ਪੈਰਿਸ ਤੋਂ ਸਾਈਕਲ ‘ਤੇ ਪੰਜਾਬ ਪਹੁੰਚਿਆ ਬੈਜ਼ਿਲ, 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ

Published: 

16 Sep 2023 13:07 PM

ਬੈਜ਼ਿਲ ਨਾਮ ਦੇ 26 ਸਾਲ ਨੌਜਵਾਨ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਇੰਡੀਆ ਘੁੰਮਣਾ ਚਾਹੁੰਦਾ ਸੀ। ਬੈਜ਼ਿਲ ਨੇ ਆਪਣਾ ਸੁਫਨਾ ਸੀ ਕਿ ਉਹ ਪੜਾਈ ਪੂਰੀ ਕਰਨ ਤੋਂ ਬਾਅਦ ਸਾਈਕਲ ਯਾਤਰਾ ਕਰ ਵੱਖ- ਵੱਖ ਮੁਲਕਾਂ ਤੋਂ ਹੁੰਦਿਆਂ ਹੋਇਆ ਉਹ ਭਾਰਤ ਘੁਮਣ ਆਵੇ।

ਪੈਰਿਸ ਤੋਂ ਸਾਈਕਲ ਤੇ ਪੰਜਾਬ ਪਹੁੰਚਿਆ ਬੈਜ਼ਿਲ, 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ
Follow Us On

ਫਰੀਦਕੋਟ ਨਿਊਜ਼। ਲੋਕ ਕਹਿੰਦੇ ਹਨ ਕਿ ਜੇਕਰ ਦਿਲ ਵਿੱਚ ਜਜ਼ਬਾ ਹੋਵੇ ਤਾਂ ਇਨਸਾਨ ਕੁਝ ਵੀ ਹਾਸਲ ਕਰ ਸਕਦਾ ਹੈ। ਇਸ ਤਰ੍ਹਾਂ ਦੀ ਹੀ ਮਿਸਾਲ ਪੈਰਿਸ ਦੇ ਰਹਿਣ ਵਾਲੇ ਬੈਜ਼ਿਲ ਨਾਮ ਦੇ 26 ਸਾਲ ਨੌਜਵਾਨ ਨੇ ਪੇਸ਼ ਕੀਤੀ ਹੈ। ਬੈਜ਼ਿਲ ਆਪਣੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਇੰਡੀਆ ਘੁੰਮਣਾ ਚਾਹੁੰਦਾ ਸੀ। ਬੈਜ਼ਿਲ ਦਾ ਕਹਿਣਾ ਹੈ ਕਿ ਉਹ ਇੰਡੀਆ ਘੁੰਮਣ ਲਈ ਜਹਾਜ ‘ਤੇ ਵੀ ਆ ਸਕਦਾ ਸੀ ਪਰ ਉਸ ਨੇ ਸੋਚਿਆ ਕੀ ਇਹ ਸਫ਼ਰ ਉਹ ਸਿਰਫ ਸੜਕ ਰਾਹੀਂ ਸਾਈਕਲ ‘ਤੇ ਪੂਰਾ ਕਰੇਗਾ।

ਸਾਈਕਲ ‘ਤੇ ਭਾਰਤ ਪਹੁੰਚਿਆ ਬੈਜ਼ਿਲ

ਬੈਜ਼ਿਲ ਆਪਣ ਇਸ ਛੋਟੇ ਜਿਹੇਂ ਸੁਫਨੇ ਨੂੰ ਪੂਰਾ ਕਰਨ ਦੇ ਲਈ ਪੈਰਿਸ ਤੋਂ ਜਾਰਜੀਆ, ਫਿਰ ਗ੍ਰੀਸ, ਤੁਰਕੀ ਅਮੀਨੀਆਂ ਤੋਂ ਹੁੰਦਾ ਹੋਈ ਅਫਗਾਨਿਸਤਾਨ ਅਤੇ ਫਿਰ ਪਾਕਿਸਤਾਨ ਹੁੰਦੇ ਹੋਇਆ ਅੰਮ੍ਰਿਤਸਰ ਦੇ ਅਟਾਰੀ-ਬਾਹਘਾ ਬਾਰਡਰ ਰਾਹੀਂ ਭਾਰਤ ਵਿੱਚ ਦਾਖਲ ਹੋਇਆ।

12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ

ਬੈਜ਼ਿਲ ਨੇ ਟੀਵੀ9 ਪੰਜਾਬੀ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਉਹ ਬੀਤੇ 10 ਮਹੀਨਿਆਂ ਤੋਂ ਸਾਈਕਲ ਰਾਹੀਂ ਸਫਰ ਕਰ ਰਿਹਾ ਹੈ। ਉਸ ਨੇ ਹੁਣ ਤੱਕ ਸਾਈਕਲ ‘ਤੇ 12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਬੈਜ਼ਿਲ ਨੇ ਦੱਸਿਆ ਕਿ ਉਹ ਅੱਗੇ ਰਾਜਸਥਾਨ ਦੇ ਜੈਸਲਮੇਰ, ਯੂਪੀ ਦੇ ਆਗਰਾ ਹੁੰਦਿਆਂ ਹੋਈਆਂ ਨੇਪਾਲ ਜਾਵੇਗਾ। ਜਿਸ ਤੋਂ ਬਾਅਦ ਉਹ ਹਵਾਈ ਯਾਤਰਾ ਕਰ ਵਾਪਿਸ ਪੈਰਿਸ ਚੱਲਾ ਜਾਵੇਗਾ।

ਭਾਰਤ ਦੇਖਣਾ ਬਹੁਤ ਜ਼ਰੂਰੀ- ਬੈਜ਼ਿਲ

ਬੇਜ਼ਿਲ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੀ ਪੜਾਈ ਪੂਰੀ ਕਰਨ ਤੋਂ ਪਹਿਲਾਂ ਉਹ ਆਪਣੀ ਜਿੰਦਗੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸ਼ੁਰੂਆਤ ਤੋਂ ਪਹਿਲਾਂ ਉਹ ਦੁਨੀਆਂ ਦੇਖਣਾ ਚਾਹੁੰਦਾ ਹੈ। ਦੁਨੀਆਂ ਦੇਖਣ ਲਈ ਭਾਰਤ ਦੇਖਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਇੱਥੋ ਦੇ ਲੋਕ ਬਹੁਤ ਹੀ ਸ਼ਾਂਤ ਅਤੇ ਚੰਗੇ ਸੁਭਾਅ ਦੇ ਹਨ ।