ਖੁਦਕੁਸ਼ੀ ਕਰਨ ਲਈ ਰੇਲਵੇ ਦੇ ਪੁਲ 'ਤੇ ਕੁੜੀ, RPF ਨੇ ਮੁਸ਼ਕਤ ਤੋਂ ਬਾਅਦ ਉਤਾਰਿਆ ਥੱਲੇ | Ludhiana railway station girl climbed on the bridge know full in punjabi Punjabi news - TV9 Punjabi

ਖੁਦਕੁਸ਼ੀ ਕਰਨ ਲਈ ਰੇਲਵੇ ਦੇ ਪੁਲ ‘ਤੇ ਕੁੜੀ, RPF ਨੇ ਮੁਸ਼ਕਤ ਤੋਂ ਬਾਅਦ ਉਤਾਰਿਆ ਥੱਲੇ

Updated On: 

21 Jun 2024 18:58 PM

ਹਮੇਸ਼ਾ ਯਾਤਰੀਆਂ ਨਾਲ ਭਰਿਆ ਰਹਿਣ ਵਾਲਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਮੁੜ ਚਰਚਾਵਾਂ ਵਿੱਚ ਹੈ। ਦਰਅਸਲ ਹੁਣ ਐਥੇ ਇੱਕ ਕੁੜੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਈ ਵੋਲਟੇਜ਼ ਤਾਰ ਦੇ ਕੋਲ ਲੜਕੀ ਨੂੰ ਲਟਕਦੀ ਦੇਖ ਲੋਕਾਂ ਨੇ ਰੌਲਾ ਪਾਇਆ। ਲੋਕਾਂ ਦੀ ਭੀੜ ਨੂੰ ਇਕੱਠਾ ਹੁੰਦਾ ਦੇਖ ਕੇ ਜੀਆਰਪੀ ਅਤੇ ਆਰਪੀਐਫ ਪੁਲਿਸ ਮੌਕੇ 'ਤੇ ਪਹੁੰਚ ਗਈ।

ਖੁਦਕੁਸ਼ੀ ਕਰਨ ਲਈ ਰੇਲਵੇ ਦੇ ਪੁਲ ਤੇ ਕੁੜੀ, RPF ਨੇ ਮੁਸ਼ਕਤ ਤੋਂ ਬਾਅਦ ਉਤਾਰਿਆ ਥੱਲੇ

ਪੁੱਲ ਤੇ ਚੜ੍ਹੀ ਕੁੜੀ ਅਤੇ ਪਲੇਟਫਾਰਮ ਤੇ ਇਕੱਠੇ ਹੋਏ ਲੋਕ

Follow Us On

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਪਲੇਟਫਾਰਮ ਨੰਬਰ 6 ਦੇ ਫੁੱਟਓਵਰ ਬ੍ਰਿਜ ‘ਤੇ 15 ਸਾਲਾ ਲੜਕੀ ਚੜ੍ਹ ਗਈ। ਹਾਈ ਵੋਲਟੇਜ਼ ਤਾਰ ਦੇ ਕੋਲ ਲੜਕੀ ਨੂੰ ਲਟਕਦੀ ਦੇਖ ਲੋਕਾਂ ਨੇ ਰੌਲਾ ਪਾਇਆ। ਲੋਕਾਂ ਦੀ ਭੀੜ ਨੂੰ ਇਕੱਠਾ ਹੁੰਦਾ ਦੇਖ ਕੇ ਜੀਆਰਪੀ ਅਤੇ ਆਰਪੀਐਫ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਪਲੇਟਫਾਰਮ ਨੰਬਰ 5 ਅਤੇ 6 ਦੀਆਂ ਹਾਈ ਵੋਲਟੇਜ਼ ਤਾਰਾਂ ਨੂੰ ਬੰਦ ਕਰਵਾ ਦਿੱਤਾ।

