ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਮਿਲੇ 10 ਰਾਕੇਟ ਲਾਂਚਰ ਬੰਬ, ਐਂਟੀ ਸਾਬੋਟੇਜ ਟੀਮ ਨੇ ਨਸ਼ਟ ਕੀਤੇ ਬੰਬ

Updated On: 

28 Nov 2024 19:02 PM

ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਖੁਦਾਈ ਦੌਰਾਨ 10 ਰਾਕੇਟ ਲਾਂਚਰ ਮਿਲੇ ਹਨ। ਰੇਲਵੇ ਪੁਲਿਸ ਨੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਬੰਬਾਂ ਨੂੰ ਡਿਫਿਊਸ ਕਰ ਦਿੱਤਾ ਗਿਆ ਹੈ।ਗੁਰਦਾਸਪੁਰ ਰੇਲਵੇ ਸਟੇਸ਼ਨ ਦੀ ਮੁਰੰਮਤ ਦੌਰਾਨ ਖੁਦਾਈ ਕੀਤੀ ਜਾ ਰਹੀ ਸੀ। ਇਸ ਥਾਂ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਕਾਫੀ ਸਮਾਂ ਪਹਿਲਾਂ ਕੈਂਪ ਲਗਾਏ ਗਏ ਸਨ। ਇਹ ਸਮਝਿਆ ਜਾ ਰਿਹਾ ਹੈ ਕਿ ਰਾਕੇਟ ਲਾਂਚਰ ਬੰਬ ਬੀਐਸਐਫ ਦੇ ਹੋ ਸਕਦੇ ਸਨ।

ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਮਿਲੇ 10 ਰਾਕੇਟ ਲਾਂਚਰ ਬੰਬ, ਐਂਟੀ ਸਾਬੋਟੇਜ ਟੀਮ ਨੇ ਨਸ਼ਟ ਕੀਤੇ ਬੰਬ
Follow Us On

ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਐਤਵਾਰ ਨੂੰ ਖੁਦਾਈ ਦੌਰਾਨ 10 ਰਾਕੇਟ ਲਾਂਚਰ ਬੰਬ ਮਿਲੇ ਹਨ। ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਡੀਐਸਪੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐਸਪੀ ਬਿਕਰਮਜੀਤ ਸਿੰਘ ਮੌਕੇ ‘ਤੇ ਪੁੱਜੇ। ਜਿਸ ਤੋਂ ਬਾਅਦ ਮੌਕੇ ‘ਤੇ ਅੰਮ੍ਰਿਤਸਰ ਤੋਂ ਬੰਬ ਨਿਰੋਧਕ ਟੀਮ ਵੀ ਬੁਲਾਈ ਗਈ। ਕੁਝ ਸਮੇਂ ਬਾਅਦ ਰੇਲਵੇ ਪੁਲਿਸ ਨੇ ਬੰਬ ਨਿਰੋਧਕ ਟੀਮ ਦੀ ਮਦਦ ਨਾਲ ਰਾਕੇਟ ਲਾਂਚਰ ਬੰਬ ਨੂੰ ਡਿਫਿਊਸ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਬੰਬ ਖ਼ਰਾਬ ਹਾਲਤ ਵਿੱਚ ਸਨ ਅਤੇ ਮਿੱਟੀ ਨਾਲ ਪੂਰੀ ਤਰ੍ਹਾਂ ਦੇ ਨਾਲ ਕਵਰ ਸਨ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕਾਫੀ ਪੁਰਾਣੇ ਸਨ। ਜਾਣਕਾਰੀ ਮੁਤਾਬਕ ਰੇਲਵੇ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਗੁਰਦਾਸਪਾਰ ਦੀ ਪੰਛੀ ਕਲੋਨੀ ਵਿੱਚ ਪੈਂਦੀ ਰੇਲਵੇ ਜ਼ਮੀਨ ‘ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਜ਼ਮੀਨ ਵਿੱਚ ਦੱਬੇ ਹੋਏ ਬੰਬ ਨਜ਼ਰ ਆਏ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ।

ਜ਼ਿਕਰਯੋਗ ਹੈ ਕਿ ਇਸ ਥਾਂ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਕਾਫੀ ਸਮਾਂ ਪਹਿਲਾਂ ਕੈਂਪ ਲਗਾਏ ਗਏ ਸਨ। ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਰਾਕੇਟ ਲਾਂਚਰ ਬੰਬ ਬੀਐਸਐਫ ਦੀਆਂ ਯੂਨੀਟਾਂ ਦੇ ਹੀ ਸਨ। ਫਿਲਾਹਾਲ ਪੁਲਿਸ ਦੀਆਂ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਇੱਕ ਸਰਹੱਦੀ ਸੂਬਾ ਹੈ। ਜਿਥੇ ਆਏ ਦਿਨ ਦੇਸ਼ ਵਿਰੋਧੀ ਤਾਕਤਾਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਾਸ਼ਿਸ਼ਾਂ ਵਿੱਚ ਲੱਗੀਆਂ ਰਹਿੰਦੀਆਂ ਹਨ। ਪਾਵੇਂ, ਤਸਕਰਾਂ ਵੱਲੋਂ ਹਥਿਆਰਾਂ ਅਤੇ ਨਸ਼ੀਲੀ ਸਮਗਰੀ ਦੀ ਖੇਪ ਦੀ ਗੱਲ ਹੋਵੇ।