ਪਠਾਨਕੋਟ ਦੇ ਧਾਰ ਇਲਾਕੇ 'ਚ ਬਾਘ ਦੀ ਦਹਿਸ਼ਤ, ਲੋਕਾਂ ਨੇ ਰੱਖਿਆ ਲਈ ਪ੍ਰਸ਼ਾਸਨ ਅੱਗੇ ਲਗਾਈ ਮਦਦ ਦੀ ਗੁਹਾਰ | Pathankot leopard terror in residential area of Dhar forests know in Punjabi Punjabi news - TV9 Punjabi

ਪਠਾਨਕੋਟ ਦੇ ਧਾਰ ਇਲਾਕੇ ‘ਚ ਬਾਘ ਦੀ ਦਹਿਸ਼ਤ, ਲੋਕਾਂ ਨੇ ਰੱਖਿਆ ਲਈ ਪ੍ਰਸ਼ਾਸਨ ਅੱਗੇ ਲਗਾਈ ਮਦਦ ਦੀ ਗੁਹਾਰ

Published: 

20 Sep 2024 16:30 PM

ਲੋਕਾਂ ਨੇ ਕਿਹਾ ਕਿ ਹਰ ਸਾਲ ਪਹਾੜਾ ਵਿੱਚੋਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ ਤੇ ਮੈਦਾਨੀ ਇਲਾਕਿਆਂ ਵਿੱਚ ਪਸ਼ੂਆਂ 'ਤੇ ਹਮਲਾ ਕਰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾ ਲੈਂਦੇ ਹਨ। ਜਿਸ ਦੇ ਚਲਦਿਆਂ ਲੋਕਾਂ ਦਾ ਦੇਰ ਸ਼ਾਮ ਘਰਾਂ ਵਿੱਚੋ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਆਪਣੀ ਜਾਨਮਾਲ ਦੀ ਰਾਖੀ ਲਈ ਪ੍ਰਸ਼ਾਸ਼ਨ ਅੱਗੇ ਮਦਦ ਦੀ ਗੁਹਾਰ ਵੀ ਲਗਾਈ ਹੈ।

ਪਠਾਨਕੋਟ ਦੇ ਧਾਰ ਇਲਾਕੇ ਚ ਬਾਘ ਦੀ ਦਹਿਸ਼ਤ, ਲੋਕਾਂ ਨੇ ਰੱਖਿਆ ਲਈ ਪ੍ਰਸ਼ਾਸਨ ਅੱਗੇ ਲਗਾਈ ਮਦਦ ਦੀ ਗੁਹਾਰ
Follow Us On

ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਧਾਰ ਦੇ ਪਿੰਡ ਉੱਚਾ ਥੜਾ ਵਿਖੇ ਲੋਕਾਂ ਦੇ ਵਿੱਚ ਇੱਕ ਬਾਗ਼ ਨੂੰ ਲੈ ਕੇ ਦਹਿਸ਼ਤ ਬਣੀ ਹੋਈ ਹੈ। ਦੱਸ ਦਈਏ ਕਿ ਇੱਕ ਬਾਘ ਵੱਲੋਂ ਗਾਂ ‘ਤੇ ਹਮਲਾ ਕੀਤਾ ਗਿਆ। ਜਿੱਥੇ ਬਾਘ ਨੇ ਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਗਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਜਾਨਵਰ ਜਿਵੇਂ ਕੁੱਤੇ ਅਤੇ ਬਕਰੀਆਂ ਨੂੰ ਵੀ ਬਾਗ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਜਿਸ ਦੇ ਚਲਦੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਨਵਰਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਅਤੇ ਉੱਥੇ ਹੀ ਇਸ ਬਾਗ ਤੋਂ ਲੋਕਾਂ ਅਤੇ ਜਾਨਵਰਾਂ ਨੂੰ ਬਚਾਉਣ ਦੇ ਲਈ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ।

ਪ੍ਰਸ਼ਾਸ਼ਨ ਅੱਗੇ ਮਦਦ ਦੀ ਗੁਹਾਰ

ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਹਰ ਸਾਲ ਪਹਾੜਾ ਵਿੱਚੋਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ ਤੇ ਮੈਦਾਨੀ ਇਲਾਕਿਆਂ ਵਿੱਚ ਪਸ਼ੂਆਂ ‘ਤੇ ਹਮਲਾ ਕਰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾ ਲੈਂਦੇ ਹਨ। ਜਿਸ ਦੇ ਚਲਦਿਆਂ ਲੋਕਾਂ ਦਾ ਦੇਰ ਸ਼ਾਮ ਘਰਾਂ ਵਿੱਚੋ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਆਪਣੀ ਜਾਨਮਾਲ ਦੀ ਰਾਖੀ ਲਈ ਪ੍ਰਸ਼ਾਸ਼ਨ ਅੱਗੇ ਮਦਦ ਦੀ ਗੁਹਾਰ ਵੀ ਲਗਾਈ ਹੈ। ਬਾਗ ਵੱਲੋਂ ਕੀਤੇ ਜਾ ਰਹੇ ਹਮਲੇ ਤੋਂ ਲੋਕਾਂ ਨੂੰ ਬਚਾਇਆ ਜਾਵੇ ਅਤੇ ਉਨ੍ਹਾਂ ਦੇ ਜਾਨਵਰ ਦੇ ਮੁਆਵਜ਼ੇ ਵੀ ਸਰਕਾਰ ਵੱਲੋਂ ਦਿੱਤੇ ਜਾਣ।

ਦੂਜੇ ਪਾਸੇ ਜਦੋਂ ਇਸ ਬਾਰੇ ਵਾਇਲਡ ਲਾਈਫ ਵਿਭਾਗ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜੰਗਲ ਦਾ ਇਲਾਕਾ ਹੋਣ ਕਾਰਨ ਬਾਘ ਇਸ ਇਲਾਕੇ ਦੇ ਵਿੱਚ ਆਮ ਦੇਖੇ ਜਾ ਸਕਦੇ ਹਨ ਪਰ ਇਨਸਾਨ ਨੇ ਵੀ ਜੰਗਲ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜੰਗਲ ਦੇ ਵਿੱਚ ਗਏ ਹਾਂ ਨਾ ਕਿ ਜੰਗਲੀ ਜਾਨਵਰ ਰਿਹਾਇਸ਼ੀ ਏਰੀਏ ਦੇ ਵਿੱਚ ਆਏ ਹਨ ਪਰ ਫਿਰ ਵੀ ਇਹਤਿਆਤ ਦੇ ਤੌਰ ‘ਤੇ ਪਿੰਜਰਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਹੀ ਕੈਮਰੇ ਵੀ ਲਗਾਏ ਜਾਣਗੇ ਤਾਂ ਕਿ ਪਤਾ ਚੱਲ ਸਕੇ ਕਿ ਆਖਿਰ ਇਹ ਜੰਗਲੀ ਜਾਨਵਰ ਕਿਹੜਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਜਾਨਵਰ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਦਵਾਇਆ ਜਾਵੇਗਾ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਚ ਬਾਘ ਬਣਿਆ ਆਦਮਖੋਰ, ਇੱਕ ਕਿਸਾਨ ਨੂੰ ਉਤਾਰਿਆ ਮੌਤ ਦੇ ਘਾਟ

Exit mobile version