ਡਿਉਟੀ ਦੌਰਾਨ ਗੋਲੀ ਲੱਗਣ ਕਾਰਨ ਗੁਰਦਾਸਪੁਰ ਦੇ ਰਾਜਿੰਦਰ ਸਿੰਘ ਹੋਏ ਸ਼ਹੀਦ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

Updated On: 

16 Nov 2023 00:14 AM

ਗੁਰਦਾਸਪੁਰ ਦੇ ਰਾਜਿੰਦਰ ਸਿੰਘ ਨੇ ਹੈਦਰਾਬਾਦ 13 ਸਿੱਖ ਯੂਨਿਟ ਵਿੱਚ ਗੋਲੀ ਲੱਗਣ ਨਾਲ ਸ਼ਹਾਦਤ ਪ੍ਰਾਰਤ ਕਰ ਲਈ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਹਾਲਾਂਕਿ ਗੋਲੀ ਕਿਵੇਂ ਚੱਲੀ ਇਸ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ।ਸ਼ਹੀਦ ਰਜਿੰਦਰ ਸਿੰਘ ਦੇ ਪਰਿਵਾਰ ਵਿੱਚ 2 ਪੁੱਤਰ, ਪਤਨੀ ਅਤੇ ਵਿਧਵਾ ਮਾਂ ਹਨ। ਡੇਢ ਸਾਲ ਬਾਅਦ ਉਨ੍ਹਾਂ ਰਿਟਾਅਰਡ ਹੋਣਾ ਸੀ। ਉਨ੍ਹਾਂ ਦੇ ਭਰਾ ਅਤੇ ਪਿਤਾ ਵੀ ਫੌਜ 'ਚ ਹੀ ਭਰਤੀ ਸਨ।

ਡਿਉਟੀ ਦੌਰਾਨ ਗੋਲੀ ਲੱਗਣ ਕਾਰਨ ਗੁਰਦਾਸਪੁਰ ਦੇ ਰਾਜਿੰਦਰ ਸਿੰਘ ਹੋਏ ਸ਼ਹੀਦ, ਜੱਦੀ ਪਿੰਡ ਚ ਹੋਇਆ ਅੰਤਿਮ ਸਸਕਾਰ
Follow Us On

ਗੁਰਦਾਸਪੁਰ (Gurdaspur) ਦੇ ਪਿੰਡ ਮਸਾਣੀਆਂ ਦੇ ਸਿਪਾਹੀ ਰਾਜਿੰਦਰ ਸਿੰਘ ਨੇ ਹੈਦਰਾਬਾਦ 13 ਸਿੱਖ ਯੂਨਿਟ ਵਿੱਚ ਗੋਲੀ ਲੱਗਣ ਨਾਲ ਸ਼ਹਾਦਤ ਪ੍ਰਾਰਤ ਕਰ ਲਈ ਹੈ । ਪਰਿਵਾਰ ਦਾ ਕਹਿਣਾ ਹੈ ਕਿ ਫੌਜ ਵੱਲੋਂ ਮੌਤ ਦਾ ਕਾਰਨ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਗਿਆ ਹੈ। ਜਦਕਿ ਰਜਿੰਦਰ ਸਿੰਘ ਦੀ ਦੇਹ ਨੂੰ ਉਸਦੇ ਜੱਦੀ ਪਿੰਡ ਮਸਾਣੀਆਂ ਵਿਖੇ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਹਾਲਾਂਕਿ ਗੋਲੀ ਕਿਵੇਂ ਚੱਲੀ ਇਸ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੀਦ ਜਵਾਨ ਤੇ ਮਾਣ ਹੈ ਕਿ ਉਹ ਆਪਣੇ ਦੇਸ਼ ਦੀ ਸੇਵਾ ਕਰਦੇ ਸਮੇਂ ਸ਼ਹੀਦ ਹੋਏ ਹਨ। ਨਾਲ ਹੀ ਪਰਿਵਾਰਕ ਮੈਂਬਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਚੋਂ ਕਿਸੇ ਨੂੰ ਸਰਕਾਰ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣਾ ਗੁਜ਼ਾਰਾ ਸਹੀ ਢੰਗ ਕਰ ਸਕਣ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਲਗਭਗ 22 ਸਾਲ ਫੌਜ ਵਿੱਚ ਸੇਵਾ ਕਰ ਰਹੇ ਸਨ ਅਤੇ ਮੌਜੂਦਾ ਸਮੇਂ ‘ਚ ਉਹ ਹੈਦਰਾਬਾਦ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਉਹ ਫੌਜ ‘ਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ। ਡੇਢ ਸਾਲ ਬਾਅਦ ਉਨ੍ਹਾਂ ਰਿਟਾਅਰਡ ਹੋਣਾ ਸੀ। ਉਨ੍ਹਾਂ ਦੇ ਭਰਾ ਅਤੇ ਪਿਤਾ ਵੀ ਫੌਜ ‘ਚ ਹੀ ਭਰਤੀ ਸਨ। ਸ਼ਹੀਦ ਰਜਿੰਦਰ ਸਿੰਘ ਦੇ ਪਰਿਵਾਰ ਵਿੱਚ 2 ਪੁੱਤਰ, ਪਤਨੀ ਅਤੇ ਵਿਧਵਾ ਮਾਂ ਹਨ।

ਹੈਦਰਾਬਾਅਦ ‘ਚ ਸਨ ਤਾਇਨਾਤ

ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਜਿੰਦਰ ਸਿੰਘ 13 ਸਿੱਖ ਯੂਨਿਟ, ਹੈਦਰਾਬਾਦ ਵਿੱਚ ਤਾਇਨਾਤ ਸਨ। ਮੰਗਲਵਾਰ ਸ਼ਾਮ 5 ਵਜੇ ਯੂਨਿਟ ਨੇ ਫ਼ੋਨ ‘ਤੇ ਦੱਸਿਆ ਕਿ ਫੌਜੀ ਜਵਾਨ ਨੂੰ ਇੱਕ ਐਕਸੀਡੈਂਟ ਦੌਰਾਨ ਗੋਲੀ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਤੋਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਵੱਡੀ ਗਿਣਤੀ ਚ ਲੋਕਾਂ ਪਹੁੰਚੇ ਅਤੇ ਨੇ ਨਮ ਅੱਖਾਂ ਨਾਲ ਉਨ੍ਹਾਂ ਨੂ ਵਿਦਾਈ ਦਿੱਤੀ ਗਈ।