Baba Farid Ji Aagman Purab: ਬਾਬਾ ਫਰੀਦ ਆਗਮਨ ਪੁਰਬ, ਗਾਇਕ ਕੰਵਰ ਗਰੇਵਾਲ ਦੀ ਗਾਇਕੀ ਨਾਲ ਸਮਾਗਮ ਸੂਫੀ ਰੰਗ ਵਿੱਚ ਰੰਗਿਆ

Updated On: 

23 Sep 2024 17:00 PM

Baba Farid Ji Aagman Purab: ਇਸ ਸੂਫ਼ੀ ਸ਼ਾਮ ਵਿੱਚ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮਜਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਫਰੀਦਕੋਟ ਦੇ MLA ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, SSP ਪ੍ਰਗਿੱਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Baba Farid Ji Aagman Purab: ਬਾਬਾ ਫਰੀਦ ਆਗਮਨ ਪੁਰਬ, ਗਾਇਕ ਕੰਵਰ ਗਰੇਵਾਲ ਦੀ ਗਾਇਕੀ ਨਾਲ ਸਮਾਗਮ ਸੂਫੀ ਰੰਗ ਵਿੱਚ ਰੰਗਿਆ

ਸਮਾਗਮ ਦੌਰਾਨ ਪੰਜਾਬ ਗਾਇਕ ਕੰਵਰ ਗਰੇਵਾਲ

Follow Us On

Baba Farid Ji Aagman Purab: ਬਾਬਾ ਫਰੀਦ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਫਰੀਦਕੋਟ ਵਿਖੇ ਆਮਗਨ ਪੁਰਬ ਦੇ ਸਮਾਗਮ ਸਮਾਪਤ ਹੋ ਗਏ। ਬੀਤੀ ਸ਼ਾਮ ਫਰੀਦਕੋਟ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਸਮਾਗਮ ਕਰਵਾਇਆ ਗਿਆ।

ਇਸ ਸੂਫ਼ੀ ਸ਼ਾਮ ਵਿੱਚ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮਜਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਫਰੀਦਕੋਟ ਦੇ MLA ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, SSP ਪ੍ਰਗਿੱਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲਾ ਸੱਭਿਆਚਾਰ ਸੁਸਾਇਟੀ ਵਿਨੀਤ ਕੁਮਾਰ ਨੇ ਆਏ ਹੋਏ ਮਹਿਮਾਨਾਂ, ਆਮ ਲੋਕਾਂ ਦੀ ਧੰਨਵਾਦ ਕਰਦਿਆ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਵ ਦੀ ਵਧਾਈ ਦਿੱਤੀ। ਹਰ ਸਾਲ ਆਗਮਨ ਪੁਰਬ ਮੌਕੇ ਇਹ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਰਾਹੀਂ ਬਾਬਾ ਫ਼ਰੀਦ ਜੀ ਦੀ ਜਿੰਦਗੀ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ।

ਕੰਵਰ ਗਰੇਵਾਲ ਨੇ ਬੰਨ੍ਹਿਆ ਸਮਾਂ

ਇਸ ਵਾਰ ਦੀ ਸੂਫੀ ਸ਼ਾਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਟਿਕਟਾਂ ਦੋ ਲੈ ਲਈ, ਮਸਤ ਬਣਾ ਦੇਣਗੇ ਸਮੇਤ ਆਪਣੇ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਨੂੰ ਲੰਮਾ ਸਮਾਂ ਝੂੰਮਣ ਲਗਾ ਦਿੱਤਾ। ਦਰਸ਼ਕਾਂ ਨੇ ਦੇਰ ਰਾਤ ਤੱਕ ਇਸ ਸੂਫੀ ਸ਼ਾਮ ਦਾ ਆਨੰਦ ਮਾਣਿਆ। ਇਹ ਮੇਲਾ ਉਸ ਸਮੇਂ ਜੋਬਨ ਤੇ ਪੁੱਜ ਗਿਆ ਜਦੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਰੋਤਿਆਂ ਦੀ ਮੰਗ ਤੇ ਗੁਣਗੁਣਾਇਆ। DC ਸਾਬ੍ਹ ਦਾ ਅਜਿਹਾ ਅੰਦਾਜ਼ ਸਰੋਤਿਆਂ ਨੂੰ ਬਹੁਤ ਪਸੰਦ ਆਇਆ।

ਫਰੀਦਕੋਟੀਆਂ ਨੇ ਮਾਣਿਆ ਸੂਫੀ ਗੀਤਾਂ ਦਾ ਆਨੰਦ

ਸਮਾਗਮ ਦੀ ਸ਼ੁਰੂਆਤ ਸੂਫੀ ਗਾਇਕ ਚੰਦਰਾ ਬਰਾੜ ਨੇ ਆਪਣੇ ਗੀਤਾਂ ਪਾਕਿਸਤਾਨੀ ਸੂਟ, ਦਾਦੀ ਮਾਂ, ਮੈਡਲ ਆਦਿ ਗੀਤਾ ਨਾਲ ਲੋਕਾਂ ਨੂੰ ਮੋਹਿਆ। ਇਸ ਤੋਂ ਪਹਿਲਾਂ ਨੋਰਥ ਜੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਲੋਕਾਂ ਨੇ ਮੇਲੇ ਨੇ ਆਨੰਦ ਮਾਣਿਆ ਅਤੇ ਪੁਲਿਸ ਵੱਲੋਂ ਕੀਤੇ ਪੁਖਤਾ ਇੰਤਜਾਮਾਂ ਦੀ ਸਰਾਹਨਾ ਕੀਤੀ।

Exit mobile version