Jalandhar Gas Leak: ਜਲੰਧਰ 'ਚ ਆਈਸ ਫੈਕਟਰੀ 'ਚ ਗੈਸ ਲੀਕ, ਪੁਲਿਸ ਨੇ ਸੜਕ ਨੂੰ ਚਾਰੇ ਪਾਸਿਓਂ ਕੀਤਾ ਬੰਦ | Jalandhar Ice Factory Gas Leak Domoria Under Bridge know full in punjabi Punjabi news - TV9 Punjabi

Jalandhar Gas Leak: ਜਲੰਧਰ ‘ਚ ਆਈਸ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਸੜਕ ਨੂੰ ਚਾਰੇ ਪਾਸਿਓਂ ਕੀਤਾ ਬੰਦ

Updated On: 

21 Sep 2024 15:19 PM

Jalandhar Gas Leak: ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

Jalandhar Gas Leak: ਜਲੰਧਰ ਚ ਆਈਸ ਫੈਕਟਰੀ ਚ ਗੈਸ ਲੀਕ, ਪੁਲਿਸ ਨੇ ਸੜਕ ਨੂੰ ਚਾਰੇ ਪਾਸਿਓਂ ਕੀਤਾ ਬੰਦ

Jalandhar Gas Leak: ਜਲੰਧਰ 'ਚ ਆਈਸ ਫੈਕਟਰੀ 'ਚ ਗੈਸ ਲੀਕ, ਪੁਲਿਸ ਨੇ ਸੜਕ ਨੂੰ ਚਾਰੇ ਪਾਸਿਓਂ ਕੀਤਾ ਬੰਦ

Follow Us On

Jalandhar Gas Leak: ਜਲੰਧਰ ‘ਚ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ। ਹਾਲਾਂਕਿ ਉਹ ਹੁਣ ਠੀਕ ਹਨ। ਪੁਲਿਸ ਨੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਡੋਮੋਰੀਆ ਪੁਲ ‘ਤੇ ਭੇਜਿਆ ਜਾ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਫੈਕਟਰੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਸੂਚਨਾ ਮਿਲੀ ਹੈ ਕਿ ਫੈਕਟਰੀ ‘ਚ ਕਾਫੀ ਗੈਸ ਲੀਕ ਹੋ ਰਹੀ ਹੈ। ਇਸ ਗੈਸ ਦਾ ਅੱਖਾਂ ਅਤੇ ਨੱਕ ‘ਤੇ ਕਾਫ਼ੀ ਅਸਰ ਪੈ ਰਿਹਾ ਹੈ। ਕਈ ਲੋਕ ਅਜੇ ਵੀ ਫੈਕਟਰੀ ਦੇ ਅੰਦਰ ਫਸੇ ਹੋਏ ਦੱਸੇ ਜਾ ਰਹੇ।

ਡੋਮੋਰੀਆ ਪੁਲ ਅੱਗੇ ਕੀਤੀ ਬੈਰੀਕੇਡਿੰਗ

ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਜਲੰਧਰ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਪ੍ਰਾਈਵੇਟ ਸਿਨੇਮਾ ਨੇੜੇ ਵਾਪਰੀ। ਪੁਲਿਸ ਨੇ ਰੇਲਵੇ ਸਟੇਸ਼ਨ, ਮੇਨ ਹੀਰਨ ਫਾਟਕ, ਹੈਨਰੀ ਪੈਟਰੋਲ ਪੰਪ ਅਤੇ ਡੋਮੋਰੀਆ ਪੁਲਿਸ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਹਰ ਕੋਈ ਫਲਾਈਓਵਰ ਤੋਂ ਲੰਘ ਰਿਹਾ ਹੈ। ਨਾਲ ਹੀ ਗੈਸ ਦੀ ਬਦਬੂ ਦੂਰ-ਦੂਰ ਤੱਕ ਫੈਲਦੀ ਹੈ। ਲੋਕਾਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਹਨ।

ਘਟਨਾ ਦੀ ਕਰ ਰਹੇ ਹਾਂ ਜਾਂਚ- ਅਧਿਕਾਰੀ

ਨਾਰਥ ਦੇ ਏਸੀਪੀ ਡਾ: ਸ਼ੀਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ | ਉਨ੍ਹਾਂ ਕਿਹਾ ਕਿ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।

Exit mobile version