ਕਰੀਬ ਇੱਕ ਘੰਟੇ ਤੱਕ ਚੱਲੀ ਜੱਦੋਜਹਿਦ ਤੋਂ ਬਾਅਦ ਲੜਕੀ ਨੂੰ ਕਾਬੂ ਕਰਕੇ ਹੇਠਾਂ ਲਿਆਂਦਾ ਗਿਆ। ਫਿਲਹਾਲ ਬੱਚੀ ਬੇਸ਼ੁਧ ਹੈ ਅਤੇ ਉਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਹ ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਤੋਂ ਆਈ ਸੀ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ 3 ਪੁੱਤਰ ਅਤੇ ਇੱਕ ਧੀ ਹੈ।

ਕੰਮ ਤੇ ਗਈ ਸੀ ਪਿੰਕੀ

ਉਸ ਦੀ ਬੇਟੀ ਪਿੰਕੀ ਅਤੇ ਉਹ ਖੁਦ ਲੋਕਾਂ ਦੇ ਘਰਾਂ ‘ਚ ਸਫਾਈ ਦਾ ਕੰਮ ਕਰਦੇ ਹਨ। ਅੱਜ ਉਸ ਦੀ ਲੜਕੀ ਪਿੰਕੀ ਘਰੋਂ ਕੰਮ ਤੇ ਗਈ ਹੋਈ ਸੀ। ਪਰ ਅਚਾਨਕ ਉਸਨੂੰ ਉਸਦੀ ਸਹੇਲੀ ਰਾਧਾ ਦਾ ਫੋਨ ਆਇਆ ਜਿਸ ਨੇ ਉਸਨੂੰ ਦੱਸਿਆ ਕਿ ਪਿੰਕੀ ਰੇਲਵੇ ਸਟੇਸ਼ਨ ਗਈ ਹੈ। ਜਦੋਂ ਉਹ ਤੁਰੰਤ ਰੇਲਵੇ ਸਟੇਸ਼ਨ ‘ਤੇ ਪਹੁੰਚੇ ਤਾਂ ਦੇਖਿਆ ਕਿ ਪਿੰਕੀ ਪਲੇਟਫਾਰਮ ਨੰਬਰ 6 ਦੇ ਪੁਲ ‘ਤੇ ਪੈਦਲ ਜਾ ਰਹੀ ਸੀ ਅਤੇ ਬਾਅਦ ਵਿੱਚ ਉਸਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ।

ਪੁੱਲ ਤੇ ਚੜ੍ਹੀ ਕੁੜੀ

ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਪਿੰਕੀ ਨੂੰ ਬਚਾਉਣ ਲਈ ਹੱਥ ਹਿਲਾਏ ਤਾਂ ਉਹ ਆਪਣੀ ਥਾਂ ਤੋਂ ਖਿਸਕ ਕੇ ਕਿਸੇ ਹੋਰ ਥਾਂ ਚਲੀ ਗਈ। ਕਈ ਲੋਕਾਂ ਨੇ ਉਸ ਨੂੰ ਸਮਝਾਉਣ ਤੋਂ ਬਾਅਦ ਉਹ ਕਿਤੇ ਹੇਠਾਂ ਉੱਤਰ ਗਈ।

ਰੇਲਵੇ ਸਟੇਸ਼ਨ ‘ਤੇ ਡਾਕਟਰਾਂ ਦੀ ਟੀਮ ਬੁਲਾਈ ਗਈ। ਫਿਲਹਾਲ ਪੁਲਸ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਓਵਰਬ੍ਰਿਜ ‘ਤੇ ਕਿਵੇਂ ਚੜ੍ਹੀ। ਤੁਹਾਨੂੰ ਦੱਸ ਦੇਈਏ ਕਿ ਆਰਪੀਐਫ ਦੀ ਇਹ ਵੀ ਵੱਡੀ ਲਾਪਰਵਾਹੀ ਹੈ ਕਿ ਉਨ੍ਹਾਂ ਨੇ ਲੜਕੀ ਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਨਹੀਂ ਰੋਕਿਆ।

Exit mobile version