ਚੰਡੀਗੜ੍ਹ ਮੇਅਰ ਚੋਣ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ: ਮਸੀਹ ਖਿਲਾਫ ਮਾਣਹਾਨੀ ਦਾ ਮਾਮਲਾ, 8 ਵੋਟਾਂ 'ਤੇ ਲੱਗੇ ਸਨ ਨਿਸ਼ਾਨ | Chandigarh Mayor election case Hearing in Supreme Court know in Punjabi Punjabi news - TV9 Punjabi

ਚੰਡੀਗੜ੍ਹ ਮੇਅਰ ਚੋਣ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ: ਮਸੀਹ ਖਿਲਾਫ ਮਾਣਹਾਨੀ ਦਾ ਮਾਮਲਾ, 8 ਵੋਟਾਂ ‘ਤੇ ਲੱਗੇ ਸਨ ਨਿਸ਼ਾਨ

Updated On: 

05 Apr 2024 16:48 PM

ਸੁਪਰੀਮ ਕੋਰਟ ਨੇ ਅਦਾਲਤ ਦੀ ਮਾਣਹਾਨੀ ਦੇ ਮਾਮਲੇ 'ਚ ਚੋਣ ਅਧਿਕਾਰੀ ਅਨਿਲ ਮਸੀਹ ਖਿਲਾਫ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਮੰਨਿਆ ਸੀ ਕਿ ਉਸ ਨੇ ਇਹ ਵੋਟਾਂ ਜਾਣਬੁੱਝ ਕੇ ਖ਼ਰਾਬ ਕੀਤੀਆਂ ਸਨ ਅਤੇ ਇਸ ਮਗਰੋਂ ਅਦਾਲਤ ਵਿੱਚ ਆਪਣੇ ਝੂਠੇ ਬਿਆਨ ਦਰਜ ਕਰਵਾਏ ਸਨ।

ਚੰਡੀਗੜ੍ਹ ਮੇਅਰ ਚੋਣ ਮਾਮਲੇ ਤੇ ਸੁਪਰੀਮ ਕੋਰਟ ਚ ਸੁਣਵਾਈ: ਮਸੀਹ ਖਿਲਾਫ ਮਾਣਹਾਨੀ ਦਾ ਮਾਮਲਾ, 8 ਵੋਟਾਂ ਤੇ ਲੱਗੇ ਸਨ ਨਿਸ਼ਾਨ

Chandigarh Mayor Election

Follow Us On

ਚੰਡੀਗੜ੍ਹ ‘ਚ 30 ਜਨਵਰੀ 2024 ਨੂੰ ਹੋਈ ਮੇਅਰ ਦੀ ਚੋਣ ‘ਚ 8 ਵੋਟਾਂ ਖਰਾਬ ਹੋਣ ਦੇ ਮਾਮਲੇ ‘ਚ ਅੱਜ (ਸ਼ੁੱਕਰਵਾਰ) ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ‘ਤੇ ਫਰਵਰੀ ‘ਚ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਦਾਲਤ ਦੀ ਮਾਣਹਾਨੀ ਦੇ ਮਾਮਲੇ ‘ਚ ਚੋਣ ਅਧਿਕਾਰੀ ਅਨਿਲ ਮਸੀਹ ਖਿਲਾਫ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਮੰਨਿਆ ਸੀ ਕਿ ਉਸ ਨੇ ਇਹ ਵੋਟਾਂ ਜਾਣਬੁੱਝ ਕੇ ਖ਼ਰਾਬ ਕੀਤੀਆਂ ਸਨ ਅਤੇ ਇਸ ਮਗਰੋਂ ਅਦਾਲਤ ਵਿੱਚ ਆਪਣੇ ਝੂਠੇ ਬਿਆਨ ਦਰਜ ਕਰਵਾਏ ਸਨ।

