ਪੰਜਾਬ 'ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ: ਰਾਜ ਮੰਤਰੀ ਰਵਨੀਤ ਬਿੱਟੂ ਬੋਲੇ- ਖੁਰਾਕ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਘਰ-ਘਰ ਪਹੁੰਚਾ ਰਹੇ | food processing labs will be opened in Punjab soon Ravneet bittu Ludhiana visit meeting with businessmen full detail in punjabi Punjabi news - TV9 Punjabi

ਪੰਜਾਬ ‘ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ: ਰਾਜ ਮੰਤਰੀ ਰਵਨੀਤ ਬਿੱਟੂ ਬੋਲੇ- ਖੁਰਾਕ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਘਰ-ਘਰ ਪਹੁੰਚਾ ਰਹੇ

Updated On: 

16 Jul 2024 15:04 PM

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਪਹੁੰਚੇ। ਵਪਾਰੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਦੇ ਨਾਲ ਦਿੱਲੀ ਤੋਂ ਆਏ ਕਈ ਅੱਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਸਨ। ਇਨ੍ਹਾਂ ਵਿੱਚ ਰਾਖੀ ਗੁਪਤਾ ਭੰਡਾਰੀ (ਆਈਏਐਸ), ਪ੍ਰਮੁੱਖ ਸਕੱਤਰ, ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ, ਪੰਜਾਬ ਸਰਕਾਰ, ਆਰ.ਐਸ. ਸਚਦੇਵਾ, ਪ੍ਰਧਾਨ, ਪੰਜਾਬ ਸਟੇਟ ਚੈਪਟਰ, ਪੀਐਚਡੀਸੀਸੀਆਈ, ਮਿੱਲੀ ਦੂਬੇ, ਡਾਇਰੈਕਟਰ, ਫੂਡ ਪ੍ਰੋਸੈਸਿੰਗ ਕਮੇਟੀ, ਭਾਰਤੀ ਸੂਦ, ਪੀਐਚਡੀਸੀਸੀਆਈ ਵੀ ਹਾਜ਼ਰ ਸਨ।

ਪੰਜਾਬ ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ: ਰਾਜ ਮੰਤਰੀ ਰਵਨੀਤ ਬਿੱਟੂ ਬੋਲੇ- ਖੁਰਾਕ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਘਰ-ਘਰ ਪਹੁੰਚਾ ਰਹੇ

ਰਵਨੀਤ ਬਿੱਟੂ, ਕੇਂਦਰੀ ਰਾਜ ਮੰਤਰੀ

Follow Us On

ਲੁਧਿਆਣਾ ਵਿੱਚ ਖੁਰਾਕ ਮੰਤਰਾਲੇ ਵੱਲੋਂ ਵਪਾਰੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕੇਂਦਰੀ ਖੁਰਾਕ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਸ਼ਿਰਕਤ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਖੁਰਾਕ ਮੰਤਰਾਲੇ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਹੁਣ ਹਰ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ 19 ਸਤੰਬਰ ਤੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਤਿੰਨ ਰੋਜ਼ਾ ਵਰਲਡ ਫੂਡ ਇੰਡੀਆ-2024 ਮੈਗਾ ਫੂਡ ਈਵੈਂਟ ਆਯੋਜਿਤ ਕੀਤਾ ਜਾਵੇਗਾ। ਬਿੱਟੂ ਨੇ ਪੰਜਾਬ ਦੇ ਸਮੂਹ ਵਪਾਰੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਉਤਪਾਦਾਂ ‘ਤੇ ਮਿਲ ਸਕੇ ਵੱਧ ਮੁਨਾਫਾ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਆਡੀਟੋਰੀਅਮ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਅਨਾਜ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਪ੍ਰੋਸੈਸਿੰਗ ਹੀ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਵੱਲ ਵਧਣ ਦਾ ਇੱਕੋ ਇੱਕ ਰਸਤਾ ਹੈ। ਲੋੜ ਇਸ ਗੱਲ ਦੀ ਹੈ ਕਿ ਫੂਡ ਪ੍ਰੋਸੈਸਿੰਗ ਨੂੰ ਪੰਜਾਬ ਦੇ ਹਰ ਘਰ ਤੱਕ ਕਿਵੇਂ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਉਤਪਾਦਾਂ ‘ਤੇ ਵੱਧ ਮੁਨਾਫਾ ਮਿਲ ਸਕੇ ਅਤੇ ਉਤਪਾਦਾਂ ਦੀ ਉਮਰ ਵੀ ਵਧੇ।

