ਹਨੇਰੀ-ਤੂਫ਼ਾਨ ਨਾਲ ਟੁੱਟਿਆ ਰਜਵਾਹਾ, ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ‘ਚ ਭਰਿਆ ਪਾਣੀ

Updated On: 

12 Jun 2026 15:18 PM IST

ਗੱਲਬਾਤ ਕਰਦਿਆ ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਹਾਲਤ ਬਹੁਤ ਖ਼ਰਾਬ ਸੀ। ਕੱਲ੍ਹ ਤੇਜ਼ ਹਨੇਰੀ ਕਾਰਨ ਸੂਏ 'ਚ ਦਰਖ਼ਤਾਂ ਦੀਆਂ ਟਾਹਣੀਆਂ ਟੁੱਟ ਕੇ ਡਿੱਗੀਆਂ ਸਨ, ਜੋ ਇਥੇ ਬੰਦ ਪਏ ਪੁਰਾਣੇ ਪੁੱਲ 'ਚ ਫਸਣ ਕਾਰਨ ਪਿੱਛੇ ਪਾਣੀ ਦਾ ਪੱਧਰ ਵੱਧ ਗਿਆ ਤੇ ਖਸਤਾ ਹਾਲ ਹੋਣ ਕਾਰਨ ਸੂਆ ਟੁੱਟ ਗਿਆ। ਇਸ ਨਾਲ ਉਹਨਾਂ ਦੇ ਕਰੀਬ 700 ਏਕੜ ਰਕਬੇ 'ਚ ਪਾਣੀ ਭਰ ਗਿਆ।

ਹਨੇਰੀ-ਤੂਫ਼ਾਨ ਨਾਲ ਟੁੱਟਿਆ ਰਜਵਾਹਾ, ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ਚ ਭਰਿਆ ਪਾਣੀ

ਹਨੇਰੀ-ਤੂਫ਼ਾਨ ਨਾਲ ਟੁੱਟਿਆ ਰਜਵਾਹਾ, ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ 'ਚ ਭਰਿਆ ਪਾਣੀ

ਫਰੀਦਕੋਟ ਜਿਲੇ ਦੇ ਪਿੰਡ ਰਾਮੇਆਣਾ ‘ਚ ਜੈਤੋ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ਰਕਬੇ ‘ਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਦੀ ਕਈ ਏਕੜ ਝੋਨੇ ਦੀ ਪਨੀਰੀ, ਕਰੀਬ 100 ਏਕੜ ਲਗਾਇਆ ਹੋਇਆ ਝੋਨਾ, ਮੱਕੀ, ਹਰਾ ਚਾਰਾ, ਮੂੰਗੀ ਦੀ ਫਸਲ ਤੇ ਖੇਤਾਂ ‘ਚ ਪਈ ਸੈਂਕੜੇ ਟਨ ਤੂੜੀ ਬਰਬਾਦ ਹੋ ਗਈ।

ਗੱਲਬਾਤ ਕਰਦਿਆ ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਹਾਲਤ ਬਹੁਤ ਖ਼ਰਾਬ ਸੀ। ਕੱਲ੍ਹ ਤੇਜ਼ ਹਨੇਰੀ ਕਾਰਨ ਸੂਏ ‘ਚ ਦਰੱਖ਼ਤਾਂ ਦੀਆਂ ਟਾਹਣੀਆਂ ਟੁੱਟ ਕੇ ਡਿੱਗੀਆਂ ਸਨ, ਜੋ ਇਥੇ ਬੰਦ ਪਏ ਪੁਰਾਣੇ ਪੁੱਲ ‘ਚ ਫਸਣ ਕਾਰਨ ਪਿੱਛੇ ਪਾਣੀ ਦਾ ਪੱਧਰ ਵੱਧ ਗਿਆ ਤੇ ਖਸਤਾ ਹਾਲ ਹੋਣ ਕਾਰਨ ਸੂਆ ਟੁੱਟ ਗਿਆ। ਇਸ ਨਾਲ ਉਨ੍ਹਾਂ ਦੇ ਕਰੀਬ 700 ਏਕੜ ਰਕਬੇ ‘ਚ ਪਾਣੀ ਭਰ ਗਿਆ।

ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਨੂੰ ਟੁੱਟਿਆ ਕਰੀਬ 12 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਹਾਲੇ ਤੱਕ ਪ੍ਰਸ਼ਾਸ਼ਨ ਵੱਲੋਂ ਪਾੜ ਨੂੰ ਪੂਰਨ ਲਈ ਨਾ ਤਾਂ ਕੋਈ ਪ੍ਰਬੰਧ ਕੀਤੇ ਗਏ ਤੇ ਨਾ ਹੀ ਰਜਵਾਹੇ ‘ਚ ਪਾਣੀ ਘਟਾਇਆ ਗਿਆ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਈ ਏਕੜ ਝੋਨੇ ਦੀ ਪਨੀਰੀ, ਹਰਾ ਚਾਰਾ, ਮੱਕੀ ਅਤੇ ਮੂੰਗੀ ਦੀ ਫਸਲ, ਤੂੜੀ ਤੇ ਮੋਟਰਾਂ ਦਾ ਨੁਕਸਾਨ ਹੋਇਆ। ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ਾ ਦੀ ਮੰਗ ਕੀਤੀ ਹੈ।

ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ JE ਨਵਨੀਤ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ ਦਰੱਖਤ ਡਿੱਗੇ ਸਨ। ਪੱਤੇ ਤੇ ਟਾਹਣੀਆਂ ਰਜਵਾਹੇ’ਚ ਡਿੱਗਣ ਕਾਰਨ ਰਜਵਾਹਾ ਟੁਟਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਬੰਦ ਕਰ ਦਿੱਤਾ ਗਿਆ ਹੈ ਤੇ ਪਿੰਡ ਵਾਲਿਆਂ ਨਾਲ ਮਿਲ ਕੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਜਵਾਹੇ ਦੀ ਹਾਲਤ ਖਸਤਾ ਹੈ ਤੇ ਇਸ ਦੀ ਰੀਲਾਈਨਿੰਗ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ। ਜਲਦੀ ਹੀ ਇਸ ਦਾ ਨਵੀਨੀਕਰਨ ਕੀਤਾ ਜਾਵੇਗਾ।

Follow Us
Related Stories