ਡਿਊਟੀ ਦੌਰਾਨ ਸੰਗਰੂਰ ਦੇ ਫੌਜੀ ਜਵਾਨ ਦੀ ਮੌਤ, ਸਿੱਕਮ ‘ਚ ਸੀ ਤੈਨਾਤ

Updated On: 

11 Aug 2024 00:04 AM

ਫੌਜੀ ਜਵਾਨ ਗੁਰਵੀਰ ਸਿੰਘ ਦੀ ਪਤਨੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕਰੀਬ 2 ਵਜੇ ਆਰਮੀ ਕੈਂਪ 'ਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਨ੍ਹਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਇੱਥੇ ਗੁਰਵੀਰ ਦੀ ਸਿਹਤ ਬਹੁਤ ਵਧੀਆ ਸੀ। ਫੌਜੀ ਜਵਾਨ ਦੀ ਪਤਨੀ ਨੇ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਸਾਨੂੰ ਸੁਨੇਹਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ।

ਡਿਊਟੀ ਦੌਰਾਨ ਸੰਗਰੂਰ ਦੇ ਫੌਜੀ ਜਵਾਨ ਦੀ ਮੌਤ, ਸਿੱਕਮ ਚ ਸੀ ਤੈਨਾਤ

ਫੌਜੀ ਜਵਾਨ ਗੁਰਵੀਰ ਸਿੰਘ ਦੀ ਤਸਵੀਰ

Follow Us On

ਸੰਗਰੂਰ ਦੇ ਪਿੰਡ ਖਡਿਆਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੇ 42 ਸਾਲਾਂ ਫੌਜੀ ਜਵਾਨ ਹਵਲਦਾਰ ਗੁਰਵੀਰ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ ਪਿਛਲੀ 7 ਅਗਸਤ ਨੂੰ ਹੀ ਆਪਣੇ ਪਿੰਡ ਖੜਿਆਲ ਤੋਂ ਸਿੱਕਮ ਰਵਾਨਾ ਹੋਇਆ ਸੀ ਅਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ‘ਤੇ ਪਹੁੰਚ ਗਿਆ ਸੀ।

ਫੌਜੀ ਜਵਾਨ ਗੁਰਵੀਰ ਸਿੰਘ ਦੀ ਪਤਨੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕਰੀਬ 2 ਵਜੇ ਆਰਮੀ ਕੈਂਪ ‘ਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਨ੍ਹਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਇੱਥੇ ਗੁਰਵੀਰ ਦੀ ਸਿਹਤ ਬਹੁਤ ਵਧੀਆ ਸੀ। ਫੌਜੀ ਜਵਾਨ ਦੀ ਪਤਨੀ ਨੇ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਸਾਨੂੰ ਸੁਨੇਹਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ।

ਪਤਨੀ ਰਜਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਵੀਰ 45 ਦਿਨ ਦੀ ਛੁੱਟੀ ਦੌਰਾਨ ਪਰਿਵਾਰ ਨਾਲ ਚੰਗਾ ਸਮਾਂ ਬਿਤਾ ਕੇ ਗਏ ਸਨ, ਪਰ ਜਦੋਂ ਇੱਥੋਂ ਵਾਪਸ ਗਏ ਤਾਂ ਸਾਨੂੰ ਇਸ ਮੰਦਭਾਗੀ ਖਬਰ ਦਾ ਸਾਹਮਣਾ ਕਰਨਾ ਪਿਆ। ਪਤਨੀ ਰਜਿੰਦਰ ਨੇ ਦੱਸਿਆ ਕਿ ਗੁਰਵੀਰ ਦੋਵੇਂ ਬੱਚਿਆਂ ਨੂੰ ਪੜਾ-ਲਿਖਾ ਕੇ ਵੱਡੇ ਅਫਸਰ ਬਣਾਉਣਾ ਚਾਹੁੰਦੇ ਸਨ। ਮੇਰੇ ਬੇਟੇ ਨੂੰ ਆਈਪੀਐਸ ਬਣਾਉਣ ਦਾ ਸੁਪਨਾ ਲੈ ਕੇ ਆਪਣੇ ਨਾਲ ਹੀ ਚਲੇ ਗਏ ਉਹਨਾਂ ਨੇ ਕਿਹਾ ਕਿ ਮੇਰੇ ਪਤੀ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ ਅਤੇ ਮੈਂ ਉਨ੍ਹਾਂ ਦੇ ਹਰ ਸਪਨੇ ਨੂੰ ਪੂਰਾ ਕਰਾਂਗੀ।

ਫੌਜੀ ਸ਼ਹੀਦ ਦੀ ਮਾਤਾ ਚਰਨਜੀਤ ਕੌਰ ਨੇ ਕਿ ਮੇਰਾ ਬੇਟਾ ਸਾਡੇ ਘਰ ਦਾ ਮੁਖੀ ਸੀ 45 ਦਿਨ ਦੀ ਛੁੱਟੀ ਕੱਟ ਕੇ ਸਾਡੇ ਕੋਲੋਂ ਗਿਆ ਅਤੇ ਦੋ ਦਿਨਾਂ ਬਾਅਦ ਹੀ ਸਾਡੇ ਕੋਲ ਇਹ ਮੰਦਭਾਗੀ ਖਬਰ ਆ ਗਈ ਮੇਰੇ ਪੁੱਤਰ ਦੇ ਦੋ ਬੱਚੇ ਸਨ ਜਿਨਾਂ ਨੂੰ ਹੁਣ ਉਹ ਸਾਡੇ ਹਵਾਲੇ ਛੱਡ ਕੇ ਚਲਾ ਗਿਆ ਹੈ

Exit mobile version