ਕਾਰੋਬਾਰੀਆਂ ਵੱਲੋਂ ਪੰਜਾਬ ਵਿੱਚ ਮੱਕੀ ਦੇ ਪਲਾਂਟ ਲਗਾਉਣ ਦੀ ਮੰਗ

ਮੀਟਿੰਗ ਵਿੱਚ ਪੁੱਜੇ ਪੰਜਾਬ ਦੇ ਵਪਾਰੀਆਂ ਨੇ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਮੰਗ ਕੀਤੀ ਕਿ ਅੱਜ ਪਾਕਿਸਤਾਨ ਵਿੱਚ 5 ਅਤੇ ਚੀਨ ਵਿੱਚ 4 ਮੱਕੀ ਦੇ ਪਲਾਂਟ ਹਨ ਪਰ ਪੰਜਾਬ ਵਿੱਚ ਇੱਕ ਵੀ ਨਹੀਂ ਹੈ, ਇਸ ਲਈ ਕੇਂਦਰ ਸਰਕਾਰ ਪਹਿਲਾਂ ਪੰਜਾਬ ਵਿੱਚ ਮੱਕੀ ਦੇ ਪਲਾਂਟ ਖੋਲ੍ਹੇ। ਕਾਰੋਬਾਰੀ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਵੀਅਤਨਾਮ ਅਤੇ ਇੰਡੋਨੇਸ਼ੀਆ ਵਰਗੇ ਛੋਟੇ ਦੇਸ਼ ਆਪਣੇ ਉਤਪਾਦਨ ਦਾ 60 ਫੀਸਦੀ ਤੋਂ ਵੱਧ ਨਿਰਯਾਤ ਕਰਨ ਵਿੱਚ ਸਮਰੱਥ ਹਨ, ਜਦੋਂ ਕਿ ਭਾਰਤ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਆਪਣੇ ਕੁੱਲ ਉਤਪਾਦਨ ਦਾ ਸਿਰਫ 10 ਫੀਸਦੀ ਨਿਰਯਾਤ ਕਰ ਪਾ ਰਿਹਾ ਹੈ। ਕਾਰੋਬਾਰੀ ਨਰਿੰਦਰ ਅਰੋੜਾ ਨੇ ਕਿਹਾ ਕਿ ਅੱਜ ਛੋਟੇ ਕਿਸਾਨ ਬਰਬਾਦ ਹੋ ਰਹੇ ਹਨ। ਜੋ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਦੇ ਸਮਰੱਥ ਹਨ। ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਸਹਿਯੋਗ ਦੇਣ ਤਾਂ ਪੰਜਾਬ ਕਈ ਫ਼ਸਲਾਂ ਵਿੱਚ ਤਰੱਕੀ ਕਰ ਸਕਦਾ ਹੈ।

ਇਹ ਵੀ ਪੜ੍ਹੋ – ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਚੰਡੀਗੜ੍ਹ ਚ ਮੀਟਿੰਗ ਤੋਂ ਬਾਅਦ ਲਿਆ ਫੈਸਲਾ

ਪੰਜਾਬ ਵਿੱਚ ਫੂਡ ਲੈਬ ਲਗਾਉਣ ਦੀ ਵੀ ਮੰਗ

ਮੀਟਿੰਗ ਵਿੱਚ ਪੰਜਾਬ ਵਿੱਚ ਫੂਡ ਲੈਬ ਖੋਲ੍ਹਣ ਦੀ ਮੰਗ ਕੀਤੀ ਗਈ। ਕਾਰੋਬਾਰੀ ਕੇਬੀਐਸ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਫੂਡ ਲੈਬ ਨਹੀਂ ਹੈ। ਕਾਰੋਬਾਰੀਆਂ ਨੂੰ ਖਾਣੇ ਦੀ ਜਾਂਚ ਲਈ ਬਾਹਰ ਜਾਣਾ ਪੈਂਦਾ ਹੈ। ਇਸ ਮਾਮਲੇ ‘ਤੇ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਫੂਡ ਲੈਬਸ ਖੋਲ੍ਹੀਆਂ ਜਾਣਗੀਆਂ।

ਵਿਰੋਧੀਆਂ ‘ਤੇ ਬਿੱਟੂ ਦੇ ਤਿੱਖੇ ਹਮਲੇ

ਇਸ ਦੌਰਾਨ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨੀਸ਼ ਤਿਵਾੜੀ ਦਾ ਵੀ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਲੀਡਰ ਨੂੰ ਕੋਈ ਵਿਰੋਧੀ ਧਿਰ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪਹਿਲਾਂ ਵੀ ਅਤੇ ਹੁਣ ਵੀ ਪੰਜਾਬ ਦੇ ਲੀਡਰਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਗੀ ਧੜੇ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਚੁੱਕੇ ਸਵਾਲਾਂ ਅਤੇ ਜਥੇਦਾਰ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਹਾ ਕਿ ਅਕਾਲੀ ਦਲ ਵਧੀਆ ਪਾਰਟੀ ਹੈ ਪਰ ਇਸ ਵਿੱਚ ਕੁਝ ਮਾੜੇ ਬੰਦੇ ਆ ਗਏ ਨੇ ਜਿਨਾਂ ਕਰਕੇ ਪਾਰਟੀ ਖਰਾਬ ਦਾ ਅਕਸ ਖਰਾਬ ਹੋਇਆ ਹੈ।

Exit mobile version