ਨਾਭਾ ਜੇਲ੍ਹ ਬ੍ਰੇਕ ਮੁਲਜ਼ਮ ਨੂੰ ਹਾਂਗਕਾਂਗ ਤੋ ਲਿਆਂਦਾ ਜਾਵੇਗਾ ਭਾਰਤ, ਮਿਲੀ ਮੰਜੂਰੀ | Nabha Jail Break Case accuse amarjeet Extradition from Hongkong to india know full detail in punjabi Punjabi news - TV9 Punjabi

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਨੂੰ ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ, ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ

Updated On: 

22 Aug 2024 16:44 PM

Ramanjeet Romi: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਕਿਉਂਕਿ ਜੇਲ੍ਹ ਵਿੱਚੋਂ ਫਰਾਰ ਹੋਏ ਲੋਕਾਂ ਦੀ ਇਹ ਸਭ ਤੋਂ ਵੱਡੀ ਮਦਦ ਸੀ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਉਸ ਨੂੰ ਭਾਰਤ ਲਿਆਉਣ ਦੀ ਪੁਸ਼ਟੀ ਕੀਤੀ ਹੈ। ਨਾਭਾ ਜੇਲ੍ਹ 'ਚ ਕੁਝ ਗੈਂਗਸਟਰ ਪੁਲਿਸ ਦੀ ਵਰਦੀ ਪਾ ਕੇ ਵੜ ਗਏ ਸਨ। ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਇਹ ਦੱਸਿਆ ਸੀ ਕਿ ਉਹ ਜੇਲ੍ਹ 'ਚ ਇੱਕ ਕੈਦੀ ਨੂੰ ਛੱਡਣ ਆਏ ਹਨ।

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਨੂੰ ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ, ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ

ਨਾਭਾ ਜੇਲ੍ਹ ਬ੍ਰੇਕ ਮੁਲਜ਼ਮ ਨੂੰ ਹਾਂਗਕਾਂਗ ਤੋ ਲਿਆਂਦਾ ਜਾਵੇਗਾ ਭਾਰਤ, ਮਿਲੀ ਮੰਜੂਰੀ

Follow Us On

Nabha Jail Break Case: ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਹਾਂਗਕਾਂਗ ਤੋਂ ਉਸ ਦੀ ਹਵਾਲਗੀ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਉਸ ਨੂੰ ਦਿੱਲੀ ਲੈ ਕੇ ਆ ਰਹੀ ਹੈ। ਜਾਣਕਾਰੀ ਮੁਤਾਬੁਕ ਅੱਜ ਸ਼ਾਮ ਨੂੰ ਹਾਂਗਕਾਂਗ ਤੋਂ ਆਉਣ ਵਾਲੀ ਫਲਾਈਟ ਦਿੱਲੀ ਏਅਰਪੋਰਟ ਤੇ ਲੈਂਡ ਕਰੇਗੀ।

ਇਸ ਹਵਾਲਗੀ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਕਿਉਂਕਿ ਜੇਲ੍ਹ ਵਿੱਚੋਂ ਫਰਾਰ ਹੋਏ ਲੋਕਾਂ ਦੀ ਇਹ ਸਭ ਤੋਂ ਵੱਡੀ ਮਦਦ ਸੀ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਰੋਮੀ ਨੂੰ ਭਾਰਤ ਲਿਆਉਣ ਦੀ ਪੁਸ਼ਟੀ ਕਰ ਦਿੱਤੀ ਹੈ।

ਡੀਜੀਪੀ ਨੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ

ਰਮਨਜੀਤ ਸਿੰਘ ਨੂੰ ਭਾਰਤ ਲਿਆਏ ਜਾਣ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਮੁਸਤੈਦੀ ਕਰਕੇ ਆਖਰਕਾਰ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਉਣ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੁਆਈ ਜਾਵੇਗੀ।

ਇੰਝ ਦਿੱਤਾ ਸੀ ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਅੰਜਾਮ

ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੇ ਸੰਪਰਕ ਵਿੱਚ ਰਹਿੰਦਾ ਸੀ। ਨਾਭਾ ਜੇਲ੍ਹ ‘ਚ ਕੁਝ ਗੈਂਗਸਟਰ ਪੁਲਿਸ ਦੀ ਵਰਦੀ ਪਾ ਕੇ ਵੜ ਗਏ ਸਨ। ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਇਹ ਦੱਸਿਆ ਸੀ ਕਿ ਉਹ ਜੇਲ੍ਹ ‘ਚ ਇੱਕ ਕੈਦੀ ਨੂੰ ਛੱਡਣ ਆਏ ਹਨ। ਪੁਲਿਸ ਦੀ ਵਰਦੀ ਦਾ ਫਾਇਦਾ ਚੁੱਕਦੇ ਹੋਏ ਉਹ ਨੇ ਜੇਲ੍ਹ ਵਿੱਚੋਂ 6 ਕੈਦੀਆਂ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਏ ਸਨ।

ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਰਮਨਜੀਤ ਰੋਮੀ ਸੀ। ਉਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਇਸ ਵਾਰਦਾਤ ਲਈ ਪੈਸੇ ਅਤੇ ਹੋਰ ਸਮਾਨ ਉਪਲਬਧ ਕਰਵਾਇਆ ਸੀ। ਰੋਮੀ2016-2017 ਦੌਰਾਨ ਜਲੰਧਰ ਅਤੇ ਲੁਧਿਆਣਾ ਵਿੱਚ ਹੋਏ ਕਤਲਾਂ ਵਿੱਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੇ: ਪੰਜਾਬ ਚ ਵਾਹਨ ਖ਼ਰੀਦਣਾ ਹੋਵੇਗਾ ਮਹਿੰਗਾ, ਸਰਕਾਰ ਨੇ ਗ੍ਰੀਨ ਟੈਕਸ ਕੀਤਾ ਲਾਗੂ

ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ ਰੋਮੀ

ਪੁਲਿਸ ਨੇ ਗੈਂਗਸਟਰ ਰੋਮੀ ਨੂੰ ਸਾਲ 2016 ਚ ਗ੍ਰਿਫਤਾਰ ਸੀ। ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ ਪਰ ਉਹ ਇਸ ਦੌਰਾਨ ਹਾਂਗਕਾਂਗ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਨੂੰ ਹਾਂਗਕਾਂਗ ਚ ਜਾ ਕੇ ਗ੍ਰਿਫਤਾਰ ਕੀਤਾ ਸੀ। ਉਸ ਦੀ ਹਵਾਲਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੰਜਾਬ ਪੁਲਿਸ ਨੇ ਉਸ ਦੀ ਹਵਾਲਗੀ ਲਈ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਚੁੱਕਿਆ ਸੀ।

ਭਾਰਤ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚੱਲਦੇ ਰਮਨਦੀਪ ਰੋਮੀ ਦੇ ਖਿਲਾਫ਼ 2017 ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਉਸ ਨੂੰ 2018 ਵਿੱਚ ਪੁਲਿਸ ਨੇ ਕਾਬੂ ਕਰ ਲਿਆ ਸੀ। ਉਸ ਤੋਂ ਬਾਅਦ ਲਗਾਤਾਰ ਉਸ ਖਿਲਾਫ਼ ਮਾਮਲਾ ਚੱਲ ਰਿਹਾ ਸੀ। ਭਾਰਤ ਸਰਕਾਰ ਪਹਿਲਾਂ ਵੀ ਕਈ ਵਾਰ ਰੋਮੀ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਦੀ ਅਪੀਲ ਕਰ ਚੁੱਕੀ ਹੈ। ਹੁਣ ਇਸ ਮਾਮਲੇ ਵਿੱਚ ਸਰਕਾਰ ਨੂੰ ਵੱਡੀ ਸਫ਼ਤਲਾ ਮਿਲੀ ਹੈ।

6 ਕੈਦੀ ਜੇਲ੍ਹ ਤੋੜ ਹੋਏ ਸਨ ਫਰਾਰ

27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਤੋਂ 6 ਕੈਦੀ ਜੇਲ੍ਹ ਤੋੜ ਕੇ ਫਰਾਰ ਹੋ ਗਏ ਸਨ। ਇਨ੍ਹਾਂ ‘ਚ 2 ਅੱਤਵਾਦੀ ਤੇ 4 ਬਦਨਾਮ ਗੈਂਗਸਟਰ ਸ਼ਾਮਲ ਸਨ। ਜੇਲ੍ਹ ਬ੍ਰੇਕ ਕਰ ਫਰਾਰ ਹੋਏ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਮੁੜ ਕਾਬੂ ਕਰ ਲਿਆ ਸੀ। ਇੱਕ ਹੋਰ ਅੱਤਵਾਦੀ ਜਿਸ ਦਾ ਨਾਂ ਕਸ਼ਮੀਰ ਸਿੰਘ ਉਹ ਵੀ ਫਰਾਰ ਸੀ। ਇਸ ਪੂਰੇ ਸਕੈਂਡਲ ਚ ਸ਼ਾਮਲ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਮੁਕਾਬਲੇ ਚ ਢੇਰ ਕੀਤਾ ਗਿਆ ਸੀ।

Exit mobile version