ਬਠਿੰਡਾ ਸੀਟ ‘ਤੇ ਸੂਬਾ ਪ੍ਰਧਾਨ ਦੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਕਈ ਦਾਅਵੇਦਾਰ ਟਿਕਟ ਦੀ ਦੌੜ ਵਿੱਚ ਦਿਖਾਈ ਦੇ ਰਹੇ ਹਨ। | lok sabha elections 2024 bathinda congress candidate raja warring amrita warring Punjabi news - TV9 Punjabi

ਬਠਿੰਡਾ ਸੀਟ ਤੇ ਸੂਬਾ ਪ੍ਰਧਾਨ ਦੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਕਈ ਦਾਅਵੇਦਾਰ ਟਿਕਟ ਦੀ ਦੌੜ ਵਿੱਚ ਦਿਖਾਈ ਦੇ ਰਹੇ ਹਨ।

Updated On: 

12 Mar 2024 13:32 PM

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਕਮਜ਼ੋਰ ਹੋਣ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਸੇਂਧਮਾਰੀ ਕਾਂਗਰਸ ਲਈ ਚੁਣੌਤੀ ਹੈ। ਕਿਉਂਕਿ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਹੋਰ ਵੀ ਕਈ ਲੀਡਰ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਲਈ ਕਾਂਗਰਸ ਇਸ ਸੀਟ ਤੇ ਆਪ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰੇਗੀ।

ਬਠਿੰਡਾ ਸੀਟ ਤੇ ਸੂਬਾ ਪ੍ਰਧਾਨ ਦੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਕਈ ਦਾਅਵੇਦਾਰ ਟਿਕਟ ਦੀ ਦੌੜ ਵਿੱਚ ਦਿਖਾਈ ਦੇ ਰਹੇ ਹਨ।
Follow Us On

ਬਠਿੰਡਾ ਦੀ ਲੋਕ ਸਭਾ ਸੀਟ ਕਾਂਗਰਸ ਲਈ ਵੀ ਵੱਕਾਰ ਦਾ ਸਵਾਲ ਹੈ। ਇਸ ਲਈ ਕਾਂਗਰਸ ਇਹ ਸੀਟ ਨੂੰ ਜ਼ਰੂਰ ਜਿੱਤਣਾ ਚਾਹੇਗੀ। ਇਸ ਤੋਂ ਇਲਾਵਾ ਅਕਾਲੀ ਦਲ ਦਾ ਕਮਜ਼ੋਰ ਹੋਣ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਸੇਂਧਮਾਰੀ ਕਾਂਗਰਸ ਲਈ ਚੁਣੌਤੀ ਹੈ। ਕਿਉਂਕਿ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਹੋਰ ਵੀ ਕਈ ਲੀਡਰ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਲਈ ਕਾਂਗਰਸ ਇਸ ਸੀਟ ਤੇ ਆਪ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰੇਗੀ।

ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਸਾਹਮਣੇ ਆਏ ਹਨ। ਪਾਰਟੀ ਲੀਡਰਸ਼ਿਪ ਕੋਲ ਪਹੁੰਚੀਆਂ ਅਰਜ਼ੀਆਂ ਵਿੱਚੋਂ ਹੁਣ ਕੁੱਝ ਅਰਜ਼ੀਆਂ ਨੂੰ ਅਗਲੇ ਫੇਜ਼ ਲਈ ਚੁਣ ਲਿਆ ਗਿਆ ਹੈ ਅਤੇ ਜਲਦੀ ਹੀ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਵੇਗੀ। ਪਰ ਕੋਈ ਦਾਅਵੇਦਾਰ ਅਜਿਹੇ ਵੀ ਹਨ ਜੋ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰ ਰਹੇ ਹਨ।

ਬਠਿੰਡਾ ਸੀਟ ਤੋਂ ਕਾਂਗਰਸ ਪਾਰਟੀ ਦੇ ਦਾਅਵੇਦਾਰ

ਅਮਰਿੰਦਰ ਸਿੰਘ ਰਾਜਾ ਵੜਿੰਗ

ਰਾਜਾ ਵੜਿੰਗ ਮੌਜੂਦਾ ਸਮੇਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਹੋ ਸਕਦਾ ਹੈ ਕਿ ਬਠਿੰਡਾ ਤੋਂ ਪਾਰਟੀ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦੇਵੇ। ਕਿਉਂਕਿ ਮੌਜੂਦਾ ਸਮੇਂ ਵਿੱਚ ਉਹ ਗਿੱਦੜਵਾਹਾ ਵਿਧਾਨ ਸਭਾ ਹਲਕੇ ਤੋਂ ਸਦਨ ਦੇ ਮੈਂਬਰ ਹਨ।

