਿੱਧੁ ਪਰ ਵੱਡੀ ਲੜਾਈ ਲਈ ਆਪ ਦਾ ਸਮਰਥਨ ਦੱਸਿਆ ਜ਼ਰੂਰੀ

ਸੀਐਮ ਮਾਨ 'ਤੇ ਮੁੜ ਭੜਕੇ ਸਿੱਧੁ ਪਰ ਵੱਡੀ ਲੜਾਈ ਲਈ 'ਆਪ' ਦਾ ਸਮਰਥਨ ਦੱਸਿਆ ਜ਼ਰੂਰੀ

Follow Us On

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ‘ਤੇ ਵਰ੍ਹਦਿਆਂ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਉਨ੍ਹਾਂ ਦਾ ਅਤੇ ਪੰਜਾਬ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਹੈ, ਇਹ ਭੁਲੇਖਾ ਲੋਕਾਂ ਨੇ ਪੈਦਾ ਕੀਤਾ ਹੈ।

ਉੱਥੇ ਹੀ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਵੱਡੀ ਲੜਾਈ ਲੜਨੀ ਹੈ ਤਾਂ ‘ਆਪ’ ਦਾ ਸਮਰਥਨ ਜ਼ਰੂਰੀ ਹੈ। ਇਹ ਗੱਲ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੈ। ਪ੍ਰਧਾਨ ਮੰਤਰੀ ਨੇ ਪੰਜਾਬ ਲਈ ਕੀ ਕੀਤਾ? ਸਾਨੂੰ ਇਸ ਬਾਰੇ ਸੋਚਣਾ ਪਵੇਗਾ। ਵੱਡੀਆਂ ਲੜਾਈਆਂ ਲਈ ਸਮਰਥਨ ਜ਼ਰੂਰੀ ਹੁੰਦਾ ਹੈ।

ਦੂਜੇ ਪਾਸੇ ਸਿੱਧੂ ‘ਆਪ’ ਸਰਕਾਰ ‘ਤੇ ਰੱਜ ਕੇ ਭੜਕੇ ਵੀ। ਉਨ੍ਹਾਂ ਕਿਹਾ ਕਿ ਸੰਵਿਧਾਨ ਉਹ ਹੈ ਜਿਸ ਵਿੱਚ ਲੋਕਾਂ ਦੀ ਸ਼ਕਤੀ ਲੋਕਾਂ ਨੂੰ ਮਿਲੇ। ਪਰ ਪੰਜਾਬ ਵਿੱਚ ਅਜਿਹਾ ਨਹੀਂ ਹੋ ਰਿਹਾ। ਉਹ ਖੁਦ ਸੀਐਮ ਮਾਨ ਕੋਲ ਫਾਈਲ ਲੈ ਕੇ ਗਏ ਸਨ ਅਤੇ ਕਿਹਾ ਸੀ ਕਿ ਪੰਜਾਬ ਦੇ ਸੁਪਨਿਆਂ ਨੂੰ ਚਕਨਾਚੂਰ ਨਾ ਹੋਣ ਦਿਓ। ਪਰ ਹੋਇਆ ਕੁਝ ਨਹੀਂ ।

ਪੰਜਾਬ ਵਿੱਚ ਅੱਜ ਜੇਕਰ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਸਿਰ ਤੇ 1 ਲੱਖ 20 ਹਜ਼ਾਰ ਰੁਪਏ ਦਾ ਕਰਜ਼ਾ ਹੈ। ਜੇਕਰ ਪੰਜਾਬ ਨੂੰ ਲੁੱਟਿਆ ਨਹੀਂ ਜਾ ਰਿਹਾ, ਇਸ ਦੇ ਵਸੀਲੇ ਖਰਚ ਨਹੀਂ ਕੀਤੇ ਜਾ ਰਹੇ ਤਾਂ ਇਹ ਕਰਜ਼ਾ ਕਿਵੇਂ ਵਧ ਰਿਹਾ ਹੈ।

630 ਦਿਨਾਂ ‘ਚ ਰੋਜ਼ਾਨਾ 80 ਕਰੋੜ ਦਾ ਕਰਜਾ – ਸਿੱਧੂ

ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 630 ਦਿਨ ਹੀ ਹੋਏ ਹਨ। ਇਹ ਸਰਕਾਰ ਰੋਜ਼ਾਨਾ 80 ਕਰੋੜ ਰੁਪਏ ਦਾ ਕਰਜਾ ਲੈ ਰਹੀ ਹੈ। ਜੇਕਰ ਸਰਕਾਰ ਸਿਰਫ ਕਰਜ਼ਾ ਲੈ ਕੇ ਹੀ ਚਲਾਉਣੀ ਸੀ ਤਾਂ ਪਹਿਲਾਂ ਹੀ ਕਹਿਣਾ ਚਾਹੀਦਾ ਸੀ। ਸਰਕਾਰ ਨੇ ਪਹਿਲੇ ਮਹੀਨੇ 54 ਹਜ਼ਾਰ ਕਰੋੜ ਰੁਪਏ ਕਢਵਾਉਣ ਦੀ ਗੱਲ ਕਹੀ। 30-35 ਹਜ਼ਾਰ ਕਰੋੜ ਬਜਟ ਦੀ ਚੋਰੀ ਵਿੱਚੋਂ ਕੱਢਣ ਦੀ ਗੱਲ ਕਹੀ ਅਤੇ ਬਾਕੀ 20 ਹਜ਼ਾਰ ਕਰੋੜ ਰੁਪਏ ਰੇਤ ਰਾਹੀਂ ਕੱਢਣ ਦੀ ਗੱਲ ਕਹੀ ਸੀ। ਹਰ ਘਰ ਨੌਕਰੀ ਦਾ ਵੀ ਵਾਅਦਾ ਸੀ।

