ਖੰਨਾ ‘ਚ ਗੁਰਕੀਰਤ ਕੋਟਲੀ ਦੇ ਕਰੀਬੀ ਦੇ ਘਰ ED ਦੀ ਰੇਡ, ਟੈਂਡਰ ਘੁਟਾਲੇ ਨਾਲ ਜੁੜਿਆ ਹੈ ਮਾਮਲਾ! – Punjabi News

ਖੰਨਾ ‘ਚ ਗੁਰਕੀਰਤ ਕੋਟਲੀ ਦੇ ਕਰੀਬੀ ਦੇ ਘਰ ED ਦੀ ਰੇਡ, ਟੈਂਡਰ ਘੁਟਾਲੇ ਨਾਲ ਜੁੜਿਆ ਹੈ ਮਾਮਲਾ!

Updated On: 

04 Sep 2024 18:41 PM

ED raid in Khanna: ਈਡੀ ਨੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਖੰਨਾ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਇਹ ਰੇਡ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀ ਜਾਂਚ ਦੱਸੀ ਜਾਂਦੀ ਹੈ। ਇਸ ਆਗੂ ਦਾ ਨਾਂ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਈਡੀ ਆਮਦਨ ਤੋਂ ਵੱਧ ਆਮਦਨ ਦੀ ਵੀ ਜਾਂਚ ਕਰ ਰਹੀ ਹੈ। ਰਾਜਦੀਪ ਸਿੰਘ ਆਗੂ ਗੁਰਕੀਰਤ ਕੋਟਲੀ ਦੇ ਕਾਫੀ ਕਰੀਬੀ ਹਨ।

ਖੰਨਾ ਚ ਗੁਰਕੀਰਤ ਕੋਟਲੀ ਦੇ ਕਰੀਬੀ ਦੇ ਘਰ ED ਦੀ ਰੇਡ, ਟੈਂਡਰ ਘੁਟਾਲੇ ਨਾਲ ਜੁੜਿਆ ਹੈ ਮਾਮਲਾ!
Follow Us On

ED raid in Khanna: ਈਡੀ ਨੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਖੰਨਾ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਇਹ ਰੇਡ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀ ਜਾਂਚ ਦੱਸੀ ਜਾਂਦੀ ਹੈ। ਇਸ ਆਗੂ ਦਾ ਨਾਂ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਈਡੀ ਆਮਦਨ ਤੋਂ ਵੱਧ ਆਮਦਨ ਦੀ ਵੀ ਜਾਂਚ ਕਰ ਰਹੀ ਹੈ। ਰਾਜਦੀਪ ਸਿੰਘ ਆਗੂ ਗੁਰਕੀਰਤ ਕੋਟਲੀ ਦੇ ਕਾਫੀ ਕਰੀਬੀ ਹਨ।

ਅੱਜ ਸਾਬਕਾ ਕੈਬਨਟ ਮੰਤਰੀ ਗੁਰਕੀਰਤ ਕੋਟਲੀ ਦੇ ਕਰੀਬੀ ਰਾਜਦੀਪ ਦੇ ਘਰ ਰੇਡ ਕੀਤੀ ਹੈ। ਦੱਸ ਦਈਏ ਕਿ ਕੋਟਲੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਾਫੀ ਨਜ਼ਦੀਕ ਸਨ। ਇਸੇ ਵਜ੍ਹਾਂ ਕਰਕੇ ਇਸ ਮਾਮਲੇ ਵਿੱਚ ED ਨੇ ਰੇਡ ਕੀਤੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਕਰੀਬੀ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸ ਸਮੇਂ ਮੌਜੂਦਾ ਸਰਕਾਰ ਕਾਂਗਰਸ ਦੀ ਸੀ।

ਹਾਲਾਂਕਿ ਹੁਣ ਏਡੀ ਨੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਕਰੀਬੀ ਦੇ ਘਰ ਇਹ ਦਬੀਸ਼ ਦਿੱਤੀ ਹੈ। ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਈ ਘੰਟਿਆਂ ਤੋਂ ਚੱਲ ਰਹੀ ਇਸ ਰੇਡ ਦੇ ਵਿੱਚ ਹਾਲੇ ਤੱਕ ਕੋਈ ਵੀ ਅਧਿਕਾਰੀਆਂ ਵੱਲੋਂ ਗੱਲਬਾਤ ਨਹੀਂ ਕੀਤੀ ਗਈ। ਪਰਿਵਾਰਿਕ ਮੈਂਬਰ ਵੀ ਅੰਦਰ ਹੀ ਹਨ।

ਜਾਣੋ ਕੀ ਹੈ ਟੈਂਡਰ ਘੁਟਾਲਾ

ਲੇਬਰ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਮੁਲਜ਼ਮ ਵਾਹਨਾਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅਨਾਜ ਮੰਡੀਆਂ ਵਿੱਚ ਮਾਲ ਪਹੁੰਚਾਉਂਦੇ ਸਨ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਵਿੱਚ ਗਲਤ ਵਾਹਨਾਂ ਦੇ ਨੰਬਰ ਲਿਖਵਾ ਦਿੱਤੇ ਸਨ। ਜਾਂਚ ਤੋਂ ਪਤਾ ਲੱਗਾ ਕਿ ਜੋ ਨੰਬਰ ਲਿਖੇ ਹੋਏ ਸਨ, ਉਹ ਦੋਪਹੀਆ ਵਾਹਨਾਂ ਜਿਵੇਂ ਸਕੂਟਰ, ਬਾਈਕ ਆਦਿ ਦੇ ਸਨ। ਇਨ੍ਹਾਂ ਨੰਬਰਾਂ ਵਾਲੇ ਵਾਹਨ ਮਾਲ ਲਿਜਾਣ ਲਈ ਯੋਗ ਨਹੀਂ ਹਨ।

Exit mobile version