ਮੰਗਾਂ ਪੂਰੀਆਂ ਕਰੋ ਨਹੀਂ ਤਾਂ ਵੀਰਵਾਰ ਨੂੰ ਰੋਕਾਂਗੇ ਟਰੇਨਾਂ, ਕਿਸਾਨ ਮਜ਼ਦੂਰ ਮੋਰਚੇ ਦੀ ਸਰਕਾਰ ਨੂੰ ਚੇਤਾਵਨੀ

Updated On: 

01 Oct 2024 14:02 PM

Kisan Mazdoor Morcha PC: ਪੰਧੇਰ ਕਿਹਾ ਕਿ ਜਦੋਂ ਕਣਕ ਦੀ ਫਸਲ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵਾ ਡੀਏਪੀ ਲਗਾਤਾਰ ਬਲੈਕ ਅਤੇ ਜਾਅਲੀ ਰੂਪ ਵਿੱਚ ਮੰਡੀ ਵਿੱਚ ਆਉਣਾ ਸ਼ੁਰੂ ਹੋ ਗਈ ਹੈ। ਇਸ ਨਾਲ ਅਜਿਹਾ ਲੱਗਦਾ ਹੈ ਕਿ ਜਿਵੇਂ ਕਾਰਪੋਰੇਟ ਏਜੰਸੀਆਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਡੀਏਪੀ ਖਾਦ ਨਾਲ ਟੈਗਿੰਗ ਕਰਨ ਵੱਲ ਧਿਆਨ ਦੇਵੇ ਅਤੇ ਕਿਸਾਨਾਂ ਨੂੰ ਡੀਏਪੀ ਖਾਦ ਸਹੀ ਭਾਅ ਤੇ ਮੁਹੱਈਆ ਕਰਵਾਏ।

ਮੰਗਾਂ ਪੂਰੀਆਂ ਕਰੋ ਨਹੀਂ ਤਾਂ ਵੀਰਵਾਰ ਨੂੰ ਰੋਕਾਂਗੇ ਟਰੇਨਾਂ, ਕਿਸਾਨ ਮਜ਼ਦੂਰ ਮੋਰਚੇ ਦੀ ਸਰਕਾਰ ਨੂੰ ਚੇਤਾਵਨੀ

ਕਿਸਾਨ ਮਜ਼ਦੂਰ ਮੋਰਚੇ ਦੀ ਚੇਤਾਵਨੀ

Follow Us On

ਵੀਰਵਾਰ ਨੂੰ ਜਲੰਧਰ ‘ਚ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖੀਆਂ ਇਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਅਪੀਲ ਕੀਤੀ।

ਪੰਧੇਰ ਨੇ ਕਿਹਾ ਕਿ ਉਹ 3 ਅਕਤੂਬਰ ਨੂੰ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ। ਫਿਲਹਾਲ ਇਹ ਨਾਕਾਬੰਦੀ ਸਿਰਫ਼ ਦੋ ਘੰਟੇ ਲਈ ਕੀਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪੰਧੇਰ ਨੇ ਪਰਾਲੀ ਸਾੜਨ ਨੂੰ ਲੈ ਕੇ ਵੀ ਕੇਂਦਰ ਅਤੇ ਪੰਜਾਬ ਸਰਕਾਰਾਂ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ‘ਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਗੰਭੀਰ ਆਰੋਪ ਲਗਾਏ।

ਪੰਧੇਰ ਦੀ ਪੀਸੀ ਦੀਆਂ 4 ਵੱਡੀਆਂ ਗੱਲਾਂ

  • ਪੰਧੇਰ ਨੇ ਕਿਹਾ ਉਨ੍ਹਾਂ ਦਾ ਅੱਜ ਦਾ ਪੀਸੀ ਪੰਜਾਬ ਸਰਕਾਰ ਨੂੰ ਸਿਰਫ਼ ਇੱਕ ਚੇਤਾਵਨੀ ਹੈ। ਸਾਨੂੰ ਸਾਡਾ 28 ਕਰੋੜ ਰੁਪਏ ਦਾ ਬਕਾਇਆ ਭੁਗਤਾਨ ਛੇਤੀ ਕਰੋ, ਨਹੀਂ ਤਾਂ ਅਸੀਂ ਠੋਸ ਕਦਮ ਚੁੱਕਾਂਗੇ।
  • ਜੇਕਰ ਡੀਸੀ ਮਿੱਲਾਂ ਬੰਦ ਕਰ ਸਕਦਾ ਹੈ ਤਾਂ ਡੀਸੀ ਨੂੰ ਸਾਡੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
  • ਅਸੀਂ 3 ਅਕਤੂਬਰ ਨੂੰ ਦੇਸ਼ ਭਰ ਵਿੱਚ ਟਰੇਨਾਂ ਰੋਕਣ ਦਾ ਐਲਾਨ ਕੀਤਾ ਹੈ। ਲਖੀਮਪੁਰ ਖੀਰੀ ਕਾਂਡ ਵਿੱਚ ਵੀ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਕਿਉਂਕਿ ਇਸ ਵਿੱਚ ਇੱਕ ਭਾਜਪਾ ਆਗੂ ਦਾ ਪੁੱਤਰ ਸ਼ਾਮਲ ਸੀ।
  • ਸਾਡੇ ਮੋਰਚੇ ਦੀਆਂ 12 ਮੰਗਾਂ ਹਨ। ਜਿਸ ਵਿੱਚ ਐਮਐਸਪੀ ਸਮੇਤ ਕਈ ਮੰਗਾਂ ਹਨ। ਸਰਕਾਰ ਨੂੰ ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ। ਤਾਂ ਜੋ ਕਿਸਾਨਾਂ ਨੂੰ ਮਦਦ ਮਿਲ ਸਕੇ।

