ਅੰਮ੍ਰਿਤਸਰ 'ਚ ਕਿਸਾਨਾਂ ਨੇ ਕੀਤਾ ਰੋਡ ਜਾਮ: 4 ਘੰਟੇ ਤੱਕ ਚੱਲਿਆ ਟ੍ਰੈਫਿਕ ਜਾਮ, ਕੁਰਕੀ ਨੂੰ ਲੈ ਕੇ ਪੁਲਿਸ ਨਾਲ ਹੋਈ ਹੱਥੋਪਾਈ | Farmers blocked road in Amritsar Traffic jam for 4 hours know in Punjabi Punjabi news - TV9 Punjabi

ਅੰਮ੍ਰਿਤਸਰ ‘ਚ ਕਿਸਾਨਾਂ ਨੇ ਕੀਤਾ ਰੋਡ ਜਾਮ: 4 ਘੰਟੇ ਤੱਕ ਚੱਲਿਆ ਟ੍ਰੈਫਿਕ ਜਾਮ, ਕੁਰਕੀ ਨੂੰ ਲੈ ਕੇ ਪੁਲਿਸ ਨਾਲ ਹੋਈ ਹੱਥੋਪਾਈ

Updated On: 

20 Sep 2024 22:23 PM

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਿੰਡ ਨੰਗਲੀ ਵਿੱਚ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਮਕਾਨ ਅਤੇ ਦੁਕਾਨ ਕੁਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਬੈਂਕ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਪਹੁੰਚੇ ਪਰ ਉੱਥੇ ਮੌਜੂਦ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਕੁਰਕੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਕਿਸਾਨ ਆਗੂ ਭੜਕ ਗਏ।

ਅੰਮ੍ਰਿਤਸਰ ਚ ਕਿਸਾਨਾਂ ਨੇ ਕੀਤਾ ਰੋਡ ਜਾਮ: 4 ਘੰਟੇ ਤੱਕ ਚੱਲਿਆ ਟ੍ਰੈਫਿਕ ਜਾਮ, ਕੁਰਕੀ ਨੂੰ ਲੈ ਕੇ ਪੁਲਿਸ ਨਾਲ ਹੋਈ ਹੱਥੋਪਾਈ

ਸੰਕੇਤਿਕ ਤਸਵੀਰ

Follow Us On

ਅੰਮ੍ਰਿਤਸਰ ਵਿੱਚ ਅੱਜ ਕਿਸਾਨਾਂ ਵੱਲੋਂ ਸ਼ਹਿਰ ਨੂੰ ਮੁਕੰਮਲ ਤੌਰ ਤੇ ਜਾਮ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੀ ਜੀਵਨ ਰੇਖਾ ਕਹਾਏ ਜਾਣ ਵਾਲੇ ਭੰਡਾਰੀ ਪੁਲ ਤੇ ਧਰਨਾ ਦਿੱਤਾ। ਬੀਤੇ ਕੱਲ੍ਹ ਇੱਕ ਮਕਾਨ ਦੀ ਕੁਰਕੀ ਕਰਨ ਗਏ ਪੁਲਿਸ ਅਤੇ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਹੱਥੋਪਾਈ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਕਰੀਬ ਚਾਰ ਘੰਟੇ ਸੜਕ ਜਾਮ ਕਰ ਦਿੱਤੀ। ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਲਾ ਕੇ ਧਰਨਾ ਹਟਾਇਆ ਗਿਆ ਅਤੇ ਮੰਗਲਵਾਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਪਿੰਡ ਨੰਗਲੀ ਵਿੱਚ ਮਕਾਨ ਕੁਰਕ ਕਰਨ ਦੇ ਹੁਕਮ

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਿੰਡ ਨੰਗਲੀ ਵਿੱਚ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਮਕਾਨ ਅਤੇ ਦੁਕਾਨ ਕੁਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਬੈਂਕ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਪਹੁੰਚੇ ਪਰ ਉੱਥੇ ਮੌਜੂਦ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਕੁਰਕੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਕਿਸਾਨ ਆਗੂ ਭੜਕ ਗਏ। ਉਨ੍ਹਾਂ ਕਿਹਾ ਕਿ ਅਸੀਂ ਬੈਠ ਕੇ ਬੈਂਕ ਦੇ ਕਰਜ਼ੇ ਬਾਰੇ ਗੱਲ ਕਰ ਸਕਦੇ ਹਾਂ ਪਰ ਜੇਕਰ ਘਰ ਅਤੇ ਦੁਕਾਨ ਬੰਦ ਹੋ ਗਈ ਤਾਂ ਉਨ੍ਹਾਂ ਦੇ ਬੱਚੇ ਕਿੱਥੇ ਜਾਣਗੇ। ਜਿਸ ਤੋਂ ਬਾਅਦ ਅੱਜ ਗੁੱਸੇ ਵਿੱਚ ਆਏ ਕਿਸਾਨਾਂ ਨੇ ਭੰਡਾਰੀ ਪੁਲ ਜਾਮ ਕਰ ਦਿੱਤਾ।

ਸ਼ਹਿਰ ਦੀ ਆਵਾਜਾਈ ਚਾਰ ਘੰਟੇ ਬੰਦ ਰਹੀ

ਕਿਸਾਨਾਂ ਵੱਲੋਂ ਕਰੀਬ 4 ਘੰਟੇ ਜਾਮ ਲਗਾਇਆ ਗਿਆ। ਸ਼ਹਿਰ ਦੇ ਵਿਚਕਾਰ ਸਥਿਤ ਭੰਡਾਰੀ ਪੁਲ ਬੰਦ ਹੋਣ ਕਾਰਨ ਹਰ ਪਾਸੇ ਆਵਾਜਾਈ ਜਾਮ ਰਹੀ। ਕਿਸਾਨ ਕਰੀਬ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੁਲ ਤੇ ਹੀ ਬੈਠੇ ਰਹੇ, ਜਿਸ ਕਾਰਨ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਜਾਮ ਵਿੱਚ ਫਸ ਗਈਆਂ। ਇਸ ਤੋਂ ਬਾਅਦ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਪ੍ਰਸ਼ਾਸਨ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਧਰਨਾ ਹਟਾਇਆ ਅਤੇ ਜਾਮ ਨੂੰ ਹਟਵਾਇਆ। ਪੁਲਿਸ ਅਧਿਕਾਰੀ ਮੁਤਾਬਕ ਮੰਗਲਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ, ਇਸ ਭਰੋਸੇ ਤੇ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।

ਇਹ ਪੜ੍ਹੋ: ਮੋਗਾ ਚ ਟਰੱਕ ਡਰਾਈਵਰ ਦੇ ਘਰ NIA ਦੀ ਰੇਡ, ਪਾਉਂਦਾ ਸੀ ਖਾਲਿਸਤਾਨੀ ਪੱਖੀ ਪੋਸਟਾਂ

Exit mobile version