ਸੂਦ ਸਮੇਤ ਹੋਰ ਵੱਧਿਆ ਕਰਜਾ

ਸਿੱਧੂ ਨੇ ਆਰੋਪ ਲਗਾਇਆ ਕਿ ਸਰਕਾਰ ਨੇ 1 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰਨ ਦੀ ਗੱਲ ਕੀਤੀ ਹੈ। ਪਰ ਹੋਇਆ ਉਲਟ। ਹੁਣ ਵਿਆਜ ਸਮੇਤ ਕਰਜ਼ਾ ਹੋਰ ਵਧ ਚੁੱਕਾਹੈ। ਇਹ 90 ਹਜ਼ਾਰ ਕਰੋੜ ਰੁਪਏ ਸੀ। ਹੁਣ ਇਹ 1 ਲੱਖ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਕਰਜ਼ਾ ਉਦੋਂ ਹੀ ਮਾਫ਼ ਹੋ ਸਕਦਾ ਹੈ ਜਦੋਂ ਝੂਠ ਵੇਚਣਾ ਬੰਦ ਕੀਤਾ ਜਾਵੇ।

ਸਿੱਧੂ ਨੇ ਕਿਹਾ ਕਿ ਮੇਰੀ ਲੜਾਈ ਨੀਤੀਆਂ ਨੂੰ ਲੈ ਕੇ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਨ ਤੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਨ। ਇਨ੍ਹਾਂ ਦੀਆਂ ਨੀਤੀਆਂ ਵਿੱਚ ਅੰਤਰ ਸੀ।

ਮਾਫੀਆ ਖਿਲਾਫ ਹੈ ਲੜਾਈ – ਸਿੱਧੂ

ਸਿੱਧੂ ਨੇ ‘ਆਪ’ ‘ਤੇ ਆਰੋਪ ਲਾਇਆ ਕਿ ਉਹ ਸਿਰਫ ਕੁਝ ਘਰਾਂ ਨੂੰ ਪੈਸੇ ਭੇਜ ਰਹੇ ਹਨ। ਜਿਸ ਸਿਸਟਮ ਨੂੰ ਬਦਲਣ ਲਈ ‘ਆਪ’ ਸੱਤਾ ‘ਚ ਆਈ ਸੀ, ਉਸੇ ਦੇ ਸਰਗਨਾ ਬਣ ਗਏ। ਇਨ੍ਹਾਂ ਨੇ ਜੋ ਨੀਤੀ ਬਣੀ, ਉਸ ਵਿੱਚ ਰੇਤ ਮਾਫੀਆ ਬਣ ਗਿਆ। ਜਿਸ ਵਿਚੋਂ ਉਨ੍ਹਾਂ ਨੇ ਕੇਬਲ ਪਾਲਿਸੀ ਬਣਾਈ, ਉਸ ਚੋਂ ਕੇਬਲ ਮਾਫੀਆ ਬਣ ਗਿਆ।

ਜਦੋਂ ਉਨ੍ਹਾਂ ਨੇ ਸ਼ਰਾਬ ਨੀਤੀ ਬਣਾਈ ਤਾਂ ਉਸ ਵਿੱਚੋਂ ਸ਼ਰਾਬ ਮਾਫੀਆ ਬਣ ਗਿਆ। ਜਿਨ੍ਹਾਂ ਰਾਜਾਂ ਕੋਲ 300-400 ਕਿਲੋਮੀਟਰ ਨਦੀਆਂ ਹਨ, ਉਹ 5 ਹਜ਼ਾਰ, 10 ਹਜ਼ਾਰ ਅਤੇ 15 ਹਜ਼ਾਰ ਕਰੋੜ ਰੁਪਏ ਕਮਾ ਰਹੇ ਹਨ। ਸਾਡੀ ਨਦੀ 1300 ਕਿਲੋਮੀਟਰ ਲੰਬੀ ਹੈ।

ਵੱਖ-ਵੱਖ ਵਿਚਾਰਾਂ ਦਾ ਸਮਰਥਨ ਕਰਦੀ ਹੈ ਕਾਂਗਰਸ

ਸਿੱਧੂ ਨੇ ਆਪਣੇ ਅਤੇ ਪੰਜਾਬ ਕਾਂਗਰਸ ਵਿਚਾਲੇ ਫੁੱਟ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਖ-ਵੱਖ ਵਿਚਾਰਾਂ ਦਾ ਸਮਰਥਨ ਕਰਦੀ ਹੈ। ਰਾਸ਼ਟਰੀ ਪ੍ਰਧਾਨ ਖੁਦ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹਨ। ਵਿਚਾਰਾਂ ਦੀ ਇਸ ਵਿਭਿੰਨਤਾ ਨੂੰ ਸੰਵਾਦ ਰਾਹੀਂ ਪਾਲਣ ਦੀ ਲੋੜ ਹੈ। ਇਹ ਤਾਂ ਲੋਕਾਂ ਨੇ ਫਾਲਤੂ ਵਿੱਚ ਅਫਵਾਹ ਫੈਲਾ ਦਿੱਤੀ ਹੈ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ਦੇ ਖਿਲਾਫ ਕੁਝ ਕਿਹਾ ਹੈ। ਸਿੱਧੂ ‘ਤੇ ਇਕੱਲੇ ਚੱਲਣ ਦਾ ਆਰੋਪ ਹੈ। ਪਰ ਕੋਈ ਜਵਾਬ ਦੇਵੇ, ਜਿਸ ਨਾਲ 30 ਹਜ਼ਾਰ ਪੰਜਾਬੀ ਖੜੇ ਹਨ, ਉਹ ਇਕੱਲਾ ਕਿਵੇਂ ਹੋ ਸਕਦਾ ਹੈ।

Exit mobile version