ਬਿੱਟੂ ਦਾ ਦਾਅਵਾ, ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ‘ਚ ਡਿੱਗੇਗੀ ਸਰਕਾਰ ਤਾਂ AAP ਦੇ ਵਿਧਾਇਕਾਂ ਨੂੰ ਤੋੜਣ ਦੇ ਆਰੋਪ – Punjabi News

ਬਿੱਟੂ ਦਾ ਦਾਅਵਾ, ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ‘ਚ ਡਿੱਗੇਗੀ ਸਰਕਾਰ ਤਾਂ AAP ਦੇ ਵਿਧਾਇਕਾਂ ਨੂੰ ਤੋੜਣ ਦੇ ਆਰੋਪ

Updated On: 

28 Mar 2024 11:55 AM

ਜਾਣਕਾਰੀ ਮਿਲ ਰਹੀ ਹੈ ਕਿ ਲੋਕ ਸਭਾ ਚੋਣ ਦੀ ਟਿਕਟ ਲਈ ਲੁਧਿਆਣਾ ਪਾਰਟੀ ਆਗੂਆਂ ਸਾਹਮਣੇ ਦਾਅਵਾ ਪੇਸ਼ ਕੀਤਾ ਹੈ। ਸੁਤਰਾਂ ਦੀ ਮੰਨੀਏ ਤਾਂ ਹਾਈਕਮਾਂਡ ਨੇ ਤਲਵਾੜ ਦੇ ਨਾਂਅ ਤੇ ਮੁਹਰ ਨਹੀਂ ਲਗਾਈ ਤਾਂ ਜ਼ਿਲਾ ਪ੍ਰਧਾਨ ਵੀ ਕਿਸੇ ਹੋਰ ਪਾਰਟੀ 'ਚ ਨਜ਼ਰ ਆ ਸਕਦੇ ਹਨ।

ਬਿੱਟੂ ਦਾ ਦਾਅਵਾ, ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ਚ ਡਿੱਗੇਗੀ ਸਰਕਾਰ ਤਾਂ AAP ਦੇ ਵਿਧਾਇਕਾਂ ਨੂੰ ਤੋੜਣ ਦੇ ਆਰੋਪ

ਰਵਨੀਤ ਸਿੰਘ ਬਿੱਟੂ

Follow Us On

ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਨੇ BJP ‘ਚ ਸ਼ਾਮਲ ਹੁੰਦਿਆ ਹੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਈ ਕਾਂਗਰਸੀ ਕੌਂਸਲਰ ਤੇ ਸਾਬਕਾ ਤੇ ਮੌਜੂਦਾ MLA ਉਨ੍ਹਾਂ ਦੇ ਸੰਪਰਕ ‘ਚ ਹਨ। ਉਨ੍ਹਾਂ ਦਾਅਵਾ ਕੀਤਾ ਕੀ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਸਰਕਾਰ ਡਿੱਗਣ ਦੇ ਦੋ ਕਾਰਨ ਹੋਣਗੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ‘ਚ ਹਨ ਤੇ ਰਾਘਵ ਚੱਢਾ ਭਗੌੜਾ ਹਨ।

ਇਹ ਵੀ ਦੱਸ ਦੇਈਏ ਕਿ ਲੁਧਿਆਣਾ ‘ਚ ਬਿੱਟੂ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰ ਕਈ ਕੌਂਸਲਰਾਂ ਤਿਆਰ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਬਕਾ ਵਿਧਾਇਕ ਤੱਕ ਇੰਤਜ਼ਾਰ ਕਰ ਰਹੇ ਹਨ ਕਿ ਰਵਨੀਤ ਬਿੱਟੂ ਲੁਧਿਆਣਾ ਪਹੁੰਚਣ ਅਤੇ ਉਸ ਤੋਂ ਬਾਅਦ ਉਹ ਭਾਜਪਾ ਜੁਆਇਨ ਕਰਨ ਹੈ।

ਤਲਵਾੜ ਨੇ ਵੀ ਕੀਤਾ ਦਾਅਵਾ

ਜਾਣਕਾਰੀ ਮਿਲ ਰਹੀ ਹੈ ਕਿ ਲੋਕ ਸਭਾ ਚੋਣ ਦੀ ਟਿਕਟ ਲਈ ਲੁਧਿਆਣਾ ਪਾਰਟੀ ਆਗੂਆਂ ਸਾਹਮਣੇ ਦਾਅਵਾ ਪੇਸ਼ ਕੀਤਾ ਹੈ। ਸੁਤਰਾਂ ਦੀ ਮੰਨੀਏ ਤਾਂ ਹਾਈਕਮਾਂਡ ਨੇ ਤਲਵਾੜ ਦੇ ਨਾਂਅ ਤੇ ਮੁਹਰ ਨਹੀਂ ਲਗਾਈ ਤਾਂ ਜ਼ਿਲਾ ਪ੍ਰਧਾਨ ਵੀ ਕਿਸੇ ਹੋਰ ਪਾਰਟੀ ‘ਚ ਨਜ਼ਰ ਆ ਸਕਦੇ ਹਨ।

AAP ਦਾ ਆਰੋਪ- ਵਿਧਾਇਕਾਂ ਨੂੰ ਆ ਰਹੇ ਬੀਜੇਪੀ ਦੇ ਫੋਨ

ਉੱਧਰ, ਆਪ ਦੇ ਸੀਨੀਅਰ ਆਗੂ ਸੰਦੀਪ ਪਾਠਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹਰ ਥਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਫੋਨ ਆ ਰਹੇ ਹਨ। ਫੋਨ ਕਰਨ ਵਾਲੇ ਕਹਿ ਰਹੇ ਹਨ ਕਿ ਜੋ ਚਾਹੋ ਬੋਲ, ਮਿਲੇਗਾ, ਨਹੀਂ ਆਏ ਤਾਂ ਤੁਹਾਡੀ ਖੈਰ ਨਹੀਂ”। ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਬਹੁਤ ਉਮੀਦਾਂ ਨਾਲ ਚੁਣਿਆ ਹੈ ਅਤੇ ਇਹ ਲੋਕਾਂ ਦਾ ਹੱਕ ਹੈ। ਭਾਜਪਾ ਕਿਸੇ ਪਾਰਟੀ ਵਿਰੁੱਧ ਇਹ ਗੁੰਡਾਗਰਦੀ ਨਹੀਂ ਕਰ ਰਹੀ ਸਗੋਂ ਦੇਸ਼ ਨਾਲ ਧੋਖਾ ਕਰ ਰਹੀ ਹੈ।ਇਸ ਨਾਲ ਕਿਸੇ ਪਾਰਟੀ ਦਾ ਨਹੀਂ ਸਗੋਂ ਦੇਸ਼ ਦਾ ਨੁਕਸਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅੰਗਰੇਜ਼ਾਂ ਅਤੇ ਮੁਗਲਾਂ ਵੱਲੋਂ ਦੇਸ਼ ਨੂੰ ਤੋੜਨ ਦੀਆਂ ਅਜਿਹੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ ਪਰ ਇਤਿਹਾਸ ਗਵਾਹ ਹੈ ਕਿ ਉਹ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ। ਭਾਜਪਾ ਦੀ ਇਹ ਕੋਸ਼ਿਸ਼ ਵੀ ਨਾਕਾਮ ਰਹੇਗੀ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਦੇਸ਼ ਦੇ ਸੱਭਿਆਚਾਰ ਅਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖੋ ਸੱਚ ਦੀ ਜਿੱਤ ਹੋਵੇਗੀ।

Exit mobile version