ਜਲੰਧਰ ‘ਚ 4 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲਿਆ, ਮੌਕੇ ‘ਤੇ ਹੋਈ ਮੌਤ

Updated On: 

13 Nov 2024 13:48 PM

ਸਥਾਨਕ ਲੋਕਾਂ ਅਨੁਸਾਰ ਬੱਚੀ ਕੁਆਰਟਰ ਬਾਹਰ ਬੈਠੀ ਹੋਈ ਸੀ, ਇਸ ਦੌਰਾਨ ਤੇਜ਼ ਰਫ਼ਤਾਰ ਸਵਿਫਟ ਕਾਰ, ਨੰਬਰ ਪੀਬੀ 46 ਯੂ 8521 ਦੇ ਚਾਲਕ ਨੇ ਬੱਚੀ ਨੂੰ ਕੁਚਲ ਦਿੱਤਾ। ਪੁਲਿਸ ਨੇ ਕਾਰ ਤੇ ਚਾਲਕ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਚ 4 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲਿਆ, ਮੌਕੇ ਤੇ ਹੋਈ ਮੌਤ

ਜਲੰਧਰ 'ਚ 3 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲਿਆ, ਮੌਕੇ 'ਤੇ ਹੋਈ ਮੌਤ

Follow Us On

ਜਲੰਧਰ ਦੇ ਮਾਨ ਸਿਟੀ ਸੈਂਟਰ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ 4 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ। ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਟੀਵੀ ਟਾਵਰ ਕੋਲ ਵਾਪਰਿਆ।

ਸਥਾਨਕ ਲੋਕਾਂ ਅਨੁਸਾਰ ਬੱਚੀ ਕੁਆਰਟਰ ਬਾਹਰ ਬੈਠੀ ਹੋਈ ਸੀ, ਇਸ ਦੌਰਾਨ ਤੇਜ਼ ਰਫ਼ਤਾਰ ਸਵਿਫਟ ਕਾਰ, ਨੰਬਰ ਪੀਬੀ 46 ਯੂ 8521 ਦੇ ਚਾਲਕ ਨੇ ਬੱਚੀ ਨੂੰ ਕੁਚਲ ਦਿੱਤਾ। ਪੁਲਿਸ ਨੇ ਕਾਰ ਤੇ ਚਾਲਕ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ‘ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਬੱਚੀ ਕਰੀਨਾ ਖੇਡ ਰਹੀ ਸੀ ਤੇ ਉਹ ਖੇਡਦੇ-ਖੇਡਦੇ ਸੜਕ ‘ਤੇ ਆ ਗਈ। ਇਸ ਦੌਰਾਨ ਉਹ ਕਾਰ ਥੱਲੇ ਆ ਗਈ। ਘਟਨਾ ਤੋਂ ਬਾਅਦ ਕਾਰ ਤੇ ਚਾਲਕ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਬਿਹਾਰ ਦਾ ਰਹਿਣ ਵਾਲ ਪੀੜਿਤ ਪਰਿਵਾਰ

ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਬੱਚੀ ਦੀ ਮਾਂ ਮੌਕੇ ‘ਤੇ ਪਹੁੰਚੀ। ਬੱਚੀ ਨੂੰ ਮ੍ਰਿਤ ਦੇਖ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਿਤ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਚੀ ਦੀ ਮਾਂ ਘਟਨਾ ਦੇ ਵਕਤ ਕੰਮ ਤੇ ਗਈ ਹੋਈ ਸੀ, ਜਦਕਿ ਉਸਦਾ ਪਿਤਾ ਬਿਹਾਰ ਆਪਣੇ ਪਿੰਡ ਕਿਸੇ ਕੰਮ ਲਈ ਗਿਆ ਹੋਇਆ ਸੀ।

Exit mobile version