ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ 'ਚ ਹਾਈਵੇ ਜਾਮ, NOC ਨਾ ਦੇਣ 'ਤੇ ਅਕਾਲੀ-ਕਾਂਗਰਸੀ ਵਰਕਰ ਨਾਰਾਜ਼, ਬੀਡੀਪੀਓ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ | Panchayat Election 2024 Akali Dal and congress Workers Protest Against Khanna BDPO Know details in Punjabi Punjabi news - TV9 Punjabi

ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ ‘ਚ ਹਾਈਵੇ ਜਾਮ, NOC ਨਾ ਦੇਣ ‘ਤੇ ਅਕਾਲੀ-ਕਾਂਗਰਸੀ ਵਰਕਰ ਨਾਰਾਜ਼, ਬੀਡੀਪੀਓ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Updated On: 

04 Oct 2024 19:11 PM

ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਬੀਡੀਪੀਓ ਖੰਨਾ ਪਿਆਰ ਸਿੰਘ ਤੇ ਇਲਜ਼ਾਮ ਲਾਇਆ ਕਿ ਉਹ ਸਾਡੇ ਪੰਚਾਂ ਸਰਪੰਚਾਂ ਨੂੰ ਐਨਓਸੀ ਸਰਟੀਫਿਕੇਟ ਨਹੀਂ ਦਿੰਦੇ ਅਤੇ ਨਾ ਹੀ ਪਰਾਲੀ ਦੇ ਟੈਕਸ ਦੀਆਂ ਰਸੀਦਾਂ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਸਰਟੀਫਿਕੇਟ ਬੀਡੀਪੀਓ ਦਫ਼ਤਰ ਤੋਂ ਪ੍ਰਾਪਤ ਨਹੀਂ ਹੁੰਦਾ, ਕੋਈ ਵੀ ਪੰਚ-ਸਰਪੰਚ ਆਪਣਾ ਫਾਰਮ ਨਹੀਂ ਭਰ ਸਕਦਾ।

ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ ਚ ਹਾਈਵੇ ਜਾਮ, NOC ਨਾ ਦੇਣ ਤੇ ਅਕਾਲੀ-ਕਾਂਗਰਸੀ ਵਰਕਰ ਨਾਰਾਜ਼, ਬੀਡੀਪੀਓ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Follow Us On

ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਹਾਈਵੇਅ ਜਾਮ ਕਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਉੱਥੇ ਹੀ ਐਨ.ਓ.ਸੀ ਨਾ ਦੇਣ ਅਤੇ ਚੂਲਾ ਟੈਕਸ ਨਾ ਦੇਣ ਦੇ ਗੰਭੀਰ ਇਲਜ਼ਾਮ ਵੀ ਲਗਾਏ।

ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਬੀਡੀਪੀਓ ਖੰਨਾ ਪਿਆਰ ਸਿੰਘ ਤੇ ਇਲਜ਼ਾਮ ਲਾਇਆ ਕਿ ਉਹ ਸਾਡੇ ਪੰਚਾਂ ਸਰਪੰਚਾਂ ਨੂੰ ਐਨਓਸੀ ਸਰਟੀਫਿਕੇਟ ਨਹੀਂ ਦਿੰਦੇ ਅਤੇ ਨਾ ਹੀ ਪਰਾਲੀ ਦੇ ਟੈਕਸ ਦੀਆਂ ਰਸੀਦਾਂ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਸਰਟੀਫਿਕੇਟ ਬੀਡੀਪੀਓ ਦਫ਼ਤਰ ਤੋਂ ਪ੍ਰਾਪਤ ਨਹੀਂ ਹੁੰਦਾ, ਕੋਈ ਵੀ ਪੰਚ-ਸਰਪੰਚ ਆਪਣਾ ਫਾਰਮ ਨਹੀਂ ਭਰ ਸਕਦਾ। ਉਨ੍ਹਾਂ ਬੀਡੀਪੀਓ ਤੇ ਇਲਜ਼ਾਮ ਲਾਇਆ ਕਿ ਜਦੋਂ ਅਸੀਂ ਸਵੇਰੇ ਇੱਥੇ ਐਨਓਸੀ ਲੈਣ ਲਈ ਆਏ ਤਾਂ ਉਨ੍ਹਾਂ ਅਧਿਕਾਰੀਆਂ ਨੂੰ ਭਜਾ ਦਿੱਤਾ।

27 ਸਤੰਬਰ ਤੋਂ ਦਿੱਤੇ ਜਾ ਰਹੇ ਹਨ ਐਨਓਸੀ

ਖੰਨਾ ਦੇ ਬੀਡੀਪੀਓ ਪਿਆਰਾ ਸਿੰਘ ਨੇ ਕਿਹਾ ਕਿ 27 ਸਤੰਬਰ ਤੋਂ ਐਨਓਸੀ ਦਿੱਤੇ ਜਾ ਰਹੇ ਹਨ। ਹੁਣ ਤੱਕ 217 NOC ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 28 ਨੂੰ ਅੱਜ ਆਖਰੀ ਦਿਨ ਐਨ.ਓ.ਸੀ. ਸਿਆਸਤ ਵਿੱਚ ਚਮਕਣ ਲਈ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਧਿਕਾਰੀ ਦੀ ਸਿਹਤ ਵਿਗੜ ਗਈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਥਾਂ ਤੇ ਦੋ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ। ਅਸੀਂ ਸਵੇਰ ਤੋਂ ਹੀ ਪਾਰਟੀ ਵਰਕਰਾਂ ਨੂੰ ਧਰਨਾ ਛੱਡਣ, ਕਾਗਜ਼ ਦਾਖਲ ਕਰਨ ਅਤੇ ਐਨਓਸੀ ਲੈਣ ਲਈ ਕਹਿ ਰਹੇ ਹਾਂ ਪਰ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕਾਂ ਨੇ ਕੀਤੀ ਪ੍ਰੈਸ ਕਾਨਫਰੰਸ, ਸੂਬਾ ਸਰਕਾਰ ਖਿਲਾਫ ਕੱਢੀ ਭੜਾਸ

Exit mobile version