Chandigarh Mayor Election: ‘ਆਪ’ ਨੇ ਚੰਡੀਗੜ੍ਹ ਮੇਅਰ ਚੋਣ ਦੇ ਨਵੇਂ ਵੀਡੀਓ ਕੀਤੇ ਜਾਰੀ, ਚੋਣ ਅਧਿਕਾਰੀ ਖਿਲਾਫ਼ ਮਾਮਲਾ ਦਰਜ

Updated On: 

06 Feb 2024 19:20 PM

Aap Announced Hunger Strike: ਆਮ ਆਦਮੀ ਪਾਰਟੀ ਨੇ ਅੱਜ ਐਲਾਨ ਕੀਤਾ ਹੈ ਕਿ ਇਸ ਵੇਲੇ ਉਨ੍ਹਾਂ ਦਾ ਇੱਕ ਕੌਂਸਲਰ ਆਪਣੇ ਕੁਝ ਸਮਰਥਕਾਂ ਸਮੇਤ ਹਰ ਰੋਜ਼ ਨਗਰ ਨਿਗਮ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤੇ ਆਉਂਦਾ ਹੈ। ਪਰ 10 ਫਰਵਰੀ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਅਤੇ ਕੁਝ ਆਗੂ ਨਿਗਮ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣਗੇ। ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਚੰਡੀਗੜ੍ਹ ਪੁਲਿਸ ਚੋਣ ਅਧਿਕਾਰੀ ਅਨਿਲ ਮਸੀਹ ਖ਼ਿਲਾਫ਼ ਕੇਸ ਦਰਜ ਨਹੀਂ ਕਰਦੀ।

Chandigarh Mayor Election: ਆਪ ਨੇ ਚੰਡੀਗੜ੍ਹ ਮੇਅਰ ਚੋਣ ਦੇ ਨਵੇਂ ਵੀਡੀਓ ਕੀਤੇ ਜਾਰੀ, ਚੋਣ ਅਧਿਕਾਰੀ ਖਿਲਾਫ਼ ਮਾਮਲਾ ਦਰਜ

'ਆਪ' ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਨਵੇਂ ਵੀਡੀਓ ਕੀਤੇ ਜਾਰੀ

Follow Us On

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੇਅਰ ਚੋਣਾਂ ਨਾਲ ਸਬੰਧਤ ਤਿੰਨ ਨਵੀਆਂ ਵੀਡੀਓਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਨ੍ਹਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਚੋਣਾਂ ‘ਚ ਕਿਸ ਤਰ੍ਹਾਂ ਧਾਂਦਲੀ ਕੀਤੀ ਹੈ। ਇਸ ਵਿੱਚ ਚੋਣ ਅਧਿਕਾਰੀ ਅਨਿਲ ਮਸੀਹ ਸਾਫ਼ ਤੌਰ ਤੇ ਵੋਟਾਂ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਨੇ ਅਨਿਲ ਮਸੀਹ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਕੇਸ ਦਰਜ ਹੋਣ ਤੱਕ ਭੁੱਖ ਹੜਤਾਲ ਤੇ ਰਹਿਣਗੇ।

ਵਿਰੋਧੀ ਕੌਂਸਲਰਾਂ ਨੂੰ ਨਿਸ਼ਾਨ ਵਾਲਾ ਬੈਲਟ ਪੇਪਰ ਦੇਣ ਦੀ ਕੋਸ਼ਿਸ਼

ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਐਸਐਸ ਆਹਲੂਵਾਲੀਆ ਨੇ ਦੋਸ਼ ਲਾਇਆ ਹੈ ਕਿ ਚੋਣਾਂ ਦੌਰਾਨ ਚੋਣ ਅਧਿਕਾਰੀ ਨੇ ਵਿਰੋਧੀ ਕੌਂਸਲਰਾਂ ਨੂੰ ਪਹਿਲਾਂ ਹੀ ਸਿਆਹੀ ਦੇ ਨਿਸ਼ਾਨ ਵਾਲੇ ਬੈਲਟ ਪੇਪਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਾਰਨ ਕਰੀਬ 11 ਵਿਰੋਧੀ ਕੌਂਸਲਰਾਂ ਨੇ ਆਪਣੇ ਬੈਲਟ ਪੇਪਰ ਬਦਲਵਾਏ ਸਨ। ਜਦੋਂ ਭਾਰਤੀ ਜਨਤਾ ਪਾਰਟੀ ਦੀ ਇਹ ਯੋਜਨਾ ਕੰਮ ਨਾ ਕਰ ਸਕੀ ਤਾਂ ਉਨ੍ਹਾਂ ਨੇ ਪਲਾਨ ਬੀ ਤਹਿਤ ਵੋਟਾਂ ਨੂੰ ਟੈਂਪਰਡ ਕੀਤਾ।

