ਤੇਜ਼ ਹਨੇਰੀ ਕਾਰਨ ਡਿੱਗਿਆ ਜਗਰਾਤੇ ਦਾ ਪੰਡਾਲ, ਮਹਿਲਾਵਾਂ ਦੀ ਮੌਤ 15 ਜਖ਼ਮੀ – Punjabi News

ਤੇਜ਼ ਹਨੇਰੀ ਕਾਰਨ ਡਿੱਗਿਆ ਜਗਰਾਤੇ ਦਾ ਪੰਡਾਲ, ਮਹਿਲਾਵਾਂ ਦੀ ਮੌਤ 15 ਜਖ਼ਮੀ

Updated On: 

06 Oct 2024 13:55 PM

ਪੀਏਯੂ ਦੇ ਐਸਐਚਓ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਇਸ ਸਬੰਧ ਚ ਜਾਣਕਾਰੀ ਦਿੱਤੀ ਹੌ। ਉਹਨਾਂ ਕਿਹਾ ਕਿ ਇਹ ਬੀਤੀ ਰਾਤ ਦੀ ਘਟਨਾ ਹੈ ਜਦੋਂ ਤੇਜ਼ ਹਨੇਰੀ ਚੱਲਣ ਕਾਰਨ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ ਅਤੇ ਦੋ ਮਹਿਲਾਵਾਂ ਦੀ ਮੌਤ ਹੋਈ ਹੈ।

ਤੇਜ਼ ਹਨੇਰੀ ਕਾਰਨ ਡਿੱਗਿਆ ਜਗਰਾਤੇ ਦਾ ਪੰਡਾਲ, ਮਹਿਲਾਵਾਂ ਦੀ ਮੌਤ 15 ਜਖ਼ਮੀ
Follow Us On

ਲੁਧਿਆਣਾ ਦੇ ਹੰਬੜਾ ਰੋਡ ਤੇ ਬੀਤੀ ਰਾਤ ਸਮਾਗਮ ਦੌਰਾਨ ਸਟੇਜ ਡਿੱਗ ਪਈ ਜਿਸ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਦੌਰਾਨ ਮਹਿਲਾਵਾਂ ਦੀ ਮੌਤ ਹੋਈ ਹੈ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋਏ ਹੈ। ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਨੀਵਾਰ ਰਾਤ ਨੂੰ ਇੱਥੇ ਹਰ ਕੋਈ ਡਾਂਸ ਤੇ ਗਾ ਰਿਹਾ ਸੀ ਅਤੇ ਮਾਤਾ ਦੀਆਂ ਭੇਟਾਂ ਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਰਾਤ ਕਰੀਬ 2 ਵਜੇ ਤੇਜ਼ ਹਨੇਰੀ ਆਈ।

ਮੌਕੇ ਤੇ ਮੌਜ਼ੂਦ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਇਸ ਇਲਾਕੇ ਦੇ ਵਿੱਚ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਇਲਾਕਾ ਵਾਸੀ ਮਾਤਾ ਰਾਣੀ ਦੀਆਂ ਭੇਟਾਂ ਸੁਣ ਰਹੇ ਸਨ। ਅਚਾਨਕ ਆਏ ਤੇਜ਼ ਹਵਾ ਦੇ ਬੁੱਲੇ ਨੇ ਟੈਂਟ ਨੂੰ ਹਿਲਾ ਦਿੱਤਾ। ਸ਼ੁਰੂਆਤ ਚ ਕਿਸੇ ਨੂੰ ਅੰਦਾਜ਼ਾ ਨਹੀਂ ਹੋਇਆ ਸੀ ਕਿ ਇਹ ਪੰਡਾਲ ਡਿੱਗ ਜਾਵੇਗਾ ਪਰ ਅਚਾਨਕ ਇਹ ਡਿੱਗ ਗਿਆ ਅਤੇ ਕਈ ਲੋਕ ਇਸ ਦੇ ਹੇਠਾ ਆ ਗਏ।

ਦੱਸਿਆ ਜਾ ਰਿਹਾ ਹੈ ਕਿ ਪੰਡਾਲ ਡਿੱਗਣ ਕਾਰਨ ਮੰਦਰ ‘ਚ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਗਈ ਅਤੇ ਟੁੱਟ ਗਈ। ਇਸ ਤੋਂ ਇਲਾਵਾ ਤੂਫਾਨ ਦੌਰਾਨ ਕਈ ਥਾਵਾਂ ‘ਤੇ ਦਰੱਖਤ ਡਿੱਗਣ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਵੀ ਖਬਰਾਂ ਹਨ। ਥੋੜ੍ਹੇ ਸਮੇਂ ਵਿੱਚ ਹੀ ਹਨੇਰੀ ਕਾਰਨ ਪੰਡਾਲ ਢਹਿ ਗਿਆ। ਹੇਠਾਂ ਮੌਜੂਦ ਲੋਕ ਪੰਡਾਲ ਦੇ ਅੰਦਰ ਹੀ ਦੱਬ ਗਏ। ਤੇਜ਼ ਹਵਾ ਦੇ ਵਿਚਕਾਰ ਚਾਰੇ ਪਾਸੇ ਰੌਲਾ ਪੈ ਗਿਆ। ਲੋਕ ਇਧਰ-ਉਧਰ ਭੱਜਣ ਲੱਗੇ।

ਇਸ ਸਬੰਧ ਵਿੱਚ ਜਦੋਂ ਥਾਣਾ ਪੀਏਯੂ ਦੇ ਐਸਐਚਓ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਇਸ ਸਬੰਧ ਚ ਜਾਣਕਾਰੀ ਦਿੱਤੀ ਹੌ। ਉਹਨਾਂ ਕਿਹਾ ਕਿ ਇਹ ਬੀਤੀ ਰਾਤ ਦੀ ਘਟਨਾ ਹੈ ਜਦੋਂ ਤੇਜ਼ ਹਨੇਰੀ ਚੱਲਣ ਕਾਰਨ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ ਅਤੇ ਦੋ ਮਹਿਲਾਵਾਂ ਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਸਦੇ ਵਿੱਚ ਦੋਸ਼ੀ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਹਾਮਦੇ ਦਾ ਮੁੱਖ ਕਾਰਨ ਇਹ ਤੇਜ਼ ਹਨੇਰੀ ਦੱਸਿਆ ਜਾ ਰਿਹਾ ਹੈ।

Exit mobile version