ਮੋਹਰਮ ਦੇ ਮੌਕੇ ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ, ਜਾਣੋਂ ਕਿੱਥੇ ਰਹੇਗੀ ਛੁੱਟੀ

Updated On: 

16 Jul 2024 21:11 PM

ਮੋਹਰਮ ਦੇ ਮੌਕੇ 'ਤੇ ਪੂਰੇ ਦੇਸ਼ 'ਚ ਪਹਿਲਾਂ ਹੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਪੰਜਾਬ 'ਚ ਇਸ ਛੁੱਟੀ ਦਾ ਐਲਾਨ ਗਜ਼ਟਿਡ ਛੁੱਟੀਆਂ 'ਚ ਨਹੀਂ ਕੀਤਾ ਗਿਆ ਸੀ, ਇਸ ਲਈ ਇਸ ਸਬੰਧੀ ਵਿਸ਼ੇਸ਼ ਫਾਈਲ ਸ਼ੁਰੂ ਕੀਤੀ ਗਈ ਹੈ, ਜੋ ਕਿ ਇਸ ਵੇਲੇ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਪਹੁੰਚ ਗਈ ਹੈ। ਜਿਸ ਤੇ ਫੈਸਲਾ ਲੈਂਦਿਆਂ ਇਸ ਜਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਮੋਹਰਮ ਦੇ ਮੌਕੇ ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ, ਜਾਣੋਂ ਕਿੱਥੇ ਰਹੇਗੀ ਛੁੱਟੀ

ਪੁਰਾਣੀ ਤਸਵੀਰ

Follow Us On

ਪੰਜਾਬ ਸਰਕਾਰ ਨੇ ਮੋਹਰਮ ਦੇ ਮੌਕੇ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਇਸ ਸਬੰਧੀ ਫਾਈਲ ਤੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਸਾਈਨ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮੋਹਰਮ ਦੇ ਮੌਕੇ ‘ਤੇ ਪੂਰੇ ਦੇਸ਼ ‘ਚ ਪਹਿਲਾਂ ਹੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਪੰਜਾਬ ‘ਚ ਇਸ ਛੁੱਟੀ ਦਾ ਐਲਾਨ ਗਜ਼ਟਿਡ ਛੁੱਟੀਆਂ ‘ਚ ਨਹੀਂ ਕੀਤਾ ਗਿਆ ਸੀ, ਇਸ ਲਈ ਇਸ ਸਬੰਧੀ ਵਿਸ਼ੇਸ਼ ਫਾਈਲ ਜਾਰੀ ਕੀਤੀ ਗਈ ਹੈ, ਜਿਸ ਤੇ ਮੁੱਖ ਸਕੱਤਰ ਵੱਲੋਂ ਮਨਜੂਰੀ ਦੇ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਕੱਲ੍ਹ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਛੁੱਟੀ ਰਹੇਗੀ।

ਖ਼ਬਰ ਅਪਡੇਟ ਹੋ ਰਹੀ ਹੈ ਜੀ…..