ਦਿੱਲੀ ਮੈਡੀਕਲ ਐਸੋਸੀਏਸ਼ਨ ਦੇ ਵਫਦ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਕੀਤਾ ਦੌਰਾ, ਇੰਡਿਆਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਨਾਲ MOU ਕੀਤਾ ਸਾਈਨ

Published: 

04 Oct 2025 22:13 PM IST

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਦਿੱਲੀ ਮੈਡੀਕਲ ਐਸੋਸੀਏਸ਼ਨ (ਨਵੀਂ ਦਿੱਲੀ) ਅਤੇ ਇੰਡਿਆਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਵਿਚਕਾਰ ਇਕ ਐਮ.ਓ.ਯੂ. ਸਾਇਨ ਕੀਤਾ ਗਿਆ। ਇਸ ਦਾ ਮਕਸਦ ਅਕਾਦਮਿਕ ਸਹਿਯੋਗ ਨੂੰ ਵਧਾਉਣਾ, ਖੋਜ ਨੂੰ ਪ੍ਰੋਤਸਾਹਿਤ ਕਰਨਾ, ਗਿਆਨ ਦੀ ਸਾਂਝ ਪਾਉਣਾ ਅਤੇ ਦਿੱਲੀ-ਪੰਜਾਬ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਪੇਸ਼ਾਵਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ।

ਦਿੱਲੀ ਮੈਡੀਕਲ ਐਸੋਸੀਏਸ਼ਨ ਦੇ ਵਫਦ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਕੀਤਾ ਦੌਰਾ, ਇੰਡਿਆਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਨਾਲ MOU ਕੀਤਾ ਸਾਈਨ
Follow Us On

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (B.F.U.H.S.), ਫਰੀਦਕੋਟ ਵਿੱਚ ਅੱਜ ਇਕ ਇਤਿਹਾਸਿਕ ਪਲ ਵੇਖਣ ਨੂੰ ਮਿਲਿਆ ਜਦੋਂ ਦਿੱਲੀ ਮੈਡੀਕਲ ਐਸੋਸੀਏਸ਼ਨ (DMA) ਦਾ ਉੱਚ ਪੱਧਰੀ ਵਫਦ ਯੂਨੀਵਰਸਿਟੀ ਦੇ ਸਟੱਡੀ ਟੂਰ ਹੇਠ ਪਹੁੰਚਿਆ। ਇਸ ਵਫਦ ਵਿੱਚ ਦਿੱਲੀ ਮੈਡੀਕਲ ਐਸੋਸੀਏਸ਼ਨ ਦੀਆਂ ਸਭ 13 ਸ਼ਾਖਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਜਿਨ੍ਹਾਂ ਵਿੱਚ ਰਾਜਧਾਨੀ ਤੋਂ ਲਗਭਗ 20 ਪ੍ਰਸਿੱਧ ਡਾਕਟਰ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਡਾ. ਸਤੀਸ਼ ਲਾਂਬਾ, ਡਾ. ਰਮੇਸ਼ ਦੱਤਾ, ਡਾ. ਆਰ. ਕੇ. ਤੁਲੀ ਅਤੇ ਡਾ. ਪ੍ਰਸ਼ਾਂਤ ਸੇਠ ਵੀ ਸ਼ਾਮਲ ਸਨ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਵਫਦ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ, ਖੋਜ, ਹੈਲਥਕੇਅਰ ਅਤੇ ਨਵੀਨਤਮ ਪਹਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਐਮ.ਓ.ਯੂ. ਕੀਤਾ ਸਾਇਨ

ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਦਿੱਲੀ ਮੈਡੀਕਲ ਐਸੋਸੀਏਸ਼ਨ (ਨਵੀਂ ਦਿੱਲੀ) ਅਤੇ ਇੰਡਿਆਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਵਿਚਕਾਰ ਇਕ ਐਮ.ਓ.ਯੂ. ਸਾਇਨ ਕੀਤਾ ਗਿਆ। ਇਸ ਦਾ ਮਕਸਦ ਅਕਾਦਮਿਕ ਸਹਿਯੋਗ ਨੂੰ ਵਧਾਉਣਾ, ਖੋਜ ਨੂੰ ਪ੍ਰੋਤਸਾਹਿਤ ਕਰਨਾ, ਗਿਆਨ ਦੀ ਸਾਂਝ ਪਾਉਣਾ ਅਤੇ ਦਿੱਲੀ-ਪੰਜਾਬ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਪੇਸ਼ਾਵਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ।

ਐਮ.ਐਲ.ਏ. ਅਤੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ ਨੇ ਦਿੱਲੀ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਿਯੋਗ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਵੇਗਾ।

ਇਸ ਸਮਾਗਮ ਵਿੱਚ ਡਾ. ਸੰਜੀਵ ਗੋਇਲ ਅਤੇ ਆਈ.ਐੱਮ.ਏ. ਪੰਜਾਬ ਦੇ ਕਈ ਪ੍ਰਮੁੱਖ ਡਾਕਟਰਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਡੀਨ ਕਾਲਜਜ਼ ਡਾ. ਦੀਪਕ ਜੋਨ ਭੱਟੀ, ਪ੍ਰਿੰਸਿਪਲ ਡਾ. ਸੰਜੇ ਗੁਪਤਾ, ਐਮ.ਐੱਸ. ਡਾ. ਨੀਤੂ ਕੁਕੜ, ਫੈਕਲਟੀ ਅਤੇ ਯੂਨੀਵਰਸਿਟੀ ਦੇ ਸੰਬੰਧਤ ਕਾਲਜਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।

ਇਸ ਮੌਕੇ ਪਹੁੰਚੀਆ ਸਖਸੀਅਤਾਂ ਨੇ ਕਿਹਾ ਕਿ ਡੀ.ਐੱਮ.ਏ. ਦੇ ਇਸ ਦੌਰੇ ਅਤੇ ਐਮ.ਓ.ਯੂ. ਸਾਇਨ ਕਰਨ ਨਾਲ ਭਵਿੱਖ ਵਿੱਚ ਅਕਾਦਮਿਕ ਵਿਕਾਸ, ਸਾਂਝੇ ਪ੍ਰਾਜੈਕਟਾਂ ਅਤੇ ਸਿਹਤ ਖੇਤਰ ਵਿੱਚ ਨਵੀਨਤਮ ਯਤਨਾਂ ਲਈ ਨਵੇਂ ਦਰਵਾਜ਼ੇ ਖੁਲ੍ਹਣਗੇ।