ਜਲੰਧਰ 'ਚ ਪਰਿਵਾਰ ਨਾਲ ਸ਼ਿਫਟ ਹੋਏ ਮੁੱਖ ਮੰਤਰੀ ਮਾਨ, ਕਿਹਾ- ਦੁਆਬੇ ਤੇ ਮਾਝੇ ਦੇ ਲੋਕਾਂ ਨਾਲ ਬਣਾਵਾਂਗਾ ਸਿੱਧਾ ਰਾਵਤਾ | CM Bhagwant Mann shifted to New House Jalandhar know in Punjabi Punjabi news - TV9 Punjabi

ਜਲੰਧਰ ‘ਚ ਪਰਿਵਾਰ ਨਾਲ ਸ਼ਿਫਟ ਹੋਏ ਮੁੱਖ ਮੰਤਰੀ ਮਾਨ, ਕਿਹਾ- ਦੁਆਬੇ ਤੇ ਮਾਝੇ ਦੇ ਲੋਕਾਂ ਨਾਲ ਬਣਾਵਾਂਗਾ ਸਿੱਧਾ ਰਾਵਤਾ

Updated On: 

28 Jun 2024 16:14 PM

ਸੀ.ਐਮ.ਭਗਵੰਤ ਮਾਨ ਪੂਰੀ ਸੁਰੱਖਿਆ ਵਿਚਕਾਰ ਪਰਿਵਾਰ ਸਮੇਤ ਜਲੰਧਰ ਵਾਲੇ ਘਰ ਪਹੁੰਚੇ। ਜਲੰਧਰ ਦੇ ਦੀਪ ਨਗਰ ਇਲਾਕੇ 'ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਸੀਐਮ ਮਾਨ ਹਫ਼ਤੇ ਵਿੱਚ 2 ਦਿਨ ਇਸ ਘਰ ਵਿੱਚ ਰਹਿਣਗੇ।

ਜਲੰਧਰ ਚ ਪਰਿਵਾਰ ਨਾਲ ਸ਼ਿਫਟ ਹੋਏ ਮੁੱਖ ਮੰਤਰੀ ਮਾਨ, ਕਿਹਾ- ਦੁਆਬੇ ਤੇ ਮਾਝੇ ਦੇ ਲੋਕਾਂ ਨਾਲ ਬਣਾਵਾਂਗਾ ਸਿੱਧਾ ਰਾਵਤਾ
Follow Us On

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ‘ਚ ਮਕਾਨ ਕਿਰਾਏ ‘ਤੇ ਲਿਆ ਹੈ। ਅੱਜ ਬੁੱਧਵਾਰ ਨੂੰ ਸੀ.ਐਮ ਮਾਨ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਬੇਟੀ ਨਾਲ ਘਰ ‘ਚ ਦਾਖਲ ਹੋਏ। ਸੀ.ਐਮ.ਭਗਵੰਤ ਮਾਨ ਪੂਰੀ ਸੁਰੱਖਿਆ ਵਿਚਕਾਰ ਪਰਿਵਾਰ ਸਮੇਤ ਜਲੰਧਰ ਵਾਲੇ ਘਰ ਪਹੁੰਚੇ। ਜਲੰਧਰ ਦੇ ਦੀਪ ਨਗਰ ਇਲਾਕੇ ‘ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।

ਦੱਸ ਦੇਈਏ ਕਿ ਸੀ.ਐਮ ਮਾਨ ਦਾ ਉਕਤ ਘਰ ਕਰੀਬ 131 ਮਰਲੇ ਵਿੱਚ ਬਣਿਆ ਹੈ, ਜਿਸ ਵਿੱਚ ਪਿਛਲੇ ਇੱਕ ਮਹੀਨੇ ਤੋਂ ਡੈਂਟਿੰਗ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ। ਪਹਿਲਾਂ ਚਰਚਾ ਸੀ ਕਿ ਸੀਐਮ ਮਾਨ ਸੋਮਵਾਰ ਨੂੰ ਗ੍ਰਹਿ ਪ੍ਰਵੇਸ਼ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਬੁੱਧਵਾਰ ਸ਼ਾਮ ਨੂੰ ਸੀਐੱਮ ਮਾਨ ਦੀਪ ਨਗਰ ਪਹੁੰਚੇ ਅਤੇ ਘਰ ‘ਚ ਦਾਖਲ ਹੋਏ।

2027 ਤੱਕ ਰਹਿਣ ਦੀ ਯੋਜਨਾ

ਸੀਐੱਮ ਮਾਨ ਦਾ ਨਵਾਂ ਟਿਕਾਣਾ ਸਿਰਫ਼ ਜ਼ਿਮਨੀ ਚੋਣਾਂ ਤੱਕ ਹੀ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ। ਜਾਣਕਾਰੀ ਮੁਤਾਬਕ ਸੀਐਮ ਮਾਨ ਹਫ਼ਤੇ ਵਿੱਚ 2 ਦਿਨ ਇਸ ਘਰ ਵਿੱਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਉਹ ਦੁਆਬਾ ਅਤੇ ਮਾਂਝੇ ਖੇਤਰ ਦੇ ਆਗੂਆਂ ਅਤੇ ਲੋਕਾਂ ਨਾਲ ਨੇੜਤਾ ਬਣਾਈ ਰੱਖੇਗਾ।

ਇਸ ਨਾਲ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਨੂੰ ਵੀ ਹੁਲਾਰਾ ਮਿਲੇਗਾ। ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੀਐੱਮ ਮਾਨ ਅਤੇ ਉਨ੍ਹਾਂ ਦੀ ਟੀਮ ਹੋਟਲਾਂ ‘ਚ ਰੁਕੀ ਸੀ ਪਰ ਇਸ ਵਾਰ ਜ਼ਿਮਨੀ ਚੋਣਾਂ ਲਈ ਸੀਐੱਮ ਮਾਨ ਨੇ ਜਲੰਧਰ ‘ਚ ਕਿਰਾਏ ‘ਤੇ ਮਕਾਨ ਲੈਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਮੈਂ ਸਿਸੋਦੀਆ ਦਾ ਨਾਂ ਨਹੀਂ ਲਿਆ, ਅਸੀਂ ਦੋਵੇਂ ਬੇਕਸੂਰ ਹਾਂ, ਸੀਬੀਆਈ ਦੇ ਆਰੋਪਾਂ ਤੇ ਬੋਲੇ ਕੇਜਰੀਵਾਲ

Exit mobile version