ਅਦਾਲਤ ਤੋਂ ਮੰਗੀ ਮੁਆਫੀ

ਚੋਣ ਅਧਿਕਾਰੀ ਅਨਿਲ ਮਸੀਹ ਨੇ ਹੁਣ ਸੁਪਰੀਮ ਕੋਰਟ ‘ਚ ਮੁਆਫੀ ਮੰਗ ਲਈ ਹੈ। ਉਸ ਨੇ ਅਦਾਲਤ ਵਿੱਚ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਸ ਤੋਂ ਗਲਤੀ ਹੋਈ ਹੈ। ਅਦਾਲਤ ਪਹਿਲਾਂ ਹੀ ਚੰਡੀਗੜ੍ਹ ਦੇ ਭਾਜਪਾ ਮੇਅਰ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ। ਵਕੀਲ ਮੁਕੁਲ ਰੋਹਤਗੀ ਨੇ ਕਿਹਾ ਹੈ ਕਿ ਅਸੀਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਹੁਣ ਅਨਿਲ ਮਸੀਹ ਆਪਣਾ ਪੁਰਾਣਾ ਹਲਫਨਾਮਾ ਵਾਪਸ ਲੈਣਗੇ ਅਤੇ ਬਿਨਾਂ ਸ਼ਰਤ ਮੁਆਫੀ ਮੰਗਦੇ ਹੋਏ ਇੱਕ ਹੋਰ ਹਲਫਨਾਮਾ ਦੇਣਗੇ। ਸੀਨੀਅਰ ਵਕੀਲ ਸਿੰਘਵੀ ਨੇ ਕਿਹਾ ਕਿ ਜੇਕਰ ਉਹ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।

ਖ਼ਰਾਬ ਸਿਹਤ ਦਾ ਦਿੱਤਾ ਹਵਾਲਾ

ਨੋਟਿਸ ਦੇ ਜਵਾਬ ਵਿੱਚ ਚੋਣ ਅਧਿਕਾਰੀ ਅਨਿਲ ਮਸੀਹ ਨੇ ਪਹਿਲਾਂ ਅਦਾਲਤ ਵਿੱਚ ਜਵਾਬ ਦਿੱਤਾ ਸੀ ਕਿ ਜਦੋਂ ਉਹ ਆਖਰੀ ਵਾਰ ਸੁਪਰੀਮ ਕੋਰਟ ਵਿੱਚ ਬਿਆਨ ਦੇਣ ਆਏ ਸਨ ਤਾਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਹ ਚੰਡੀਗੜ੍ਹ ਪੀਜੀਆਈ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਦਵਾਈਆਂ ਲੈ ਰਿਹਾ ਸੀ। ਇਸ ਕਾਰਨ ਉਸ ਨੇ ਪਤਾ ਨਹੀਂ ਕੀ ਬਿਆਨ ਦਿੱਤਾ ਹੈ।

ਗਠਜੋੜ ਨੂੰ ਮਿਲੀਆਂ ਸਨ 20 ਵੋਟਾਂ

30 ਜਨਵਰੀ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਲਈ ਕੁੱਲ 16 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚ ਭਾਜਪਾ ਦੇ 14 ਕੌਂਸਲਰਾਂ, ਅਕਾਲੀ ਦਲ ਦੇ ਇੱਕ ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਨ। ਜਦੋਂ ਕਿ INDI ਗਠਜੋੜ ਨੂੰ 20 ਵੋਟਾਂ ਮਿਲੀਆਂ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 13 ਕੌਂਸਲਰ ਅਤੇ ਕਾਂਗਰਸ ਦੇ 7 ਕੌਂਸਲਰ ਸ਼ਾਮਲ ਹਨ। ਪਰ ਚੋਣ ਅਧਿਕਾਰੀ ਅਨਿਲ ਮਸੀਹ ਨੇ ਗਠਜੋੜ ਦੀਆਂ ਅੱਠ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ। ਜਦੋਂ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਤਾਂ ਅਦਾਲਤ ਵਿੱਚ ਇਹ ਮੰਨਿਆ ਗਿਆ ਕਿ ਚੋਣ ਅਧਿਕਾਰੀ ਖੁਦ ਕੈਮਰੇ ਸਾਹਮਣੇ ਵੋਟਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਨੇ ਆਤਿਸ਼ੀ ਨੂੰ ਭੇਜਿਆ ਨੋਟਿਸ, ਬੀਜੇਪੀ ਤੇ ਲਗਾਇਆ ਸੀ ਇਲਜ਼ਾਮ

Exit mobile version