ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ‘ਤੇ ਭਖੀ ਸਿਆਸਤ, ਕਾਂਗਰਸ ਨੇ ਕਿਹਾ ਡਿਜੀਟਲ ਐਮਰਜੈਂਸੀ – Punjabi News

ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ‘ਤੇ ਭਖੀ ਸਿਆਸਤ, ਕਾਂਗਰਸ ਨੇ ਕਿਹਾ ਡਿਜੀਟਲ ਐਮਰਜੈਂਸੀ

Updated On: 

17 Sep 2024 13:57 PM

Malvinder Mali Arrest: ਸੀਨੀਅਰ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਕਾਂਗਰਸ ਨੇਤਾਵਾਂ ਨੇ ਇਸ ਨੂੰ ਡਿਜੀਟਲ ਐਮਰਜੈਂਸੀ ਕਿਹਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਮੋਹਾਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮਲਵਿੰਦਰ ਮਾਲੀ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ।

ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਤੇ ਭਖੀ ਸਿਆਸਤ, ਕਾਂਗਰਸ ਨੇ ਕਿਹਾ ਡਿਜੀਟਲ ਐਮਰਜੈਂਸੀ
Follow Us On

Malavinder Mali Arrest: ਮੋਹਾਲੀ ਪੁਲਿਸ ਨੇ ਸੋਮਵਾਰ ਰਾਤ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਹਾਲੀ ਸੀਆਈਏ ਸਟਾਫ਼ ਦੀ ਟੀਮ ਦੇਰ ਸ਼ਾਮ ਮਾਲੀ ਦੇ ਘਰ ਪੁੱਜੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਤੇ ਵਿਰੋਧੀ ਨੇਤਾਵਾਂ ਵਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਮੁਹਾਲੀ ਪੁਲੀਸ ਨੇ ਮਾਲੀ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਸੀਨੀਅਰ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਕਾਂਗਰਸ ਨੇਤਾਵਾਂ ਨੇ ਇਸ ਨੂੰ ਡਿਜੀਟਲ ਐਮਰਜੈਂਸੀ ਕਿਹਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਮੋਹਾਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮਲਵਿੰਦਰ ਮਾਲੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ।

ਕਾਂਗਰਸੀ ਆਗੂਆਂ ਦਾ ਵਿਰੋਧ

ਰਾਜਾ ਵੜਿੰਗ ਨੇ ਘੇਰੀ ਸਰਕਾਰ

ਪੋਸਟ ‘ਤੇ ਹੋਇਆ ਸੀ ਵਿਵਾਦ

ਮਾਲਵਿੰਦਰ ਸਿੰਘ ਮਾਲੀ ਦਾ ਇੱਕ ਵਿਵਾਦਤ ਬਿਆਨ ਸਾਹਮਣੇ ਆਇਆ ਆ ਚੁੱਕਿਆ ਹੈ। ਮਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਕਸ਼ਮੀਰ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਸੀ ਕਿ ਕਸ਼ਮੀਰ ਕਸ਼ਮੀਰ ਦੇ ਲੋਕਾਂ ਦਾ ਦੇਸ਼ ਹੈ। 1947 ਵਿਚ ਭਾਰਤ ਛੱਡਣ ਸਮੇਂ ਹੋਏ ਸਮਝੌਤੇ ਅਨੁਸਾਰ ਅਤੇ ਯੂ.ਐਨ.ਓ ਦੇ ਫੈਸਲੇ ਦੀ ਉਲੰਘਣਾ ਕਰਕੇ ਕਸ਼ਮੀਰ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ, ਜਿਸ ‘ਤੇ ਪਾਕਿਸਤਾਨ ਅਤੇ ਭਾਰਤ ਦਾ ਕਬਜ਼ਾ ਹੈ।

Exit mobile version