ਲੁਧਿਆਣਾ ਦੇ ਮਾਡਲ ਟਾਊਨ ਦੇ ਇੱਕ ਘਰ ਵਿੱਚ ਬਲਾਸਟ, 4 ਸਾਲਾ ਬੱਚੇ ਸਣੇ 3 ਜ਼ਖ਼ਮੀ | Ludhiana Model Town Blast in a house 3 injured know details in Punjabi Punjabi news - TV9 Punjabi

ਲੁਧਿਆਣਾ ਦੇ ਮਾਡਲ ਟਾਊਨ ਦੇ ਇੱਕ ਘਰ ਵਿੱਚ ਬਲਾਸਟ, 4 ਸਾਲਾ ਬੱਚੇ ਸਣੇ 3 ਜ਼ਖ਼ਮੀ

Published: 

05 Oct 2024 23:55 PM

ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਅੱਜ ਦੇਰ ਸ਼ਾਮ ਅਚਨਚੇਤ ਇੱਕ ਧਮਾਕਾ ਹੋਣ ਕਰਕੇ ਘਰ ਦੇ ਵਿੱਚ ਕੰਮ ਕਰ ਰਹੀ ਮਹਿਲਾ ਅਤੇ ਦੋ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਧਮਾਕਾ 4 ਸਾਲ ਦੇ ਬੱਚੇ ਸਮੇਤ ਤਿੰਨ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਲੁਧਿਆਣਾ ਦੇ ਮਾਡਲ ਟਾਊਨ ਦੇ ਇੱਕ ਘਰ ਵਿੱਚ ਬਲਾਸਟ, 4 ਸਾਲਾ ਬੱਚੇ ਸਣੇ 3 ਜ਼ਖ਼ਮੀ
Follow Us On

ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਦੇਰ ਸ਼ਾਮ ਇੱਕ ਘਰ ਵਿੱਚ ਧਮਾਕਾ ਹੋਇਆ। ਜਿਸ ‘ਚ 4 ਸਾਲ ਦੇ ਬੱਚੇ ਸਮੇਤ ਤਿੰਨ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਦੋ ਘਰੇਲੂ ਔਰਤਾਂ ਵੀ ਸ਼ਾਮਲ ਹਨ। ਫਿਲਹਾਲ ਜ਼ਖਮੀਆਂ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਘਟਨਾ ਲੁਧਿਆਣਾ ਦੇ ਮਾਡਲ ਟਾਊਨ ਦੇ ਡੀ-ਬਲਾਕ ਸਥਿਤ ਇੱਕ ਘਰ ਵਿੱਚ ਦੇਰ ਸ਼ਾਮ ਵਾਪਰੀ। ਚਾਰ ਸਾਲਾ ਬੱਚਾ ਭਵਨ ਕਾਲੜਾ ਦੋ ਕੰਮਕਾਜੀ ਔਰਤਾਂ ਸਮੇਤ ਘਰ ਵਿੱਚ ਮੌਜੂਦ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਬੱਚੇ ਨੂੰ ਦਿੱਲੀ ਰੈਫਰ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਵੀ ਜਾਂਚ ਲਈ ਘਰ ਪਹੁੰਚੀ।

ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ

ਜ਼ਖ਼ਮੀ ਬੱਚੇ ਭਵਨ ਦੇ ਪਿਤਾ ਸੰਨੀ ਕਾਲੜਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਧਮਾਕੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਥਾਣਾ ਮਾਡਲ ਟਾਊਨ ਦੀ ਐਸਐਚਓ ਅਵਨੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਘਰ ਦੀ ਜਾਂਚ ਵੀ ਜਾਰੀ ਹੈ, ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Related Stories
CM ਮਾਨ ਨੇ ਸ਼ੈਲਰ ਮਾਲਕਾਂ ਨਾਲ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ
Bomb Threat Ludhiana: ਲੁਧਿਆਣਾ ਦੇ ਇੱਕ ਨਿਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਆਈ ਮੇਲ, ਨਾਬਾਲਿਗ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ
ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ ‘ਚ ਹਾਈਵੇ ਜਾਮ, NOC ਨਾ ਦੇਣ ‘ਤੇ ਅਕਾਲੀ-ਕਾਂਗਰਸੀ ਵਰਕਰ ਨਾਰਾਜ਼, ਬੀਡੀਪੀਓ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣ ਲਈ BJP ਨੇ ਇੰਚਾਰਜ ਤੇ ਸਹਿ-ਇੰਚਾਰਜ , ਅਵਿਨਾਸ਼ ਰਾਏ ਖੰਨਾ ਤੇ ਮਨੋਰੰਜਨ ਕਾਲੀਆ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
Stubble Burning: AQI 100 ਤੋਂ ਪਾਰ, ਪੰਜਾਬ ‘ਚ ਪ੍ਰਦੂਸ਼ਣ ਹੌਟਸਪੌਟ 9 ਸ਼ਹਿਰਾਂ ‘ਤੇ ਡਰੋਨ ਨਾਲ ਰੱਖੀ ਜਾਵੇਗੀ ਨਜ਼ਰ
Panchayat Election Nomination Last Day: ਨਾਮਜ਼ਦਗੀਆਂ ਦੇ ਆਖਰੀ ਦਿਨ ਹੰਗਾਮਾ, ਮਜੀਠੀਆ ਨੇ ਚੁੱਕੇ ਸਵਾਲ
Exit mobile version