Amritsar Viral Video: ਅੰਮ੍ਰਿਤਸਰ ਵਿੱਚ ਨਸ਼ੇ ‘ਚ ਧੁੱਤ ਨਜ਼ਰ ਆਇਆ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ | amritsar punjab police men drunk viral video know full in punjabi Punjabi news - TV9 Punjabi

Amritsar Viral Video: ਅੰਮ੍ਰਿਤਸਰ ਵਿੱਚ ਨਸ਼ੇ ਚ ਧੁੱਤ ਨਜ਼ਰ ਆਇਆ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ

Published: 

20 Sep 2024 18:44 PM

Punjab Police Viral Video: ਵਾਇਰਲ ਹੋ ਰਹੀ ਵੀਡੀਓ ਅੰਮ੍ਰਿਤਸਰ ਦੇ ਕੋਟ ਬਾਬਾ ਦੀਪ ਸਿੰਘ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਬਾਈਕ 'ਤੇ ਅੱਗੇ ਜਾ ਰਿਹਾ ਹੈ ਅਤੇ ਪਿੱਛੇ ਤੋਂ ਇੱਕ ਵਹੀਕਲ ਤੇ ਆ ਰਿਹਾ ਵਿਅਕਤੀ ਉਸ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਰਿਹਾ ਹੈ।

Amritsar Viral Video: ਅੰਮ੍ਰਿਤਸਰ ਵਿੱਚ ਨਸ਼ੇ ਚ ਧੁੱਤ ਨਜ਼ਰ ਆਇਆ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ ਵਿੱਚ ਨਸ਼ੇ ‘ਚ ਧੁੱਤ ਨਜ਼ਰ ਆਇਆ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ

Follow Us On

Punjab Police Viral Video: ਹਰ ਰੋਜ਼ ਇੰਟਰਨੈੱਟ ‘ਤੇ ਨਸ਼ੇ ‘ਚ ਧੁੱਤ ਲੋਕਾਂ ਦੇ ਨੱਚਣ ਅਤੇ ਡਿੱਗਣ ਦੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਅਜਿਹਾ ਕਰਨ ਲੱਗ ਜਾਣ ਤਾਂ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਿਸ ਕਿਵੇਂ ਨਸ਼ਾ ਦੇ ਦਰਿਆ ਨੂੰ ਰੋਕ ਸਕੇਗੀ।

ਇੱਕ ਵੀਡੀਓ ਗੁਰੂਨਗਰੀ ਅੰਮ੍ਰਿਤਸਰ ਵਿੱਚ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਵਰਦੀ ਵਿੱਚ ਦਿਖਾਈ ਦੇ ਰਿਹਾ ਹੈ। ਜੋ ਮੋਟਰ ਸਾਇਕਲ ਤੇ ਸਵਾਰ ਹੋਕੇ ਕਿਤੇ ਦੂਜੀ ਥਾਂ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਦੀ ਡਰਾਈਵਰੀ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਸ ਨੇ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕੀਤਾ ਹੋਇਆ ਹੈ।

ਵਾਇਰਲ ਹੋ ਰਹੀ ਵੀਡੀਓ ਅੰਮ੍ਰਿਤਸਰ ਦੇ ਕੋਟ ਬਾਬਾ ਦੀਪ ਸਿੰਘ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਬਾਈਕ ‘ਤੇ ਅੱਗੇ ਜਾ ਰਿਹਾ ਹੈ ਅਤੇ ਪਿੱਛੇ ਤੋਂ ਇੱਕ ਵਹੀਕਲ ਤੇ ਆ ਰਿਹਾ ਵਿਅਕਤੀ ਉਸ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਪੁਲਿਸ ਮੁਲਾਜ਼ਮ ਆਪਣੀ ਬਾਈਕ ‘ਤੇ ਕਾਬੂ ਵੀ ਨਹੀਂ ਰੱਖ ਪਾ ਰਿਹਾ । ਜਿਸ ਕਾਰਨ ਉਹ ਦੋ ਵਾਰ ਲੋਕਾਂ ਨਾਲ ਟਕਰਾਉਣ ਤੋਂ ਬਚਿਆ।

ਕਿਸੇ ਰਾਹਗੀਰ ਨੂੰ ਹੋ ਸਕਦਾ ਸੀ ਨੁਕਸਾਨ

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਹ ਪੁਲਿਸ ਮੁਲਜ਼ਮ ਮੋਟਰਸਾਇਕਲ ਤੇ ਜਾ ਰਿਹਾ ਸੀ ਤਾਂ ਉਸ ਦਾ ਮੋਟਰਸਾਇਕਲ ਇੱਕ ਥਾਂ ਤੇ ਆਕੇ ਰੁਕ ਗਿਆ ਜਿਸ ਕਾਰਨ ਪੁਲਿਸ ਮੁਲਾਜ਼ਮ ਦਾ ਬੈਗ ਹੇਠਾਂ ਡਿੱਗ ਗਿਆ। ਜਿਸ ਨੂੰ ਕਿਸੇ ਰਾਹਗੀਰ ਨੇ ਚੁੱਕ ਕੇ ਫੜ੍ਹਾਇਆ। ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਇਸ ਤਰ੍ਹਾਂ ਬਾਈਕ ਸਵਾਰ ਮੁਲਾਜ਼ਮ ਨਾ ਸਿਰਫ ਖੁਦ ਨੂੰ ਸਗੋਂ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ।

ਹਾਲਾਂਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈਕੇ ਲੋਕ ਆਪਣੀ ਆਪਣੀ ਪ੍ਰਤੀਕਿਆ ਦੇ ਰਹੇ ਹਨ। ਲੋਕ ਪੁਲਿਸ ਦੀ ਕਾਰਗੁਜਾਰੀ ਤੇ ਵੀ ਸਵਾਲ ਚੁੱਕ ਰਹੇ ਹਨ। ਕਿ ਜਿਹੜੀ ਪੁਲਿਸ ਦੇ ਮੁਲਾਜ਼ਮ ਖੁਦ ਨਸ਼ੇ ਦੇ ਆਦੀ ਹੋਣ ਤਾਂ ਉਹ ਸੂਬੇ ਨੂੰ ਨਸ਼ਾ ਮੁਕਤ ਕਿਵੇਂ ਕਰ ਸਕਦੀ ਹੈ।

Exit mobile version