ਕੀ ਸੁਖਬੀਰ ਬਾਦਲ ਦੇਣਗੇ ਅਸਤੀਫਾ, ਅਕਾਲੀ ਦਲ ਵਿੱਚ ਵਧਿਆ ਅੰਦਰੂਨੀ ਕਲੇਸ਼ | chandigarh akali dal clash sukhbir badal prem singh chandumajra bibi jagir kaur know full in punjabi Punjabi news - TV9 Punjabi

SAD Meeting: ਕੀ ਸੁਖਬੀਰ ਬਾਦਲ ਦੇਣਗੇ ਅਸਤੀਫਾ? ਅਕਾਲੀ ਦਲ ਵਿੱਚ ਵਧਿਆ ਅੰਦਰੂਨੀ ਕਲੇਸ਼

Updated On: 

25 Jun 2024 19:01 PM

Shiromani Akali Dal Clash: ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਜਲੰਧਰ ਵਿੱਚ ਆਗੂਆਂ ਨੇ ਮੀਟਿੰਗ ਕੀਤੀ ਜਿਸ ਵਿੱਚ ਪ੍ਰੇਮ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਸਿਕੰਦਰ ਸਿੰਘ ਮਲੂਕਾ ਸ਼ਾਮਿਲ ਹੋਏ। ਦੂਜੇ ਪਾਸੇ ਚੰਡੀਗੜ੍ਹ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਇਕਬਾਲ ਸਿੰਘ ਝੂੰਦਾ ਸ਼ਾਮਿਲ ਹੋਏ।

SAD Meeting: ਕੀ ਸੁਖਬੀਰ ਬਾਦਲ ਦੇਣਗੇ ਅਸਤੀਫਾ? ਅਕਾਲੀ ਦਲ ਵਿੱਚ ਵਧਿਆ ਅੰਦਰੂਨੀ ਕਲੇਸ਼

ਕੀ ਸੁਖਬੀਰ ਬਾਦਲ ਦੇਣਗੇ ਅਸਤੀਫਾ, ਅਕਾਲੀ ਦਲ ਵਿੱਚ ਵਧਿਆ ਅੰਦਰੂਨੀ ਕਲੇਸ਼

Follow Us On

ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਜਲੰਧਰ ਵਿਖੇ ਆਪਣੀ ਹੀ ਪਾਰਟੀ ਖਿਲਾਫ ਵੱਡੀ ਮੀਟਿੰਗ ਕੀਤੀ। ਮੀਟਿੰਗ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਦੂਜੇ ਪਾਸੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਉਕਤ ਆਗੂ ਗੈਰਹਾਜ਼ਰ ਪਾਏ ਗਏ।

ਗੈਰ-ਹਾਜ਼ਰ ਪਾਏ ਗਏ ਜਿਹੜੇ ਆਗੂ ਉਸ ਵੇਲ੍ਹੇ ਜਲੰਧਰ ਵਿੱਚ ਵੱਖਰੀ ਮੀਟਿੰਗ ਕਰ ਰਹੇ ਸਨ, ਉਨ੍ਹਾਂ ਵਿੱਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਚੰਦੂਮਾਜਰਾ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ-ਅੱਜ ਇਸ ਗੱਲ ‘ਤੇ ਗੰਭੀਰ ਚਰਚਾ ਹੋਈ ਕਿ ਅਕਾਲੀ ਦਲ ਇੰਨਾ ਕਮਜ਼ੋਰ ਕਿਉਂ ਹੋ ਗਿਆ ਹੈ। ਅੱਜ ਅਸੀਂ ਅਰਸ਼ ਤੋਂ ਫਰਸ਼ ‘ਤੇ ਆਏ ਹਾਂ। ਅੱਜ ਪਾਰਟੀ ਨੂੰ ਇਸ ਦੀ ਪੁਰਾਣੀ ਨੀਂਹ ‘ਤੇ ਲਿਆਉਣ ਲਈ ਬਦਲਾਅ ਜ਼ਰੂਰੀ ਹੈ।

