ਮੁਹਾਲੀ ਦੇ ਸਕੂਲਾਂ ਤੇ ਫੋਰਟਿਸ ਹਸਪਤਾਲ ਨੂੰ ਬੰਬ ਦੀ ਧਮਕੀ, ਪੁਲਿਸ ਕਰ ਰਹੀ ਜਾਂਚ
ਘਟਨਾ ਦੀ ਪੁਸ਼ਟੀ ਕਰਦੇ ਹੋਏ ਮੁਹਾਲੀ ਸ਼ਹਿਰ ਦੇ ਐਸਪੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਤੇ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ। ਪੁਲਿਸ ਨੇ Anti-Sabotage ਟੀਮਾਂ ਤੈਨਾਤ ਕਰ ਦਿੱਤੀਆਂ ਹੈ। ਹਸਪਤਾਲ 'ਚ 5 ਐਂਟੀ-ਸਾਬੋਟਾਜ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹੈ ਤੇ ਪ੍ਰੋਟੋਕੋਲ ਫਾਲੋ ਕੀਤਾ ਜਾ ਰਿਹਾ ਹੈ। ਹਸਪਤਾਲ 'ਚ ਗੈਰ-ਜ਼ਰੂਰੀ ਸੇਵਾਵਾਂ ਨੂੰ ਹੋਲਡ 'ਤੇ ਰੱਖ ਕੇ ਐਂਟੀ-ਸਾਬੋਟਾਜ ਕਰਵਾਇਆ ਜਾ ਰਿਹਾ ਹੈ।
ਮੁਹਾਲੀ ਦੇ ਸਕੂਲਾਂ ਤੇ ਫੋਰਟਿਸ ਹਸਪਤਾਲ ਨੂੰ ਬੰਬ ਦੀ ਧਮਕੀ
ਮੁਹਾਲੀ ਦੇ ਫੋਰਟਿਸ ਹਸਪਤਾਲ ਤੇ ਜ਼ਿਲ੍ਹੇ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦਾ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਈ-ਮੇਲ ‘ਚ ਲਿਖਿਆ ਗਿਆ ਹੈ ਕਿ ਮੁਹਾਲੀ ਦੇ ਸਕੂਲਾਂ ਤੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਫੋਰਟਿਸ ਹਸਪਤਾਲ ‘ਚ ਭਰਤੀ ਹਨ ਤੇ ਪੁਲਿਸ ਨੇ ਇਹ ਧਮਕੀ ਮਿਲਣ ਤੋਂ ਬਾਅਦ ਮੁਸਤੈਦੀ ਵਧਾ ਦਿੱਤੀ ਹੈ।
ਘਟਨਾ ਦੀ ਪੁਸ਼ਟੀ ਕਰਦੇ ਹੋਏ ਮੁਹਾਲੀ ਸ਼ਹਿਰ ਦੇ ਐਸਪੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਤੇ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ। ਪੁਲਿਸ ਨੇ Anti-Sabotage ਟੀਮਾਂ ਤੈਨਾਤ ਕਰ ਦਿੱਤੀਆਂ ਹੈ। ਹਸਪਤਾਲ ‘ਚ 5 ਐਂਟੀ-ਸਾਬੋਟਾਜ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹੈ ਤੇ ਪ੍ਰੋਟੋਕੋਲ ਫਾਲੋ ਕੀਤਾ ਜਾ ਰਿਹਾ ਹੈ। ਹਸਪਤਾਲ ‘ਚ ਗੈਰ-ਜ਼ਰੂਰੀ ਸੇਵਾਵਾਂ ਨੂੰ ਹੋਲਡ ‘ਤੇ ਰੱਖ ਕੇ ਐਂਟੀ-ਸਾਬੋਟਾਜ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਵੀ ਧਮਕੀ ਭਰੀ ਮੇਲ ਮਿਲੀ ਹੈ। ਉੱਥੇ ਵੀ ਟੀਮਾਂ ਜਾਂਚ ਕਰ ਰਹੀਆਂ ਹਨ।
ਐਸਪੀ ਦਿਲਪ੍ਰੀਤ ਨੇ ਦੱਸਿਆ ਕਿ ਕਰੀਬ 16 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀਆਂ ਮਿਲੀਆਂ ਈ-ਮੇਲ ਦੇ ਵਾਂਗ ਹੀ ਇਹ ਮੇਲ ਹੈ। ਉਨ੍ਹਾਂ ਜ਼ੋਰ ਦੇ ਕਿਹਾ ਕਿ ਮੁਹਾਲੀ ਪੁਲਿਸ ਸਕੂਲਾਂ ਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਵਚਨਬੱਧ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਅਸੀਂ ਪੂਰਾ ਪ੍ਰੋਟੋਕੋਲ ਫਾਲੋ ਕਰ ਰਹੇ ਹਾਂ।
ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਨੂੰ ਮਿਲ ਚੁੱਕੀਆਂ ਕਈ ਧਮਕੀਆਂ
ਦੱਸ ਦੇਈਏ ਕਿ ਬੰਬ ਨਾਲ ਉਡਾਉਣ ਵਾਲਾ ਧਮਕੀ ਭਰਿਆ ਈਮਲੇ ਮਿਲਣਾ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸਕੂਲਾਂ ਤੇ ਹੋਰ ਕਾਨੂੰਨੀ ਤੇ ਪ੍ਰਸ਼ਾਸਨਿਕ ਅਧਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਦਿੱਲੀ ਦੇ ਸਕੂਲਾਂ ਨੂੰ ਵੀ ਧਮਕੀ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ
ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੋਗਾ ਤੇ ਪਠਾਨਕੋਟ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਵਾਰੀ-ਵਾਰੀ, ਵੱਖ-ਵੱਖ ਦਿਨ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਇਲਾਵਾ ਲੁਧਿਆਣਾ ਜੂਡੀਸ਼ੀਅਲ ਕੋਰਟ ਤੇ ਹੋਰ ਕਈ ਜ਼ਿਲ੍ਹਾ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਪੰਜਾਬ ਸਕੱਤਰੇਤ ਨੂੰ ਵੀ ਧਮਕੀ ਭਰਿਆ ਈਮੇਲ ਮਿਲ ਚੁੱਕਿਆ ਹੈ।