ਨਾਮਜ਼ਦ ਕੌਂਸਲਰਾਂ ਦਾ ਚੋਣਾਂ ਦੌਰਾਨ ਸਦਨ ​​ਵਿੱਚ ਆਉਣਾ ਗਲਤ

ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਚੋਣਾਂ ਵਿੱਚ ਬੇਨਿਯਮੀਆਂ ਕਰਨ ਲਈ ਆਪਣੇ ਨਾਮਜ਼ਦ ਕੌਂਸਲਰਾਂ ਨੂੰ ਸਦਨ ਵਿੱਚ ਬੁਲਾਇਆ ਸੀ ਜਦੋਂਕਿ ਨਾਮਜ਼ਦ ਕੌਂਸਲਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਅਜਿਹੇ ‘ਚ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਸਦਨ ‘ਚ ਨਹੀਂ ਆਉਣਾ ਚਾਹੀਦਾ ਸੀ। ਚੋਣਾਂ ਦਾ ਪ੍ਰਬੰਧ ਕਰਨ ਲਈ ਭਾਜਪਾ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਸਦਨ ਵਿੱਚ ਬੁਲਾਇਆ ਅਤੇ ਸਾਰਿਆਂ ਨੂੰ ਆਪਣੀ-ਆਪਣੀ ਭੂਮਿਕਾ ਦਿੱਤੀ ਗਈ ਸੀ। ਇਸੇ ਤਹਿਤ ਉਨ੍ਹਾਂ ਨੇ ਸਦਨ ਅੰਦਰ ਹੰਗਾਮਾ ਕਰਕੇ ਆਪਣੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ – ਰਿਟਰਨਿੰਗ ਅਫ਼ਸਰ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਜਾਣੋ SC ਨੇ ਕੀ ਕੀਤੀ ਸੀ ਟਿੱਪਣੀ

ਕੈਮਰਿਆਂ ਦੀ ਡਾਇਰੈਕਸ਼ਨ ਬਦਲਣ ਦਾ ਕੀਤਾ ਕੰਮ

ਆਮ ਆਦਮੀ ਪਾਰਟੀ ਨੇ ਆਰੋਪ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕੰਵਰਜੀਤ ਸਿੰਘ ਦੀ ਡਿਊਟੀ ਕੈਮਰੇ ਦੀ ਦਿਸ਼ਾ ਡਾਇਰੈਕਸ਼ਨ ਬਦਲਣ ਲਈ ਲਗਾਈ ਗਈ ਸੀ। ਹੰਗਾਮੇ ਦੌਰਾਨ ਉਹ ਕੈਮਰਾ ਮੈਨ ਨੂੰ ਲਗਾਤਾਰ ਹਦਾਇਤਾਂ ਦੇ ਰਹੇ ਸਨ। ਆਮ ਆਦਮੀ ਪਾਰਟੀ ਨੇ ਅੱਜ ਇਸ ਦੀ ਵੀਡੀਓ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਕੈਮਰਾ ਨੰਬਰ 7 ਸੀ, ਜਿਸ ਦੀ ਦਿਸ਼ਾ ਉਨ੍ਹਾਂ ਦੇ ਕਹਿਣ ਤੋਂ ਬਾਅਦ ਵੀ ਨਹੀਂ ਬਦਲੀ। ਭਾਜਪਾ ਦੀ ਇਹ ਸਾਜ਼ਿਸ਼ ਕੈਮਰੇ ‘ਚ ਫੜੀ ਗਈ। ਚੋਣ ਪ੍ਰਕਿਰਿਆ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕੈਮਰੇ ਦੀ ਦਿਸ਼ਾ ਨਾ ਬਦਲਣ ਦੀ ਸ਼ਿਕਾਇਤ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਵੀ ਕੀਤੀ ਸੀ।

Exit mobile version