ਅਕਾਲੀ ਦਲ ਬਚਾਓ ਯਾਤਰਾ ਕਰਾਂਗੇ-ਚੰਦੂਮਾਜਰਾ

ਮੀਟਿੰਗ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 1 ਜੁਲਾਈ ਨੂੰ ਉਹ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣਗੇ। 1 ਜੁਲਾਈ ਨੂੰ ਉਥੋਂ ਹੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਾਂਗੇ। ਇਸ ਯਾਤਰਾ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ।

ਚੰਦੂਮਾਜਰਾ ਨੇ ਇਹ ਵੀ ਕਿਹਾ- ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਹਾਂ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਉਨ੍ਹਾਂ ਨੂੰ ਸਮਝੋ। ਪਾਰਟੀ ਵੋਟਿੰਗ ਤੋਂ ਬਾਅਦ ਫੈਸਲਾ ਲਵੇਗੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਉਠਾਈ ਗਈ ਸੀ। ਹੁਣ ਇਹ ਮਾਮਲਾ ਫਿਰ ਜ਼ੋਰ ਫੜ ਗਿਆ ਹੈ।

ਜਾਣਕਾਰੀ ਅਨੁਸਾਰ ਆਗੂਆਂ ਦੀ ਮੀਟਿੰਗ ਕਰੀਬ ਪੰਜ ਘੰਟੇ ਚੱਲੀ। ਆਗੂਆਂ ਨੇ ਕਿਹਾ- 2017 ਤੋਂ 2024 ਤੱਕ ਅਕਾਲੀ ਦਲ ਦਾ ਪੱਧਰ ਡਿੱਗਿਆ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਚੰਦੂਮਾਜਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰੀਕ ‘ਤੇ ਕੁਰਬਾਨੀ ਦੇ ਜਜ਼ਬੇ ਨੂੰ ਉੱਚਾ ਰੱਖਣ।

ਮੀਟਿੰਗ ਵਿੱਚ ਪਹੁੰਚੇ ਸੀਨੀਅਰ ਆਗੂ

ਜਲੰਧਰ ‘ਚ ਹੋਈ ਮੀਟਿੰਗ ‘ਚ ਅਕਾਲੀ ਦਲ ਦੇ ਕਈ ਆਗੂ ਮੌਜੂਦ ਸਨ। ਜਿਸ ਵਿੱਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਵਡਾਲਾ, ਚਰਨਜੀਤ ਬਰਾੜ, ਹਰਿੰਦਰਪਾਲ ਸਿੰਘ ਟੌਹੜਾ, ਗਗਨਜੀਤ ਸਮੇਤ ਸਮੂਹ ਅਕਾਲੀ ਆਗੂ ਸ਼ਾਮਲ ਹੋਏ। ਪਰਮਜੀਤ ਕੌਰ ਲਾਂਡਰਾਂ, ਬੀਬੀ ਧਾਲੀਵਾਲ, ਪਰਮਿੰਦਰ ਸਿੰਘ ਢੀਂਡਸਾ, ਬਲਬੀਰ ਸਿੰਘ ਘੁੰਸਣ, ਰਣਧੀਰ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੋਲੀ, ਸਰਵਨ ਸਿੰਘ ਫਿਲੌਰ ਆਦਿ ਦੇ ਨਾਂ ਸ਼ਾਮਲ ਹਨ।

ਭਾਜਪਾ ਨੇ ਅਕਾਲੀ ਦਲ ਕੀਤਾ ਕਮਜ਼ੋਰ- ਬਾਦਲ

ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਸੱਦੀ ਸੀ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਜਿਸ ਵਿੱਚ ਬਾਦਲ ਨੇ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ।

ਅਕਾਲੀ ਦਲ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪ੍ਰਧਾਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਜਾਂ ਤੋੜਨ ਦੀਆਂ ਕੋਸ਼ਿਸ਼ਾਂ ਪਿੱਛੇ ਭਾਜਪਾ ਅਤੇ ਏਜੰਸੀਆਂ ਦਾ ਹੱਥ ਹੈ।

Exit mobile version