3 ਨੂੰ ਪੂਰੇ ਦੇਸ਼ ‘ਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ

ਪੰਧੇਰ ਨੇ ਕਿਹਾ- ਪੂਰੇ ਦੇਸ਼ ਵਿੱਚ ਕੁੱਲ 22 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ, ਜਿੱਥੇ ਸਭ ਤੋਂ ਮਹੱਤਵਪੂਰਨ ਰੇਲ ਪਟੜੀਆਂ ਨੂੰ ਬਲਾਕ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ ਜਲਦੀ ਹੀ ਝੋਨੇ ਦੀ ਖਰੀਦ ਸ਼ੁਰੂ ਕਰ ਦੇਵਾਂਗੇ। ਪਰ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਵੱਲੋਂ ਦਿੱਤੇ ਗਏ ਸਮੇਂ ਵਿੱਚ ਖਰੀਦ ਸ਼ੁਰੂ ਹੋਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਮਿੱਲ ਮਾਲਕਾਂ ਕੋਲ ਝੋਨਾ ਸਟੋਰ ਕਰਨ ਲਈ ਜਗ੍ਹਾ ਨਹੀਂ ਹੈ।

ਪਰ ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਝੋਨਾ ਸਟੋਰ ਕਰਨ ਲਈ ਜਗ੍ਹਾ ਨਹੀਂ ਹੈ, ਕਿਉਂਕਿ ਕੇਂਦਰ ਸਰਕਾਰ ਨੇ ਪਹਿਲਾਂ ਵਾਲਾ ਝੋਨਾ ਨਹੀਂ ਖਰੀਦਿਆ। ਇਸ ਲਈ ਸਾਡਾ ਇਹ ਮਸਲਾ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇਕਰ ਸਰਕਾਰ ਸਾਡੇ ਨਾਲ ਕਿਸੇ ਤਰ੍ਹਾਂ ਵੀ ਧੱਕਾ ਕਰਦੀ ਨਜ਼ਰ ਆਈ ਤਾਂ ਅਸੀਂ ਪੰਜਾਬ ਬੰਦ ਕਰ ਦੇਵਾਂਗੇ। ਪੰਧੇਰ ਨੇ ਅੱਗੇ ਕਿਹਾ ਕਿ ਸਾਨੂੰ ਹੋਰ ਫਸਲਾਂ ਦੇ ਸਹੀ ਅਤੇ ਸਥਿਰ ਰੇਟ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਕਿਸਾਨਾਂ ਨੂੰ ਪਰੇਸ਼ਾਨੀ ਨਾ ਹੋਵੇ।

ਪਰਾਲੀ ਸਾੜਨ ਨੂੰ ਲੈ ਕੇ ਭੜਕੇ ਪੰਧੇਰ

ਪੰਧੇਰ ਨੇ ਕਿਹਾ- ਦੇਸ਼ ‘ਚ ਪਰਾਲੀ ਦਾ ਪ੍ਰਦੂਸ਼ਣ 2 ਫੀਸਦੀ ਹੈ ਪਰ 98 ਫੀਸਦੀ ਪ੍ਰਦੂਸ਼ਣ ਦੀ ਗੱਲ ਕੋਈ ਨਹੀਂ ਕਰਦਾ, ਪਰ ਕਿਸਾਨਾਂ ਦੇ 2 ਫੀਸਦੀ ‘ਤੇ ਸਿਆਸਤ ਹੁੰਦੀ ਰਹਿੰਦੀ ਹੈ। ਅਜਿਹੇ ‘ਚ ਸਰਕਾਰ ਨੂੰ ਸਾਡੇ ਲਈ ਕੋਈ ਹੱਲ ਕੱਢਣਾ ਚਾਹੀਦਾ ਹੈ ਨਾ ਕਿ ਸਾਡੇ ‘ਤੇ ਮਾਮਲੇ ਦਰਜ ਕਰਨੇ ਚਾਹੀਦੇ ਹਨ। ਜੇਕਰ ਕੇਸ ਦਰਜ ਕਰਨ ਨਾਲ ਕੋਈ ਮਸਲਾ ਹੱਲ ਹੁੰਦਾ ਹੈ ਤਾਂ ਕਰੋ। ਪਰ ਸਰਕਾਰ ਇਸ ਦਾ ਹੱਲ ਨਹੀਂ ਕਰਨਾ ਚਾਹੁੰਦੀ, ਇਸੇ ਲਈ ਅਜਿਹਾ ਕਰ ਰਹੀ ਹੈ।

Exit mobile version