ਵੜਿੰਗ ਇਸ ਕਰਕੇ ਵੀ ਮਜ਼ਬੂਤ ਦਾਅਵੇਦਾਰ ਹਨ ਕਿਉਂਕਿ ਉਹਨਾਂ ਨੇ ਪਿਛਲੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਮਜ਼ਬੂਤ ਟੱਕਰ ਦਿੱਤੀ ਸੀ। ਚੋਣਾਂ ਦੀ ਗਿਣਤੀ ਦੌਰਾਨ ਇੱਕ ਸਮਾਂ ਤਾਂ ਅਜਿਹਾ ਵੀ ਆ ਗਿਆ ਸੀ ਕਿ ਵੜਿੰਗ ਵੱਡੀ ਲੀਡ ਨਾਲ ਹਰਸਿਮਰਤ ਬਾਦਲ ਤੋਂ ਅੱਗੇ ਨਿਕਲ ਗਏ ਸਨ ਅਤੇ ਅਖੀਰ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅੰਮ੍ਰਿਤਾ ਵੜਿੰਗ

ਇਸ ਸੀਟ ਤੋਂ ਦੂਜੀ ਮੁੱਖ ਦਾਅਵੇਦਾਰ ਅੰਮ੍ਰਿਤਾ ਵੜਿੰਗ ਹੈ। ਅੰਮ੍ਰਿਤਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹੈ। ਇਸ ਸਮੇਂ ਉਹ ਬਠਿੰਡਾ ਹਲਕੇ ਵਿੱਚ ਐਕਵਿਟ ਤੌਰ ਤੇ ਕੰਮ ਕਰ ਰਹੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਵੀ ਉਹਨਾਂ ਨੇ ਆਪਣੀ ਸਰਗਰਮ ਭੂਮਿਕਾ ਨਿਭਾਈ ਸੀ। ਇਸ ਸਮੇਂ ਲਗਾਤਾਰ ਉਹ ਆਮ ਲੋਕਾਂ ਵਿੱਚ ਵਿਚਰ ਰਹੇ ਹਨ ਇਸ ਕਰਕੇ ਹੋ ਸਕਦਾ ਹੈ ਕਿ ਰਾਜਾ ਵੜਿੰਗ ਆਪਣੀ ਥਾਂ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰ ਦੇਣ।

ਬਲਕੌਰ ਸਿੰਘ ਸਿੱਧੂ

ਦਾਅਵੇਦਾਰਾਂ ਦੀ ਸੂਚੀ ਵਿੱਚ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ। ਬਲਕੌਰ ਸਿੰਘ ਮਹਰੂਮ ਪੰਜਾਬ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਹਨ। ਉਹ ਲਾਗਤਾਰ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ। ਜਿਸ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ।

ਇਸ ਕਰਕੇ ਹੋ ਸਕਦਾ ਹੈ ਕਿ ਬਠਿੰਡਾ ਸੀਟ ਤੋਂ ਪਾਰਟੀ ਉਹਨਾਂ ਦੇ ਪਿਤਾ ਨੂੰ ਉਮੀਦਵਾਰ ਐਲਾਨ ਦੇਵੇ। ਕਿਉਂਕਿ ਬਠਿੰਡਾ ਲੋਕ ਸਭਾ ਹਲਕੇ ਵਿੱਚ ਜ਼ਿਲ੍ਹਾ ਮਾਨਸਾ ਵੀ ਸ਼ਾਮਿਲ ਹੈ ਅਤੇ ਮਾਨਸਾ ਪੇਂਡੂ ਖੇਤਰ ਵਾਲਾ ਜ਼ਿਲ੍ਹਾ ਹੈ ਇਸ ਕਰਕੇ ਪਾਰਟੀ ਇੱਥੋ ਅਜਿਹਾ ਉਮੀਦਵਾਰ ਲੱਭਣ ਦੀ ਕੋਸ਼ਿਸ ਕਰੇਗੀ ਜੋ ਸ਼ਹਿਰੀ ਅਤੇ ਦਿਹਾਤੀ ਵੋਟ ਪਾਰਟੀ ਨੂੰ ਦਵਾ ਸਕੇ।

ਖੁਸ਼ਬਾਜ ਸਿੰਘ ਜਟਾਣਾ

ਦਾਅਵੇਦਾਰਾਂ ਦੀ ਸੂਚੀ ਵਿੱਚ ਖੁਸ਼ਬਾਜ ਸਿੰਘ ਜਟਾਣਾ ਦਾ ਨਾਮ ਵੀ ਸ਼ਾਮਿਲ ਹੈ ਜੋ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ। ਇਸ ਸਮੇਂ ਉਹ ਜ਼ਿਲ੍ਹਾ ਪ੍ਰਧਾਨ ਵਜੋਂ ਪਾਰਟੀ ਲਈ ਕੰਮ ਕਰ ਰਹੇ ਹਨ। ਜਟਾਣਾ ਕੋਸ਼ਿਸ ਕਰਨਗੇ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰ੍ਹੇ ਉੱਤਰ ਸਕਣ ਅਤੇ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦੇਵੇ।

Exit mobile version