7 ਜਿਲ੍ਹਿਆ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਫਰੀਦਕੋਟ ਦੇ ਜੀਜੀਐਸ ਹਸਪਤਾਲ ਦੀਆਂ ਸੜਕਾਂ ਬੀਮਾਰ

Published: 

07 Feb 2023 17:39 PM

ਖਸਤਾਹਾਲ ਸੜ੍ਹਕਾਂ ਕਰਕੇ ਹਸਪਤਾਲ ਆਉਣ ਵਾਲੇ ਮਰੀਜਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਸਪਤਾਲ ਫਰੀਦਕੋਟ ਦੇ 7 ਜਿਲ੍ਹਿਆ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ।

7 ਜਿਲ੍ਹਿਆ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਫਰੀਦਕੋਟ ਦੇ ਜੀਜੀਐਸ ਹਸਪਤਾਲ ਦੀਆਂ ਸੜਕਾਂ ਬੀਮਾਰ

ਲਿੰਕ ਰੋਡ ਲਈ 2436 ਕਰੋੜ ਮਨਜ਼ੂਰ, 13400 ਕਿਮੀ ਸੜਕਾਂ ਦੀ ਹੋਵੇਗੀ ਮੁਰੰਮਤ

Follow Us On

ਫਰੀਦਕੋਟ, ਫਿਰੋਜ਼ਪੁਰ, ਫਾਜਿਲਕਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮੋਗਾ ਜਿਲ੍ਹਿਆ ਦੇ ਮਰੀਜਾਂ ਨੂੰ ਸਸਤੀਆਂ ਅਤੇ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਵਾਲਾ ਫਰੀਦਕੋਟ ਦਾ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਇਹਨੀ ਦਿਨੀ ਖਸਤਾ ਹਾਲ ਸੜਕਾਂ ਕਾਰਨ ਕਾਫੀ ਚਰਚਾ ਵਿਚ ਹੈ। ਜਿਸ ਕਰਕੇ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਮਾਰ ਹੈ ਹਸਪਤਾਲ ਦੀ ਸੜਕ

ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਾਲੇ ਪਾਸੇ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਅੰਦਰ ਵੜੀਏ ਤਾਂ ਸ਼ਮਸ਼ਾਨ ਘਾਟ ਦੇ ਗੇਟ ਤੋਂ ਹੀ ਸੜਕ ਦਾ ਮੰਦਾ ਹਾਲ ਹੈ| ਇਸ ਸੜਕ ਤੋਂ ਕਿਸੇ ਦੇ ਵਾਹਨ ਦਾ ਲੰਘਣਾ ਤਾਂ ਔਖਾ ਹੈ ਹੀ, ਇੱਥੇ ਪੈਦਲ ਤੁਰਨਾ ਵੀ ਮੁਸ਼ਕਿਲ ਹੈ| ਕਈ ਸਾਲਾਂ ਤੋਂ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਹੁਣ ਟੋਏ ਪੈ ਚੁੱਕੇ ਹਨ| ਐਂਮਰਜੈਂਸੀ ਸਥਿਤੀ ਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਪਹੁੰਚਣ ਵਾਸਤੇ ਇਸ ਰਸਤੇ ਤੋਂ ਲੰਘਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬਰਸਾਤ ਦੇ ਦਿਨਾਂ ਚ ਇਸ ਤੋਂ ਲੰਘਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਜਾਂਦਾ ਹੈ| ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਪ੍ਰਵੇਸ਼ ਕਰਨ ਲਈ ਕੇਵਲ ਦੋ ਹੀ ਰਸਤੇ ਹਨ, ਇੱਕ ਤੋਂ ਲੰਘਣਾ ਮੁਸ਼ਕਿਲ ਹੈ ਅਤੇ ਦੂਜਾ ਰਸਤਾ ਸਾਦਿਕ ਚੌਂਕ ਇਸ ਤੇ ਹਮੇਸ਼ਾ ਬਹੁਤ ਜ਼ਿਆਦਾ ਟਰੈਫ਼ਿਕ ਹੋਣ ਕਰਕੇ ਆਮ ਲੋਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਾਲੇ ਪਾਸੇ ਤੋਂ ਹਸਪਤਾਲ ਚ ਆਉਂਦੇ-ਜਾਂਦੇ ਹਨ ਪਰ ਹੁਣ ਇਸ ਦੀ ਹਾਲਤ ਤਰਸਯੋਗ ਹੈ।

ਪਹਿਲ ਦੇ ਆਧਾਰ ਤੇ ਸੜਕਾਂ ਦੀ ਮੁਰੰਮਤ ਦੀ ਮੰਗ

ਜ਼ਿਕਰਯੋਗ ਹੈ ਕਿ ਇਸ ਸੜਕ ਦੀ ਮੰਦੀ ਹਾਲਤ ਕਰਨ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ, ਵੱਖ-ਵੱਖ ਕਾਲੋਨੀਆਂ ਦੇ ਨਿਵਾਸੀਆਂ ਦੇ ਨਾਲ-ਨਾਲ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਪੁੱਜਣ ਵਾਲੇ ਵਿਦਿਆਰਥੀਆਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ| ਇਸ ਸੜਕ ਤੇ ਹੀ ਸਨੀ ਰੈਣ ਬਸੇਰਾ, ਗੁਰਦੁਆਰਾ ਲੰਗਰ ਮਾਤਾ ਖੀਵੀ ਜੀ-ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਹੋਣ ਕਰਕੇ ਇੱਥੇ ਆਉਣ-ਜਾਣ ਵਾਲੇ ਲੋਕ ਮੰਗ ਕਰ ਰਹੇ ਹਨ, ਕਿ ਇਸ ਸੜਕ ਨੂੰ ਪਹਿਲ ਦੇ ਅਧਾਰ ਬਣਾਇਆ ਜਾਵੇ ਤਾਂ ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਗੁਰਦੁਆਰਾ ਸਾਹਿਬ, ਐਮ.ਜੀ.ਐਮ.ਸਕੂਲ ਵਾਲੇ ਵਿਦਿਆਰਥੀਆਂ, ਮਰੀਜ਼ਾਂ, ਰਾਹਗੀਰਾਂ ਨੂੰ ਰਾਹਤ ਮਿਲ ਸਕੇ|